ਰਾਸ਼ਟਰਪਤੀ ਹਟਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਚ ਹੀ ਟਰੰਪ ਨੇ ਭਾਰਤ ਬਾਰੇ ਕਹਿਤੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਵਿਸ਼ਵ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਸੁਧਰਨ ਲੱਗ ਪਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲਏ ਗਏ ਸਨ ਜਿਸ ਨੂੰ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਖ਼ਾਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਸਬੰਧ ਵੀਜ਼ਾ ਸਬੰਧੀ ਨੀਤੀਆਂ ਨਾਲ ਵੀ ਹੈ।

ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਪੇਸ਼ੇਵਰ ਲੋਕਾਂ ਦੇ ਲਈ ਵੀਜ਼ਾ ਸਬੰਧੀ ਨਿਯਮਾਂ ਵਿਚ ਸਖ਼ਤ ਬਦਲਾਅ ਕੀਤੇ ਗਏ ਸਨ ਜਿਸ ਨੂੰ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਇੱਕ ਆਦੇਸ਼ ਅਨੁਸਾਰ ਸੁਧਾਰਦੇ ਹੋਏ ਅਮਰੀਕਾ ਆਉਣ ਦੇ ਪੇਸ਼ੇਵਰ ਲੋਕਾਂ ਵਾਸਤੇ ਵੀਜ਼ੇ ਦੀ ਪ੍ਰਕਿਰਿਆ ਨੂੰ ਥੋੜਾ ਆਸਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਅਹੁਦੇ ਤੋਂ ਹੱਟਣ ਦੇ ਬਾਅਦ ਟਰੰਪ ਵੱਲੋਂ ਪਹਿਲੇ ਭਾਸ਼ਣ ਵਿਚ ਭਾਰਤ ਬਾਰੇ ਕੁਝ ਅਜਿਹੀ ਗੱਲ ਕਹੀ ਗਈ ਹੈ।

ਰਾਸ਼ਟਰਪਤੀ ਟਰੰਪ ਵੱਲੋਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਅੱਛੇ ਦੋਸਤਾਨਾ ਸੰਬੰਧ ਸਨ। ਉਥੇ ਹੀ ਉਨ੍ਹਾਂ ਨੇ ਵਾਈਟ ਹਾਊਸ ਛੱਡਣ ਤੋਂ ਬਾਅਦ ਪਹਿਲੀ ਵਾਰ ਦਿੱਤੇ ਗਏ ਆਪਣੇ ਭਾਸ਼ਣ ਵਿਚ ਜਿੱਥੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਮੁੜ ਲਾਗੂ ਕੀਤੇ ਗਏ ਕੁਝ ਇਮੀਗ੍ਰੇਸ਼ਨ ਕਾਨੂੰਨਾਂ ਦੀ ਅਲੋਚਨਾ ਕੀਤੀ ਹੈ। ਉੱਥੇ ਹੀ ਉਹਨਾਂ ਨੇ ਜੋਅ ਬਾਈਡਨ ਵੱਲੋਂ ਜਲਵਾਯੂ ਤਬਦੀਲੀ ਸਮਝੌਤੇ ਵਿਚ ਮੁੜ ਸ਼ਾਮਲ ਹੋਣ ਦੇ ਫੈਸਲੇ ਤੇ ਹਮਲਾ ਬੋਲਿਆ ਹੈ। ਉਨ੍ਹਾਂ ਵੱਲੋਂ ਇਹ ਸਭ ਐਤਵਾਰ ਨੂੰ ਕਨਜ਼ਰਵੇਟਿਵਜ਼ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਹੈ। ਉਹਨਾਂ ਆਪਣੇ ਦਿਤੇ ਹੋਏ ਭਾਸ਼ਨ ਵਿਚ ਭਾਰਤ ਦੇ ਵਾਤਾਵਰਣ ਰਿਕਾਰਡ ਦੀ ਅਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਚੀਨ, ਰੂਸ ਦੇ ਭਾਰਤ ਧੂੰਆ ਫੈਲਾ ਰਹੇ ਹਨ। ਉਹਨਾਂ ਨੇ ਚੀਨ ਤੇ ਵਧੇਰੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ 10 ਸਾਲਾਂ ਵਿਚ ਕੀਤੇ ਜਾਣ ਵਾਲੇ ਇਸ ਕੰਮ ਦੀ ਸ਼ੁਰੂਆਤ ਉਸ ਵੱਲੋਂ ਨਹੀਂ ਕੀਤੀ ਗਈ। ਰੂਸ ਵੀ ਅਜੇ ਪੁਰਾਣੇ ਮਾਪਦੰਡਾਂ ਉੱਪਰ ਹੀ ਚਲ ਰਿਹਾ ਹੈ। ਟਰੰਪ ਵੱਲੋਂ ਇਮੀਗ੍ਰੇਸ਼ਨ ਨੀਤੀਆ ਦੀ ਵੀ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਟਰੰਪਵਾਦ ਦਾ ਅਰਥ ਹੈ ਮਜ਼ਬੂਤ ਸੀਮਾਵਾਂ। ਜਿਸ ਨਾਲ ਯੋਗਤਾ ਦੇ ਆਧਾਰ ਤੇ ਯੋਗ ਲੋਕ ਹੀ ਦੇਸ਼ ਅੰਦਰ ਆ ਸਕਣ ਨਾ ਕਿ ਅ-ਪ-ਰਾ-ਧੀ।