Sunday , June 26 2022

ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋ ਗਿਆ ਵੱਡਾ ਐਲਾਨ – ਹੁਣ ਇਸ ਕੰਮ ਤੋਂ ਪਹਿਲਾਂ ਕਰਵਾਉਣਾ ਪਵੇਗਾ ਕੋਵਿਡ ਟੈਸਟ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਪਿਛਲੇ ਸਾਲ ਸ਼ੁਰੂ ਹੋਈ ਕਰੋਨਾ ਦੀ ਲਹਿਰ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਸੀ। ਜਿੱਥੇ ਪੰਜਾਬ ਸਰਕਾਰ ਵੱਲੋਂ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾ ਦਿਤਾ ਗਿਆ ਸੀ ਅਤੇ ਲੋਕਾਂ ਨੂੰ ਵੀ ਕਰੋਨਾ ਪਾਬੰਦੀਆਂ ਦੀ ਪੂਰੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਰਹੀ। ਉਥੇ ਹੀ ਸਭਨਾ ਦੇ ਜਤਨਾਂ ਸਦਕਾ ਇਸ ਕਰੋਨਾ ਉਪਰ ਜਿੱਤ ਹਾਸਲ ਕੀਤੀ ਗਈ ਸੀ ਅਤੇ ਮੁੜ ਤੋਂ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਪਹਿਲਾਂ ਵਾਂਗ ਆਮ ਕੀਤਾ ਜਾ ਰਿਹਾ ਸੀ, ਕਿ ਬੀਤੇ ਦਿਨੀਂ ਜਿੱਥੇ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਵਿੱਚ ਨਵੇਂ ਵੈਰੀਐਂਟ ਦੀ ਪੁਸ਼ਟੀ ਕੀਤੀ ਗਈ ਉਥੇ ਹੀ ਕਈ ਦੇਸ਼ਾਂ ਵਿੱਚ ਇਸ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।

ਜਿਸ ਨਾਲ ਦੁਨੀਆਂ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦਾ ਖਤਰਾ ਪੈਦਾ ਹੋ ਗਿਆ। ਭਾਰਤ ਵਿੱਚ ਵੀ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹੁਣ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇੱਥੇ ਵੱਡਾ ਐਲਾਨ ਹੋ ਗਿਆ ਹੈ ਜਿੱਥੇ ਕਰੋਨਾ ਟੈਸਟ ਇਸ ਕੰਮ ਤੋਂ ਪਹਿਲਾਂ ਕਰਵਾਉਣਾ ਹੋਵੇਗਾ। ਹੁਣ ਸਾਹਮਣੇ ਜਾਣਕਾਰੀ ਆਈ ਹੈ ਕਿ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿਚ ਡਾਕਟਰਾਂ ਵੱਲੋਂ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਜਿਥੇ ਹਸਪਤਾਲ ਵਿੱਚ ਓਪੀਡੀ ਵਿੱਚ ਆਉਣ ਵਾਲੇ ਮਰੀਜਾਂ ਦਾ ਡਾਕਟਰਾਂ ਕੋਲ ਪਹੁੰਚਣ ਤੋ ਪਹਿਲਾ ਟੈਸਟ ਕੀਤਾ ਜਾਵੇਗਾ।

ਉੱਥੇ ਹੀ ਇਹ ਵੀ ਵੇਖਿਆ ਗਿਆ ਹੈ ਕਿ ਸਾਰੇ ਮਰੀਜ਼ਾਂ ਦਾ ਟੈਸਟ ਕਰਨਾ ਸੰਭਵ ਨਹੀਂ। ਇਸ ਲਈ ਓਪੀਡੀ ਦੇ ਇੰਚਾਰਜ ਨਵੀ ਪੰਡਤ ਵੱਲੋ ਦੱਸਿਆ ਗਿਆ ਹੈ ਕੇ ਸਿਰਫ ਦੋ ਵਿਭਾਗਾਂ ਦੇ ਟੈਸਟ ਕਰਨ ਨੂੰ ਹੀ ਲਾਜ਼ਮੀ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪਲਮੋਨੋਲਾਜੀ ਵਿਭਾਗ ਅਤੇ ਈ ਐਂਨ ਟੀ ਵਿਭਾਗ ਨੂੰ ਅਹਿਮ ਰੱਖਿਆ ਗਿਆ ਹੈ ਜਿੱਥੇ ਆਉਣ ਵਾਲੇ ਮਰੀਜ਼ ਵਧੇਰੇ ਡਾਕਟਰ ਦੇ ਸੰਪਰਕ ਵਿੱਚ ਆਉਂਦੇ ਹਨ।

ਇਸ ਲਈ ਦੋਹਾਂ ਵਿਭਾਗਾਂ ਦੇ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਕਰੋਨਾ ਟੈਸਟ ਕਰਨ ਤੋਂ ਬਾਅਦ ਹੀ ਡਾਕਟਰ ਕੋਲ ਭੇਜਿਆ ਜਾਵੇਗਾ। ਇਹ ਪਾਬੰਦੀਆਂ ਪੀਜੀਆਈ ਹਸਪਤਾਲ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਲਗਾਈਆ ਜਾ ਰਹੀਆਂ ਹਨ। ਜਿੱਥੇ ਹੁਣ ਨਵੇਂ ਵੈਰੀਏਂਟ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।