Sunday , July 25 2021

ਲਾਲ ਕਿਲੇ ਮਾਮਲੇ ਚ ਦੀਪ ਸਿੱਧੂ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਹੁਣ ਇਸ ਆਗੂ ਨੂੰ ਕੀਤਾ ਗਿਆ ਗ੍ਰਿਫਤਾਰ

ਹੁਣੇ ਆਈ ਤਾਜਾ ਵੱਡੀ ਖਬਰ

ਦਿੱਲੀ ਵਿੱਚ 26 ਜਨਵਰੀ ਨੂੰ ਜੌ ਵਾਪਰਿਆ ਉਸ ਤੋਂ ਬਾਅਦ ਲਗਾਤਾਰ ਗਿਰਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ। ਦੀਪ ਸਿੱਧੂ ਦੇ ਪਿੱਛੇ ਪਈ ਦਿੱਲੀ ਪੁਲਸ ਵਲੋਂ ਉਸਨੂੰ ਕਲ ਗਿਰਫ਼ਤਾਰ ਕਰ ਲਿਆ ਗਿਆ ਉੱਥੇ ਹੀ ਹੁਣ ਬਾਕੀ ਲੋਕਾਂ ਤੇ ਵੀ ਪੁਲਸ ਵਲੋ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦੀਪ ਸਿੱਧੂ ਦੀ ਗਿਰਫਤਾਰੀ ਤੌ ਬਾਅਦ ਜਿੱਥੇ ਕੁੱਝ ਨੌਜਵਾਨਾਂ ਚ ਰੋਸ ਹੈ ਉਥੇ ਹੀ ਸਿਆਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਨੇ। ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਦੀਪ ਸਿੱਧੂ ਦੀ ਗਿਰਫਤਾਰੀ ਤੌ ਬਾਅਦ ਹੁਣ ਇਕ ਹੋਰ ਸ਼ਕਸ ਦੀ ਗਿਰਫਤਾਰੀ ਹੋ ਗਈ ਹੈ।ਜਿਸ ਤੋਂ ਬਾਅਦ ਫਿਰ ਇਹ ਮਾਮਲਾ ਭਖਦਾ ਹੋਇਆ ਦਿਸ ਰਿਹਾ ਹੈ। ਜਿਸ ਸ਼ਕਸ ਦੀ ਗਿਰਫਤਾਰੀ
ਹੁਣ ਦਿੱਲੀ ਪੁਲਸ ਵਲੋ ਹੋਈ ਹੈ ਉਸਤੇ ਬਕਾਇਦਾ ਇਨਾਮ ਵੀ ਰੱਖਿਆ ਗਿਆ ਸੀ।ਦਸ ਦਈਏ ਕਿ ਹੁਣ ਇਕਬਾਲ ਸਿੰਘ ਨਾਮ ਦੇ ਨੌਜਵਾਨ ਦੀ ਗਿਰਫਤਾਰੀ ਹੋਈ ਹੈ। ਇਸਤੇ ਪੁਲਿਸ ਵਲੋ 50,000 ਰੁਪਈਆ ਦਾ ਇਨਾਮ ਰੱਖਿਆ ਗਿਆ ਸੀ। ਪੁਲਿਸ ਵਲੋ ਹੁਣ ਇਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ,ਅਤੇ ਹੁਣ ਬਾਕੀਆਂ ਦੀ ਤਲਾਸ਼ ਜਾਰੀ ਹੈ। ਦਸਣਾ ਬਣਦਾ ਹੈ ਕਿ ਦਿੱਲੀ ਚ ਲਾਲ ਕਿੱਲੇ ਤੇ ਜੌ ਘਟਨਾ ਵਾਪਰੀ ਉਸਤੋਂ ਬਾਅਦ ਪੁਲਸ ਵਲੋ ਵੀਡਿਓ ਦੇ ਅਧਾਰ ਤੇ ਗਿਰਫ਼ਤਾਰੀਆਂ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ। ਪਹਿਲਾ ਪੁਲਿਸ ਨੇ ਦੀਪ ਸਿੱਧੂ ਨੂੰ ਹਿਰਾਸਤ ਚ ਲਿਆ ਅਤੇ ਹੁਣ ਇਕਬਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ।

ਬਾਕੀਆਂ ਦੀ ਤਲਾਸ਼ ਵੀ ਪੁਲਸ ਵਲੋ ਲਗਾਤਾਰ ਜਾਰੀ ਹੈ। ਹਲਾਂਕਿ ਪੁਲਸ ਦੀ ਇਸ ਕਾਰਵਾਈ ਤੋਂ ਕਈਆਂ ਚ ਰੋਸ ਹੈ ਕਿ ਪੁਲਿਸ ਅਜਿਹਾ ਵਤੀਰਾ ਕਿਉਂ ਕਰ ਰਹੀ ਹੈ ਅਤੇ ਪੁਲਸ ਵੀਡਿਓ ਦੇ ਅਧਾਰ ਤੇ ਲਗਾਤਾਰ ਆਪਣੀ ਕਾਰਵਾਈ ਅਮਲ ਚ ਲਿਆ ਰਹੀ ਹੈ।ਇੱਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਇਕਬਾਲ ਸਿੰਘ ਵਲੋ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਚ ਉਹ ਇਹ ਕਹਿੰਦਾ ਹੋਇਆ ਨਜ਼ਰ ਆਇਆ ਸੀ ਕਿ ਉਹਨਾਂ ਨੇ ਲਾਲ ਕਿੱਲੇ ਤੇ ਤਿਰੰਗੇ ਦੀ ਥਾਂ ਕੇਸਰੀ ਝੰਡਾ ਲਹਿਰਾਇਆ ਹੈ।

ਜਿਸ ਦੇ ਅਧਾਰ ਤੇ ਹੀ ਪੁਲਸ ਕਰਵਾਈ ਕਰਨ ਚ ਲੱਗੀ ਹੋਈ ਸੀ ਅਤੇ ਹੁਣ ਇਕਬਾਲ ਸਿੰਘ ਨੂੰ ਹਿਰਾਸਤ ਚ ਲਿਆ ਗਿਆ ਹੈ। ਦੀਪ ਸਿੰਧੂ ਜੌ ਪੰਜਾਬੀ ਅਦਾਕਾਰ ਨੇ ਉਹਨਾਂ ਦੀ ਗਿਰਫਤਾਰੀ ਤੌ ਬਾਅਦ ਇਹ ਦੂਜੀ ਗਿਰਫਤਾਰੀ ਹੈ ਜੌ ਇਕਬਾਲ ਸਿੰਘ ਦੀ ਹੈ ਜੌ ਹੁਸ਼ਿਆਰਪੁਰ ਤੋਂ ਹਿਰਾਸਤ ਚ ਲਏ ਗਏ ਨੇ। ਜਿਕਰਯੋਗ ਹੈ ਕਿ ਗਣਤੰਤਰ ਦਿਹਾੜੇ ਤੇ ਲਾਲ ਕਿੱਲੇ ਤੇ ਜੌ ਘਟਨਾ ਵਾਪਰੀ ਉਸ ਤੋਂ ਬਾਅਦ ਪੁਲਸ ਵਲੋ ਵੀਡਿਓ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਦੋ ਗਿਰਫ਼ਤਾਰੀਆਂ ਹੋ ਚੁੱਕਿਆ ਨੇ।