Thursday , June 30 2022

ਯੂਕਰੇਨ ਰੂਸ ਜੰਗ ਮਾਮਲੇ ਚ ਮੋਦੀ ਸਰਕਾਰ ਨੇ ਹੁਣ ਲਿਆ ਇਹ ਵੱਡਾ ਫੈਸਲਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਰੂਸ ਅਤੇ ਯੂਕਰੇਨ ਦੇ ਆਪਸੀ ਵਿਵਾਦ ਦੇ ਚੱਲਦੇ ਹੁਣ ਪੂਰੀ ਦੁਨੀਆਂ ਭਰ ਦੇ ਵਿੱਚ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ । ਵੱਖੋ ਵੱਖਰੇ ਦੇਸ਼ ਦੀਆਂ ਸਰਕਾਰਾਂ ਵੱਲੋਂ ਯੂਕਰੇਨ ਦੇ ਵਿੱਚ ਫਸੇ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਓਥੋਂ ਵਾਪਸ ਲਿਆਇਆ ਜਾ ਰਿਹਾ ਹੈ । ਭਾਰਤ ਸਰਕਾਰ ਵੱਲੋਂ ਵੀ ਯੂਕਰੇਨ ਗਏ ਭਾਰਤੀ ਲੋਕਾਂ ਨੂੰ ਏਅਰਲਿਫਟ ਤੇ ਰਾਹੀਂ ਵਾਪਸ ਲਿਆਇਆ ਜਾ ਰਿਹਾ ਹੈ । ਯੂਕਰੇਨ ਤੇ ਰੂਸ ਦੀ ਜੰਗ ਮਾਮਲੇ ਦੇ ਚਲਦੇ ਤੇ ਵਧ ਰਹੇ ਤਣਾਅ ਦੇ ਮਾਹੌਲ ਦੇ ਵਿੱਚ ਹੁਣ ਮੋਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ । ਦਰਅਸਲ ਯੂਕਰੇਨ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਏਅਰਲਿਫਟ ਕਰਨ ਜਾ ਰਹੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਨੂੰ ਰਾਹ ਤੋਂ ਹੀ ਵਾਪਸ ਪਰਤਣਾ ਪਿਆ ।

ਜਿਸ ਦੇ ਚਲਦੇ ਹੁਣ ਮੋਦੀ ਸਰਕਾਰ ਦੇ ਵਲੋਂ ਵੱਡਾ ਫੈਸਲਾ ਲੈਂਦੇ ਹੋਏ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਪਲੈਨ ਬੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਅੱਜ ਇਕ ਹਾਈ ਲੈਵਲ ਮੀਟਿੰਗ ਕੀਤੀ ਗਈ । ਮੀਟਿੰਗ ਵਿਚ ਭਾਰਤੀ ਨਾਗਰਿਕ ਜੋ ਯੂਕਰੇਨ ਦੇ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਵਾਪਸ ਲਿਆਉਣ ਦੇ ਲਈ ਵਿਚਾਰ ਚਰਚਾ ਕੀਤੀ ਗਈ । ਉੱਥੇ ਹੀ ਇਸ ਮੀਟਿੰਗ ਦੇ ਸਮਾਪਤ ਹੋਣ ਤੋਂ ਬਾਅਦ ਵਿਦੇਸ਼ ਸਕੱਤਰ ਹਰਸ਼ ਵੀ. ਸ਼੍ਰਿੰਗਲਾ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਪੋਲੈਂਡ ਦੇ ਰਾਸਤੇ ਭਾਰਤ ਵਾਪਸ ਲਿਆਇਆ ਜਾਵੇਗਾ ।

ਜਿਸ ਦੇ ਚਲਦੇ ਹੁਣ ਇਸ ਬਾਬਤ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇੰਨਾ ਹੀ ਨਹੀਂ ਸਗੋਂ ੳੁਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਵਿੱਚ ਸਾਫ਼ ਕਰ ਦਿੱਤਾ ਹੈ ਕਿ ਜਿੰਨੇ ਵੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਹਨ ਉਨ੍ਹਾਂ ਨਾਗਰਿਕਾਂ ਦੀ ਸੁਰੱਖਿਆ ਵਾਪਸੀ ਯਕੀਨੀ ਬਣਾਈ ਜਾਵੇਗੀ ਤੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਇੱਥੇ ਲਿਆਂਦਾ ਜਾਵੇਗਾ ।

ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦੇ ਵਿਵਾਦ ਦੇ ਚਲਦੇ ਹੁਣ ਮਾਹੌਲ ਕਾਫੀ ਤਣਾਅਪੂਰਨ ਵਾਲਾ ਬਣਿਆ ਹੋਇਆ ਹੈ ਤੇ ਯੂਕਰੇਨ ਵਿੱਚ ਫਸੇ ਭਾਰਤੀਅਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਹੁਣ ਭਾਰਤ ਸਰਕਾਰ ਵੀ ਕਾਫੀ ਚਿੰਤਾ ਵਿਚ ਹੈ ਤੇ ਉਨ੍ਹਾਂ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੱਖ ਵੱਖ ਯਤਨ ਕੀਤੇ ਜਾ ਰਹੇ ਹਨ ।