Sunday , September 25 2022

ਰੁਪਿੰਦਰ ਹਾਂਡਾ ਨੂੰ ਆਇਆ ਬੱਬੂ ਮਾਨ ਅਤੇ ਉਸ ਦੇ ਫੈਂਨਸ ਉੱਪਰ ਗੁੱਸਾ ਸੁਣਾਈਆਂ ਖਰੀਆਂ ਖਰੀਆਂ..ਦੇਖੋ ਬਿਲਕੁਲ ਤਾਜ਼ਾ ਵੀਡੀਓ

ਰੁਪਿੰਦਰ ਹਾਂਡਾ ਅਤੇ ਬੱਬੂ ਮਾਨ ਦੇ ਕੁਝ ਫੈਂਸ ਵਿਚਾਲੇ ਸੋਸ਼ਲ ਮੀਡੀਆ ਉਪਰ ਕੁਝ ਦਿਨਾਂ ਤੋਂ ਕਾਫ਼ੀ ਚਰਚਾ ਛਿੜੀ ਹੋਈ ਸੀ । ਸੁਣਨ ਵਿੱਚ ਆਇਆ ਹੈ ਕਿ ਬੱਬੂ ਮਾਨ ਦੇ ਕੁੱਝ ਫੈਂਸ ਰੁਪਿੰਦਰ ਹਾਂਡਾ ਦੇ ਪੇਜ ਉੱਪਰ ਮੈਸੇਜ ਕਰ ਕਰਕੇ ਉਸ ਨੂੰ ਕੁਝ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸੀ ਕਿ ਉਸ ਨੇ ਬੱਬੂ ਮਾਨ ਨੂੰ ਅਵਾਰਡ ਮਿਲਣ ਬਾਰੇ ਪੋਸਟ ਕਿਉਂ ਨਹੀਂ ਕੀਤਾ । ਉਨ੍ਹਾਂ ਕੁਝ ਫੈਂਸ ਨੂੰ ਰਿਪਲਾਈ ਕਰਨ ਲਈ ਰੁਪਿੰਦਰ ਹਾਂਡਾ ਨੇ ਉਨ੍ਹਾਂ ਦੇ ਬਿਹੇਵੀਅਰ ਬਾਰੇ ਕੁੱਝ ਦਿਨ ਪਹਿਲਾਂ ਆਪਣੀ ਇੱਕ ਪੇਜ ਲਾਈਵ ਵਿੱਚ ਕਿਹਾ ਸੀ ਕਿ ਉਨ੍ਹਾਂ ਕੁਝ ਲੋਕਾਂ ਦਾ ਵਰਤਾਰਾ ਹਾਂਡਾ ਨੂੰ ਚੰਗਾ ਨਹੀਂ ਲੱਗਦਾ ਹੈ । ਰੁਪਿੰਦਰ ਹਾਂਡਾ ਦੇ ਇੰਨਾ ਕਹਿਣ ਤੇ ਹੀ ਬੱਬੂ ਮਾਨ ਦੇ ਫੈਨਜ਼ ਉਸ ਬਾਰੇ ਹੋਰ ਵੀ ਜ਼ਿਆਦਾ ਉਲਟਾ ਸਿੱਧਾ ਬੋਲਣ ਲੱਗ ਪਏ ਅਤੇ ਉਸ ਦੇ ਫੋਨ ਉੱਪਰ ਵੀ ਉਹ ਕਈ ਤਰ੍ਹਾਂ ਦੇ ਗਲਤ ਮੈਸੇਜ ਅਤੇ ਗ਼ਲਤ ਸ਼ਬਦਾਵਲੀ ਭੇਜਣ ਲੱਗੇ । ਕਾਫ਼ੀ ਦਿਨਾਂ ਦੀ ਇਸ ਗੱਲਬਾਤ ਤੋਂ ਬਾਅਦ ਅੱਜ ਰੁਪਿੰਦਰ ਹਾਂਡਾ ਨੇ ਅਖੀਰ ਆਪਣੇ ਪੇਜ ਤੇ ਲਾਈਵ ਹੋ ਕੇ ਉਨ੍ਹਾਂ ਸਾਰੇ ਬੱਬੂ ਮਾਨ ਦੇ ਫੈਂਸ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ । ਆਪਣੇ ਅੱਜ ਦੇ ਇਸ ਲਾਈਵ ਵਿੱਚ ਰੁਪਿੰਦਰ ਹਾਂਡਾ ਦੇ ਚਿਹਰੇ ਉੱਪਰ ਗੁੱਸਾ ਸਾਫ ਝਲਕ ਰਿਹਾ ਸੀ । ਰੁਪਿੰਦਰ ਹਾਂਡਾ ਨੇ ਸਾਰੀ ਗੱਲ ਸਾਫ ਅਤੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਬੱਬੂ ਮਾਨ ਦੇ ਕੁਝ ਫੈਂਸ ਵੱਲੋਂ ਉਸ ਨੂੰ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਹਨ ।
Rupinder Handa
Source
