Thursday , May 26 2022

ਰਾਤ ਨੂੰ ਸੌਂਣ ਤੋਂ ਪਹਿਲਾਂ ਕਦੇ ਭੁੱਲ ਕੇ ਵੀ ਨਾ ਖਾਓ ਇਹ 7 ਚੀਜਾਂ,ਪੋਸਟ ਬਿਨਾਂ ਦੇਖੇ ਨਾ ਛੱਡੋ ਜੀ..

ਰਾਤ ਨੂੰ ਸੌਂਣ ਤੋਂ ਪਹਿਲਾਂ ਕਦੇ ਭੁੱਲ ਕੇ ਵੀ ਨਾ ਖਾਓ ਇਹ 7 ਚੀਜਾਂ,ਪੋਸਟ ਬਿਨਾਂ ਦੇਖੇ ਨਾ ਛੱਡੋ ਜੀ..

ਅਕਸਰ ਲੋਕ ਦਿਨ ਵਿਚ ਆਪਣੀ ਡਾਇਟ ਦਾ ਖਾਸ ਧਿਆਨ ਰੱਖਦੇ ਹਨ ,ਪਰ ਰਾਤ ਵਿਚ ਖਾਣੇ ਨੂੰ ਲੈ ਕੇ ਉਹਨੀਂ ਸਾਵਧਾਨੀ ਨਹੀਂ ਵਰਤਦੇ ,ਜੋ ਕੁੱਝ ਵੀ ਆਸਾਨੀ ਨਾਲ ਉਪਲਬਧ ਹੋ ਜਾਵੇ ਉਸਨੂੰ ਡਿਨਰ ਵਿਚ ਲੈ ਲੈਂਦੇ ਹਨ ,ਪਰ ਰਾਤ ਵਿਚ ਖਾਣੇ ਨੂੰ ਲੈ ਕੇ ਕੀਤੀ ਗਈ ਲਾਪਰਵਾਹੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ |ਦਰਾਸਲ ਕੁੱਝ ਖਾਣ ਵਾਲੇ ਪਦਾਰਥਾਂ ਦਾ ਸੇਵਨ ਜਿੱਥੇ ਤੁਹਾਡੀ ਨੀਂਦ ਉਡਾ ਸਕਦਾ ਹੈ ਉੱਥੇ ਇਹ ਤੁਹਾਡੀ ਸਿਹਤ ਉੱਪਰ ਵੀ ਭਾਰੀ ਪੈ ਸਕਦਾ ਹੈ |ਇਸ ਲਈ ਇਹ ਜਾਣਨਾ ਬੇਹੱਦ ਜਰੂਰੀ ਹੈ ਕਿ ਰਾਤ ਨੂੰ ਕੀ ਖਾਣਾ ਅਤੇ ਕੀ ਨਹੀਂ ਖਾਣਾ ਚਾਹੀਦਾ |ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਕਿਹੜੀਆਂ ਚੀਜਾਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ |

