Friday , August 12 2022

ਰਾਤ ਨੂੰ ਸੌਂਣ ਤੋਂ ਪਹਿਲਾਂ ਇਹ ਕੰਮ ਕਰਨ ਦੇ ਫਾਇਦੇ ਦੇਖ ਕੇ ਤਾਂ ਡਾਕਟਰ ਵੀ ਰਹਿ ਗਏ ਹੈਰਾਨ..

ਸਰੀਰ ਦੇ ਲਈ ਪਾਣੀ ਬਹੁਤ ਜਰੂਰੀ ਹੁੰਦਾ ਹੈ |ਵਿਅਕਤੀ ਦਾ ਸਰੀਰ 70% ਪਾਣੀ ਤੋਂ ਹੀ ਬਣਿਆਂ ਹੁੰਦਾ ਹੈ |ਇਸ ਨਾਲ ਸਰੀਰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ |ਪੂਰੇ ਦਿਨ ਵਿਚ ਚਾਹੇ ਜਿੰਨਾਂ ਮਰਜੀ ਪਾਣੀ ਪੀਓ ਪਰ ਰਾਤ ਨੂੰ ਸੌਣ ਤੋਂ ਪਹਿਲਾਂ 1 ਗਿਲਾਸ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ |ਇਸ ਨਾਲ ਸਰੀਰ ਦੇ ਜਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਵਜਨ ਵੀ ਘੱਟ ਹੁੰਦਾ ਹੈ |ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਪਾਣੀ ਪੀਣਾ ਸਰੀਰ ਨੂੰ ਕੋਈ ਤਰਾਂ ਦੀਆਂ ਪਰੇਸ਼ਾਨੀਆਂ ਤੋਂ ਦੂਰ ਰੱਖਦਾ ਹੈ |ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ…………………

1. ਚੰਗੀ ਨੀਂਦ…………………………

ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ |ਇਸ ਨਾਲ ਸਰੀਰ ਵਿਚ ਮਿੰਨਰਲਸ ਅਤੇ ਵਿਟਾਮਿਨਸ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ |ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਸਾਰੇ ਦਿਨ ਦੀ ਥਕਾਨ ਉਤਰ ਕੇ ਚੰਗੀ ਨੀਂਦ ਲਿਆਉਣ ਵਿਚ ਸਾਡੀ ਮੱਦਦ ਕਰਦਾ ਹੈ |

2. ਵਜਨ ਘੱਟ ਕਰੇ………………………..

ਮੋਟਾਪੇ ਦੀ ਸਮੱਸਿਆ ਅੱਜ-ਕੱਲ ਬਹੁਤ ਦੇਖਣ ਨੂੰ ਮਿਲਦੀ ਹੈ |ਇਸਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ 1 ਗਿਲਾਸ ਠੰਡਾ ਪਾਣੀ ਜਰੂਰ ਪੀਓ |ਇਸ ਨਾਲ ਸਰੀਰ ਦੀ ਬੇਲੋੜੀ ਕਲੋਰੀ ਖਤਮ ਹੁੰਦੀ ਹੈ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ |

3. ਤਣਾਵ………………………

ਅੱਜ-ਕੱਲ ਦੀ ਬਿਜੀ ਲਾਈਫ ਵਿਚ ਲੋਕਾਂ ਨੂੰ ਕੰਮ ਦਾ ਕਾਫੀ ਪ੍ਰੈਸ਼ਰ ਰਹਿੰਦਾ ਹੈ ਅਤੇ ਉਹ ਤਣਾਵ ਨਾਲ ਗਹਿਰੇ ਰਹਿੰਦੇ ਹਨ |ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਓ ਜਿਸ ਨਾਲ ਨੀਂਦ ਸਹੀ ਤਰੀਕੇ ਨਾਲ ਆਵੇਗੀ ਅਤੇ ਤਣਾਵ ਘੱਟ ਹੋਵੇਗਾ |

4. ਜਹਿਰੀਲੇ ਪਦਾਰਥ ਬਾਹਰ ਕੱਢਣ ਵਿਚ………………………….

ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਸਵੇਰੇ ਯੂਰਿਨ ਦੇ ਰਸਤੇ ਸਰੀਰ ਦੇ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਪੇਟ ਵੀ ਸਾਫ਼ ਰਹਿੰਦਾ ਹੈ |ਇਸ ਤੋਂ ਇਲਾਵਾ ਜਿੰਨਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਜਰੂਰ ਪਾਣੀ ਪੀਣਾ ਚਾਹੀਦਾ ਹੈ |

5. ਪਾਚਣ ਸ਼ਕਤੀ………………………

ਗਲਤ ਖਾਣ-ਪਾਣ ਦੀ ਵਜਾ ਨਾਲ ਲੋਕਾਂ ਦੀ ਪਾਚਣ ਸ਼ਕਤੀ ਖਰਾਬ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਕੁੱਝ ਵੀ ਖਾਣ ਤੇ ਪੇਟ ਖਰਾਬ ਹੋ ਜਾਂਦਾ ਹੈ |ਇਸ ਲਈ ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਪਾਚਣ ਕਿਰਿਆਂ ਮਜਬੂਤ ਹੁੰਦੀ ਹੈ |

 

6. ਦਿਲ ਦੀ ਸਮੱਸਿਆ……………………..

ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਣ ਵਧਦਾ ਹੈ ਜਿਸ ਨਾਲ ਦਿਲ ਦੀਆਂ ਧਮਨੀਆਂ ਤੱਕ ਖੂਨ ਸਹੀ ਤਰੀਕੇ ਨਾਲ ਪਹੁੰਚਦਾ ਹੈ |ਇਸ ਲਈ ਜਿੰਨਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੋਵੇ ਉਹਨਾਂ ਦੇ ਲਈ ਸੌਣ ਤੋਂ ਪਹਿਲਾਂ ਪਾਣੀ ਪੀਣ ਬਹੁਤ ਫਾਇਦੇਮੰਦ ਹੁੰਦਾ ਹੈ |