ਹਾਂਡਾ ਨੇ ਇਹ ਵੀ ਦੱਸਿਆ ਕਿ ਉਹ ਫੈਨਜ਼ ਉਸ ਨੂੰ ਸ਼ਰੇਆਮ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਹਨ ਜੋ ਕਿ ਰੁਪਿੰਦਰ ਹਾਂਡਾ ਨੇ ਕੁਝ ਦਿਨ ਤਾਂ ਬਰਦਾਸ਼ਤ ਕੀਤੀਆਂ ਪਰ ਹੁਣ ਉਸ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਅਤੇ ਉਸ ਨੂੰ ਬੋਲਣ ਲਈ ਮਜਬੂਰ ਹੋਣਾ ਪਿਆ । ਨੀਚੇ ਦਿੱਤੀ ਹੋਈ ਵੀਡੀਓ ਵਿਚ ਦੇਖ ਸਕਦੇ ਹੋ ਕਿ ਆਪਣੇ ਫੇਸਬੁੱਕ ਲਾਈਵ ਦੌਰਾਨ ਰੁਪਿੰਦਰ ਹਾਂਡਾ ਨੇ ਕਿਵੇਂ ਬੱਬੂ ਮਾਨ ਅਤੇ ਉਸ ਦੇ ਫੈਂਸ ਨੂੰ ਖਰੀਆਂ ਖਰੀਆਂ ਸੁਣਾਈਆਂ । ਰੁਪਿੰਦਰ ਹਾਂਡਾ ਨੇ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਮੈਨੂੰ ਇਸ ਤਰ੍ਹਾਂ ਨਾਲ ਗਾਲੀ ਗਲੋਚ ਕਰੇ । ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਹੀ ਪਰਿਵਾਰਕ ਗੀਤ ਹੀ ਗਾਏ ਹਨ ਅਤੇ ਕਦੇ ਵੀ ਕੋਈ ਅਜਿਹਾ ਗੀਤ ਨਹੀਂ ਗਾਇਆ ਜੋ ਕਿ ਕਿਸੇ ਨੂੰ ਸੁਣਨ ਵਿੱਚ ਸ਼ਰਮ ਮਹਿਸੂਸ ਕਰਾਵੇ। ਪਰ ਕੁਝ ਅਜਿਹੇ ਬੱਬੂ ਮਾਨ ਦੇ ਫੈਨਜ਼ ਰੁਪਿੰਦਰ ਹਾਂਡਾ ਨੂੰ ਇੰਨਾ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਹੇ ਸਨ ਕਿ ਉਹ ਆਪਣੇ ਆਪ ਨੂੰ ਬੋਲਣ ਤੋਂ ਰੋਕ ਨਹੀਂ ਸਕੀ ।
Babbu maan
Source
ਆਪਣੀ ਇਸ ਲਾਈਵ ਵੀਡੀਓ ਦੌਰਾਨ ਰੁਪਿੰਦਰ ਹਾਂਡਾ ਨੇ ਬੱਬੂ ਮਾਨ ਨੂੰ ਵੀ ਕਿਹਾ ਕਿ ਉਸ ਦੇ ਫੈਨਜ਼ ਇਸ ਤਰ੍ਹਾਂ ਕਰਕੇ ਉਸ ਦਾ ਹੀ ਨਾਮ ਖਰਾਬ ਕਰ ਰਹੇ ਹਨ । ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਨੇ ਇਹ ਗੱਲ ਵੀ ਕਹੀ ਕਿ ਜੇਕਰ ਬੱਬੂ ਮਾਨ ਦੀ ਦੂਜੇ ਆਰਟਿਸਟਾਂ ਬਾਰੇ ਕੋਈ ਗਲਤ ਸ਼ਬਦਾਵਲੀ ਵਰਤੀ ਹੈ ਤਾਂ ਇਹ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ । ਰੁਪਿੰਦਰ ਹਾਂਡਾ ਨਹੀਂ ਕੁਝ ਲੋਕਾਂ ਦੇ ਨਾਮ ਵੀ ਇਸ ਵੀਡੀਓ ਵਿੱਚ ਦੱਸੇ ਜੋ ਕਿ ਉਸਨੂੰ ਬਹੁਤ ਗਲਤ ਤਰੀਕੇ ਨਾਲ ਬੋਲ ਰਹੇ ਸਨ ਤੇ ਉਨ੍ਹਾਂ ਉੱਪਰ ਐੱਫ ਆਈ ਆਰ ਕਰਵਾਉਣ ਦਾ ਵੀ ਦਾਅਵਾ ਪ੍ਰਗਟ ਕੀਤਾ ਹੈ ।
ਰੁਪਿੰਦਰ ਹਾਂਡਾ ਦੀ ਪੂਰੀ ਇਹ ਵੀਡੀਓ ਤੁਸੀਂ ਇੱਥੇ ਦੇਖ ਸਕਦੇ ਹੋ

ਸੋ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦੱਸਣਾ ਕਿ ਤੁਹਾਡੇ ਹਿਸਾਬ ਨਾਲ ਗਲਤੀ ਕਿਸਦੀ ਹੈ ਅਤੇ ਕੌਣ ਸਹੀ ਹੈ ।