ਜੰਕ ਫੂਡ……………………………

ਕਈ ਲੋਕ ਖਾਸ ਤੌਰ ਤੇ ਬੱਚੇ ਅਤੇ ਨੌਜਵਾਨ ਰਾਤ ਨੂੰ ਜੰਕ ਫੂਡ ਖਾ ਲੈਂਦੇ ਹਨ ,ਕਦੇ-ਕਦੇ ਅਜਿਹਾ ਹੋ ਸਕਦਾ ਹੈ |ਪਰ ਜੇਕਰ ਇਹੀ ਆਦਤ ਬਣ ਚੁੱਕੀ ਹੈ ਤਾਂ ਸੰਭਲ ਜਾਓ ਕਿਉਂਕਿ ਫਾਸਟ ਫੂਡ ਖਾ ਕੇ ਰਾਤ ਨੂੰ ਸੌਣਾ ਤੁਹਾਡੀ ਨੀਂਦ ਅਤੇ ਸਿਹਤ ਦੋਨਾਂ ਦੇ ਲਈ ਸਹੀ ਨਹੀਂ ਹੈ |ਰਾਤ ਨੂੰ ਪੀਜਾ ,ਬਰਗਰ ਆਦਿ ਖਾਣ ਨਾਲ ਨਾ ਕੇਵਲ ਵਜਨ ਵਧੇਗਾ ਬਲਕਿ ਸੀਨੇ ਵਿਚ ਜਲਣ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ |ਦਰਾਸਲ ਜੰਕ ਫੂਡ ਵਿਚ ਸੈਚੁਰੇਟੇਡ ਫੈਟ ਹੁੰਦਾ ਹੈ ਜੋ ਕਿ ਆਸਾਨੀ ਨਾਲ ਪਚ ਨਹੀਂ ਪਾਉਂਦਾ |ਇਸ ਲਈ ਪੇਟ ਨਾਲ ਸੰਬੰਧੀ ਸਮੱਸਿਆਵਾਂ ਵੀ ਉਤਪੰਨ ਹੋ ਸਕਦੀਆਂ ਹਨ |

ਹਾਈ ਪ੍ਰੋਟੀਨ ਵਾਲੀਆਂ ਚੀਜਾਂ………………………………

ਹਾਈ ਪ੍ਰੋਟੀਨ ਵਾਲੇ ਪਦਾਰਥਾਂ ਦਾ ਸੇਵਨ ਸਿਹਤ ਬਣਾਉਣ ਦੇ ਲਈ ਤਾਂ ਸਹੀ ਹੈ ਪਰ ਰਾਤ ਦੇ ਸਮੇਂ ਚਿਕਨ ਜਾਂ ਕਿਸੇ ਵੀ ਤਰਾਂ ਦੀਆਂ ਹਾਈ ਪ੍ਰੋਟੀਨ ਵਾਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ ,ਕਿਉਂਕਿ ਸੌਂਦੇ ਸਮੇਂ ਪਾਚਣ ਸ਼ਕਤੀ 50% ਤੱਕ ਹੌਲੀ ਹੋ ਜਾਂਦੀ ਹੈ |ਇਸ ਲਈ ਰਾਤ ਦੇ ਵਕਤ ਪ੍ਰੋਟੀਨ ਲੈਣ ਤੇ ਸੌਣ ਨਾਲ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ,ਤੁਹਾਡਾ ਸਰੀਰ ਪਾਚਣ ਉੱਪਰ ਧਿਆਨ ਦੇਣ ਲੱਗਦਾ ਹੈ ਜਿਸ ਨਾਲ ਤੁਹਾਡੀ ਰਾਤਾਂ ਦੀ ਨੀਂਦ ਉੱਡ ਸਕਦੀ ਹੈ |

ਸਨੈਕਸ ………………………

ਕਈ ਵਾਰ ਰਾਤ ਨੂੰ ਖਾਣ ਦੇ ਬਾਅਦ ਵੀ ਭੁੱਖ ਲੱਗਦੀ ਹੈ |ਇਸ ਲਈ ਸਭ ਤੋਂ ਵਧੀਆ ਕ੍ਰੈਕਸ ਨਜਰ ਆਉਂਦਾ ਹੈ ਚਿਪਸ |ਇਸ ਨਾਲ ਆਸਾਨੀ ਨਾਲ ਭੁੱਖ ਖਤਮ ਹੋ ਜਾਂਦੀ ਹੈ ਪਰ ਅਸਲ ਵਿਚ ਇਹ ਖਾਣ ਵਿਚ ਜਿੰਨਾਂ ਆਸਾਨ ਦਿਖਦਾ ਹੈ ,ਇਸਨੂੰ ਪਚਾਉਣਾ ਉਹਨਾਂ ਹੀ ਮੁਸ਼ਕਿਲ ਹੁੰਦਾ ਹੈ |ਦਰਾਸਲ ਅਜਿਹੇ ਪ੍ਰੋਸਟੇਡ ਫੂਡ ਵਿਚ ਮੋਨੋਸੋਡੀਅਮ ਗਲੂਟੇਮੇਟ ਦੀ ਜਿਆਦਾ ਮਾਤਰਾ ਹੁੰਦੀ ਹੈ ਜੋ ਆਸਾਨੀ ਨਾਲ ਨਹੀਂ ਪਚ ਪਾਉਂਦੀ ,ਨਾਲ ਹੀ ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ |

ਚਾੱਕਲੇਟ……………………………..

