Friday , August 12 2022

ਰਾਧਾ ਸੁਆਮੀ ਡੇਰੇ ਦੀ ਕਬਜੇ ਵਾਲੀ ਥਾਂ ਦੀਆਂ ਇਮਾਰਤਾਂ ਕੀਤੀਆਂ ਢਹਿ ਢੇਰੀ !

ਰਾਧਾ ਸੁਆਮੀ ਡੇਰੇ ਦੀ ਕਬਜੇ ਵਾਲੀ ਥਾਂ ਦੀਆਂ ਇਮਾਰਤਾਂ ਕੀਤੀਆਂ ਢਹਿ ਢੇਰੀ !

ਰਾਧਾ ਸੁਆਮੀ ਡੇਰੇ ਦੀ ਕਬਜੇ ਵਾਲੀ ਥਾਂ ਦੀਆਂ ਇਮਾਰਤਾਂ ਕੀਤੀਆਂ ਢਹਿ ਢੇਰੀ ! ਕੁਝ ਭਗਤਾਂ ਨੇ ਇਸ ਦਾ ਵਿਰੋਧ ਵੀ ਕੀਤਾ , ਪਰ ਭਾਰੀ ਪੁਲਿਸ ਬਲ ਅੱਗੇ ਉਹ ਕੁਝ ਨਾ ਕਰ ਸਕੇ !

ਦਿੱਲੀ ਨੇੜੇ ਅਸੋਲਾ ਪਿੰਡ ਵਿੱਚ ਰਾਧਾ ਸਵਾਮੀ ਡੇਰਾ ਬਿਆਸ ਵਾਲਿਆਂ ਵੱਲੋਂ 445 ਵਿਘਾ ਸਰਕਾਰੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰਕੇ ਬਣਾਈਆਂ ਗਈਆਂ ਸ਼ਾਨਦਾਰ ਇਮਾਰਤਾਂ ਤੋਂ ਇਲਾਵਾ ਹੋਰ ਵੀ ਲੋਕਾਂ ਵੱਲੋਂ ਕਬਜ਼ਾ ਕਰਕੇ ਬਣਾਈਆਂ ਇਮਾਰਤਾਂ ਸਰਵਉਚ ਅਦਾਲਤ ਦੇ ਹੁਕਮ ਨਾਲ ਢਹਿਢੇਰੀ ਕਰ ਦਿੱਤੀਆਂ ਗਈਆਂ | ਕੁੱਲ ਥਾਂ 934 ਵਿਘਾ ਸੀ !

ਡੇਰੇ ਵਾਲਿਆਂ ਨੇ ਅੰਦਰ ਸੁਰੰਗਾਂ ਵੀ ਬਣਾਈਆਂ ਹੋਈਆਂ ਸਨ ਅਤੇ ਨਕਲੀ ਘਾਹ ਨਾਲ ਢੱਕਿਆ ਇੱਕ ਹੈਲੀਪੈਡ ਵੀ ਮਿਲਿਆ | ਉਹ ਇਮਾਰਤ ਵੀ ਤੋੜੀ ਗਈ ਜਿਸ ਅੰਦਰ ਭਗਤਾਂ ਦੇ ਜਾਣ ‘ਤੇ ਰੋਕ ਸੀ !

ਕੁਝ ਭਗਤਾਂ ਨੇ ਇਸ ਦਾ ਵਿਰੋਧ ਵੀ ਕੀਤਾ , ਪਰ ਭਾਰੀ ਪੁਲਿਸ ਬਲ ਅੱਗੇ ਉਹ ਕੁਝ ਨਾ ਕਰ ਸਕੇ !