Monday , January 24 2022

ਰਾਮ ਰਹੀਮ ਹੁਣ ਜੇਲ ਚ ਅਦਾਲਤ ਕੋਲੋਂ ਇਹ ਇਹ ਕਾਰਨ ਦਸ ਕੇ ਮੰਗ ਰਿਹਾ ਰਹਿਮ ਦੀ ਭੀਖ – ਸੁਨ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਰਾਮ ਰਹੀਮ ਦੀਆਂ ਮੁਸ਼ਕਿਲਾਂ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ । ਜਿੱਥੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਪਹਿਲਾਂ ਹੀ ਰਾਮ ਰਹੀਮ ਕਈ ਸਾਲਾਂ ਦੀ ਜੇਲ੍ਹ ਕੱਟ ਰਹੇ ਹਨ । ਉਥੇ ਹੀ ਹੁਣ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਮਾਮਲੇ ਸਬੰਧੀ ਮਾਣਯੋਗ ਅਦਾਲਤ ਵੱਲੋਂ ਅਜੇ ਤੱਕ ਸਜ਼ਾ ਦਾ ਫ਼ੈਸਲਾ ਨਹੀਂ ਦਿੱਤਾ ਗਿਆ ਤੇ ਹੁਣ ਇਸ ਪੂਰੇ ਮਾਮਲੇ ਸਬੰਧੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ । ਬੀਤੇ ਦਿਨੀਂ ਇਸ ਹੱਤਿਆ ਮਾਮਲੇ ਵਿਚ ਸਜ਼ਾ ਨੂੰ ਲੈ ਕੇ ਸੀਬੀਅਾੲੀ ਦੀ ਵਿਸ਼ੇਸ਼ ਅਦਾਲਤ ਚ ਸੀਬੀਆਈ ਅਤੇ ਬਚਾਅ ਪੱਖ ਵਿਚਕਾਰ ਤਿੱਖੀ ਬਹਿਸਬਾਜ਼ੀ ਕੀਤੀ ਗਈ । ਜਿਸ ਕਾਰਨ ਫ਼ੈਸਲਾ ਨਾ ਹੋ ਸਕਿਆ ਤੇ ਇਸ ਫ਼ੈਸਲੇ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ।

ਇਸ ਨਵੇਂ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੁਣ ਗੁਰਮੀਤ ਰਾਮ ਰਹੀਮ ਦੇ ਵੱਲੋਂ ਮਾਣਯੋਗ ਅਦਾਲਤ ਦੇ ਕੋਲੋਂ ਰਹਿਮ ਦੀ ਭੀਖ ਮੰਗੀ ਜਾ ਰਹੀ ਹੈ । ਉਸ ਨੇ ਆਪਣੇ ਵਕੀਲ ਦੇ ਜ਼ਰੀਏ ਮਾਨਯੋਗ ਅਦਾਲਤ ਨੂੰ ਕਿਹਾ ਹੈ ਕਿ ਉਸ ਨੂੰ ਪੱਥਰੀ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ । ਅੱਖਾਂ ਵੀ ਉਸ ਦੀਆਂ ਬਹੁਤ ਕਮਜ਼ੋਰ ਹੋ ਚੁੱਕੀਆਂ ਹਨ । ਜਿਸ ਕਾਰਨ ਉਸ ਨੂੰ ਦਿਖਾਈ ਵੀ ਘਟ ਦਿੰਦਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ।

ਹਾਲਾਂਕਿ ਇਸ ਪੂਰੇ ਮਾਮਲੇ ਸਬੰਧੀ ਵਿਰੋਧੀ ਧਿਰ ਦੇ ਵੱਲੋਂ ਰਾਮ ਰਹੀਮ ਦੀ ਇਸ ਰਹਿਮ ਭਰੀ ਦਲੀਲ ਦਾ ਵਿਰੋਧ ਕੀਤਾ ਹੈ ਤੇ ਉਨ੍ਹਾਂ ਨੇ ਉਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ । ਬੀਤੇ ਦਿਨੀਂ ਸੀਬੀਆਈ ਤੇ ਬਚਾਅ ਪੱਖ ਦੇ ਵਿਚ ਜੋ ਬਹਿਸ ਹੋਈ । ਉਸ ਦੌਰਾਨ ਰਾਮ ਰਹੀਮ ਦੇ ਪੱਖ ਵਿਚ ਉਸ ਦੇ ਵਕੀਲ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਬਲੱਡ ਪ੍ਰੈਸ਼ਰ ਅਤੇ ਪੱਥਰੀ ਦੀ ਸਮੱਸਿਆ ਹੈ ਤੇ ਉਸ ਨੂੰ ਅੱਖਾਂ ਤੋਂ ਵੀ ਘੱਟ ਦਿਖਾਈ ਦਿੰਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਸਨ ਤਾਂ ਉਨ੍ਹਾਂ ਦੇ ਵੱਲੋਂ ਬਹੁਤ ਸਾਰੇ ਸਮਾਜਿਕ ਕਾਰਜ ਵੀ ਕੀਤੇ ਗਏ ਸਨ ।

ਜਿਨ੍ਹਾਂ ਵਿਚੋਂ ਖ਼ੂਨਦਾਨ ਕੈਂਪ ਲਗਾਉਣਾ, ਭੁਚਾਲ ਦੇ ਸਮੇਂ ਹਜ਼ਾਰਾਂ ਲੋਕਾਂ ਦੇ ਲਈ ਰਾਹਤ ਸਮੱਗਰੀ ਭੇਜਣਾ, ਅੱਖਾਂ ਦੇ ਚੈੱਕਅਪ ਕੈਂਪ ਲਗਵਾਉਣੇ ਆਦਿ ਸ਼ਾਮਿਲ ਹੈ । ਜਿਸ ਕਾਰਨ ਉਨ੍ਹਾਂ ਨੇ ਮਾਨਯੋਗ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਰਾਮ ਰਹੀਮ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ । ਪਰ ਦੂਜੇ ਪਾਸੇ ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਕਿਹਾ ਹੈ ਕਿ ਰਾਮ ਰਹੀਮ ਨੇ ਬਹੁਤ ਹੀ ਸੰਗੀਨ ਜੁਰਮ ਕੀਤਾ ਹੈ । ਜਿਸ ਕਾਰਨ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