ਚਾੱਕਲੇਟ ਵੀ ਕੈਫਿਨ ਦਾ ਸਰੋਤ ਹੈ ,ਇਸ ਲਈ ਰਾਤ ਨੂੰ ਚਾੱਕਲੇਟ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ |ਇਸ ਲਈ ਬੇਹਤਰ ਇਹੀ ਹੈ ਕਈ ਰਾਤ ਨੂੰ ਜਿਆਦਾ ਚਾੱਕਲੇਟ ਦਾ ਸੇਵਨ ਨਾ ਕਰੋ |

ਐਲਕੋਹਲ……………………………

ਐਲਕੋਹਲ ਦਾ ਸੇਵਨ ਨੀਂਦ ਦੇ ਲਈ ਬਹੁਤ ਖਤਰਨਾਕ ਹੁੰਦਾ ਹੈ |ਇਸਦੇ ਸੇਵਨ ਨਾਲ ਰਾਤ ਨੂੰ ਤੁਹਾਡੀ ਨੀਂਦ ਕਈ ਵਾਰ ਟੁੱਟਦੀ ਹੈ ਅਤੇ ਅਗਲੇ ਦਿਨ ਵੀ ਥਕਾਨ ਬਣੀ ਰਹਿੰਦੀ ਹੈ |

ਆਇਸਕਰੀਮ………………………..

ਰਾਤ ਨੂੰ ਆਇਸ ਕ੍ਰੀਮ ਖਾਣ ਦਾ ਆਪਣਾ ਮਜਾ ਹੈ ,ਪਰ ਅਸਲ ਵਿਚ ਰਾਤ ਨੂੰ ਆਇਸ ਕ੍ਰੀਮ ਖਾਣਾ ਨੁਕਸਾਨਦਾਇਕ ਹੁੰਦਾ ਹੈ |ਦਰਾਸਲ ਆਇਸ ਕ੍ਰੀਮ ਵਿਚ ਭਾਰੀ ਮਾਤਰਾ ਵਿਚ ਫੈਟ ਅਤੇ ਸ਼ੂਗਰ ਦੋਨੋਂ ਹੁੰਦਾ ਹੈ ਅਤੇ ਇਸ ਲਈ ਸੌਣ ਤੋਂ ਪਹਿਲਾਂ ਆਇਸ ਕ੍ਰੀਮ ਖਾਣ ਦਾ ਮਤਲਬ ਹੈ ਵਜਨ ਵਧਾਉਣਾ ?

ਮਸਾਲੇਦਾਰ ਭੋਜਨ………………………….

ਇਸ ਤੋਂ ਇਲਾਵਾ ਰਾਤ ਦੇ ਸਮੇਂ ਬਹੁਤ ਜਿਆਦਾ ਮਸਾਲੇਦਾਰ ਭੋਜਨ ਕਰਨਾ ਵੀ ਸਹੀ ਨਹੀਂ ਹੈ |ਜਿਆਦਾ ਮਸਾਲੇਦਾਰ ਖਾਣਾ ਖਾਣ ਨਾਲ ਜਲਣ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ ਜਿਸ ਨਾਲ ਅਪਚ ਦੇ ਨਾਲ ਨੀਂਦ ਨਾ ਆਉਣ ਦੀ ਵੀ ਸਮੱਸਿਆ ਹੁੰਦੀ ਹੈ |