Monday , December 6 2021

ਲਵਪ੍ਰੀਤ ਬੇਅੰਤ ਕੌਰ ਮਾਮਲੇ ਤੋਂ ਬਾਅਦ ਹੁਣ ਆ ਗਈ ਇਹ ਵੱਡੀ ਖਬਰ ਕਨੇਡਾ ਤੋਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਨੌਜਵਾਨਾਂ ਦਾ ਵਿਦੇਸ਼ੀ ਧਰਤੀ ਤੇ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ । ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਹਨ । ਬਹੁਤ ਸਾਰੇ ਅਜਿਹੇ ਵੀ ਨੌਜਵਾਨ ਹਨ ,ਜੋ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਇੰਨੇ ਜ਼ਿਆਦਾ ਉਤਸਕ ਹੁੰਦੇ ਨੇ ਕਿ ਉਨ੍ਹਾਂ ਦੇ ਵੱਲੋਂ ਕਈ ਵਾਰ ਗਲਤ ਰਾਸਤੇ ਵੀ ਅਪਣਾਏ ਜਾਂਦੇ ਹਨ । ਫਿਰ ਉਹ ਨੌਜਵਾਨ ਠੱਗੀਆਂ ਦੇ ਸ਼ਿਕਾਰ ਹੁੰਦੇ ਹਨ । ਕਦੇ ਆਈਲੈਟਸ ਪਾਸ ਲੜਕੀ ਦਿ ਹੱਥੋਂ ਤੇ ਕਦੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗਣ ਵਾਲੇ ਏਜੰਟਾਂ ਦੇ ਹੱਥੋਂ । ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ।

ਜਿੱਥੇ ਬਹੁਤ ਸਾਰੇ ਨੌਜਵਾਨ ਆਈਲੈੱਟਸ ਪਾਸ ਲੜਕੀਆਂ ਦੇ ਨਾਲ ਵਿਆਹ ਕਰਵਾਉਂਦੇ ਨੇ ਤੇ ਉਨ੍ਹਾਂ ਤੇ ਪੈਸਾ ਲਗਾ ਕੇ ਵਿਦੇਸ਼ ਭੇਜ ਦਿੰਦੇ ਹਨ ਤਾਂ ਜੋ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਉਨ੍ਹਾਂ ਨੂੰ ਵੀ ਸੱਦ ਲੈਣ । ਪਰ ਉਨ੍ਹਾਂ ਲੜਕੀਆਂ ਦੇ ਵੱਲੋਂ ਉਨ੍ਹਾਂ ਨੌਜਵਾਨਾਂ ਦੇ ਪੈਸੇ ਲਗਵਾ ਕੇ ਜ਼ਮੀਨਾਂ ਵਿਕਵਾ ਕੇ , ਵਿਦੇਸ਼ੀ ਧਰਤੀ ਤੇ ਪਹੁੰਚ ਕੇ ਉਨ੍ਹਾਂ ਨੌਜਵਾਨਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ । ਅਜੇ ਪੰਜਾਬ ਦੇ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਠੰਢਾ ਨਹੀਂ ਪਿਆ ਸੀ ,ਕਿ ਇਕ ਹੋਰ ਨਵਾਂ ਮਾਮਲਾ ਕੈਨੇਡਾ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਹੈ । ਦਰਅਸਲ ਇੱਕ ਪੰਜਾਬ ਦਾ ਹੋਰ ਨੌਜਵਾਨ ਆਈਲੈਟਸ ਪਾਸ ਲੜਕੀ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋਇਆ ਹੈ ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਸਬੰਧਤ ਇਹ ਮਾਮਲਾ ਹੈ । ਜਿੱਥੇ ਇਕ ਮਨਵੀਰ ਸਿੰਘ ਨਾਮ ਦੇ ਨੌਜਵਾਨ ਨੇ ਕੈਨੇਡਾ ਜਾਣ ਦੇ ਲਈ ਇਕ ਆਈਲੈਟਸ ਪਾਸ ਲੜਕੀ ਜਿਸ ਦਾ ਨਾਮ ਗੁਰਮੇਲ ਕੌਰ ਹੈ ਉਸ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਦੀ ਚਲ ਦੇ ਵਿਆਹ ਦਾ ਸਾਰਾ ਖ਼ਰਚਾ ਮਨਵੀਰ ਸਿੰਘ ਨੇ ਚੁੱਕਿਆ ਤੇ ਗੁਰਮੇਲ ਕੌਰ ਨੂੰ ਕੈਨੇਡਾ ਭੇਜ ਦਿੱਤਾ ਗਿਆ । ਪਰ ਗੁਰਮੇਲ ਕੌਰ ਜਿਵੇਂ ਹੀ ਕੈਨੇਡਾ ਪਹੁੰਚੀ ਉਸ ਨੇ ਮਨਵੀਰ ਸਿੰਘ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ । ਇੰਨਾ ਹੀ ਨਹੀਂ ਸਗੋਂ ਉਸ ਨੂੰ ਕੈਨੇਡਾ ਬੁਲਾਉਣ ਤੋਂ ਵੀ ਮਨ੍ਹਾ ਕਰ ਦਿੱਤਾ ।

ਇਸ ਤੋਂ ਬਾਅਦ ਮਨਵੀਰ ਸਿੰਘ ਦੇ ਪਰਿਵਾਰ ਨੇ ਗੁਰਮੇਲ ਕੌਰ ਦੇ ਪਰਿਵਾਰ ਦੇ ਖਿਲਾਫ ਲੁਧਿਆਣਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ । ਜਿਸ ਦੀ ਚਲ ਦੇ ਪੁਲੀਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਫਿਰ ਅਕਤੂਬਰ ‘ਚ 2020 ਦੇ ਵਿਚ ਦੋਹਾਂ ਪਾਰਟੀਆਂ ਚ ਆਪਸੀ ਸਹਿਮਤੀ ਦੇ ਨਾਲ ਪੰਦਰਾਂ ਲੱਖ ਰੁਪਏ ਚ ਤਲਾਕ ਦੇਣ ਦੀ ਗੱਲ ਹੋਈ ਸੀ । ਜਿਸ ਦੇ ਚਲਦੇ ਫ਼ੈਸਲਾ ਲਿਆ ਗਿਆ ਸੀ ਕਿ ਇੱਕ ਮਹੀਨੇ ਬਾਅਦ ਗੁਰਮੇਲ ਕੌਰ ਦੇ ਪਰਿਵਾਰਕ ਮੈਂਬਰ ਮਨਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਦੇ ਖਾਤੇ ਵਿਚ ਅੱਠ ਲੱਖ ਪਾ ਦੇਣਗੇ । ਪਰ ਅਜੇ ਤੱਕ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੱਤ ਲੱਖ ਹੀ ਮਨਵੀਰ ਦੇ ਪਿਤਾ ਦੇ ਬੈਂਕ ਦੇ ਖਾਤੇ ਵਿੱਚ ਪਾਏ ਗਏ ਹਨ । ਜਿਸ ਦੇ ਚੱਲਦੇ ਮਨਵੀਰ ਸਿੰਘ ਦਾ ਪਰਿਵਾਰ ਕਾਫੀ ਚਿੰ-ਤਾ ਦੇ ਵਿੱਚ ਹੈ ।