Tuesday , January 25 2022

ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕੈਨੇਡਾ ਚ ਹੋਗਿਆ ਇਹ ਵੱਡਾ ਐਲਾਨ , ਆਈ ਤਾਜ਼ਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ ਇਸ ਦੇ ਚੱਲਦੇ ਦੁਨੀਆ ਭਰ ਦੇ ਲੋਕ ਇਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਪਏ ਹਨ । ਇਸ ਮਹਾਂਮਾਰੀ ਨੇ ਆਮ ਜਨਜੀਵਨ ਤੇ ਬਹੁਤ ਮਾੜਾ ਪ੍ਰਭਾਵ ਪਾਇਆ। ਇਸ ਦੇ ਚੱਲਦੇ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਲਿਆ , ਕਈ ਲੋਕ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਬੇਰੋਜ਼ਗਾਰ ਹੋ ਗਏ ਤੇ ਕਈਆਂ ਨੇ ਆਪਣੇ ਦਿਲ ਦੇ ਕਰੀਬੀਆਂ ਨੂੰ ਇਸ ਮਹਾਂਮਾਰੀ ਦੌਰਾਨ ਗੁਆ ਲਿਆ । ਉੱਥੇ ਹੀ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ਾਂ ਦੇ ਵਿੱਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ , ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।

ਪਰ ਜਿਵੇਂ ਜਿਵੇਂ ਹੋਵੇ ਦੁਨੀਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤੇ ਸਰਕਾਰਾਂ ਤੇ ਵੱਲੋਂ ਲਗਾਈਆਂ ਹੋਈਆਂ ਇਨਾਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਇਸ ਮਹਾਂਮਾਰੀ ਤੋਂ ਬਚਾਅ ਦੇ ਲਈ ਸਿਰਫ਼ ਤੇ ਸਿਰਫ਼ ਕੋਰੋਨਾ ਵੈਕਸੀਨ ਨੂੰ ਹੀ ਇਕਮਾਤਰ ਸਹਾਰਾ ਮੰਨਿਆ ਜਾਂਦਾ ਹੈ ਤੇ ਹੁਣ ਇਸ ਵੈਕਸੀਨ ਨੂੰ ਲੈ ਕੇ ਪੰਜਾਬੀਆਂ ਦੇ ਗੜ੍ਹ ਕੈਨੇਡਾ ਵਿੱਚੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਨੇਡਾ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਲੋਕਾਂ ਨੇ ਕਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਕੋਰੋਨਾ ਵੈਕਸੀਨ ਦੀਆ ਦੋਵੇ ਖੁਰਾਕਾਂ ਲੈ ਲਈਆਂ ਹਨ , ਉਹ ਲੋਕ ਹੁਣ ਇਸ ਵੈਕਸੀਨ ਦੀ ਤੀਜੀ ਖ਼ੁਰਾਕ ਵੀ ਲੈ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਕੋਰੋਨਾ ਵੈਕਸੀਨ ਦੀ ਤੀਜੀ ਖ਼ੁਰਾਕ ਵੀ ਦਿੱਤੀ ਜਾ ਰਹੀ ਹੈ ।

ਇਹ ਸਹੂਲਤ ਉਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਜਿਨ੍ਹਾਂ ਦੇ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਦੋਵੇਂ ਖ਼ੁਰਾਕਾਂ ਵੀ ਲੈ ਲਈਆਂ ਗਈਆਂ ਹਨ । ਇਸ ਦੀ ਜਾਣਕਾਰੀ ਸੂਬਾਈ ਸਿਹਤ ਅਫ਼ਸਰ ਦੇ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਗਈਆਂ ਹਨ ਉਹ ਲੋਕ ਛੇ ਮਹੀਨੇ ਦੇ ਵਕਫ਼ੇ ਤੋਂ ਬਾਅਦ ਕਰੁਨਾ ਮਹਾਂਮਾਰੀ ਦੇ ਬਚਾਅ ਦੇ ਲਈ ਤੀਜੀ ਖ਼ੁਰਾਕ ਲੈਣ ਦੇ ਯੋਗ ਹੋਣਗੇ ।

ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੱਤਰ ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਤੀਜੀ ਖ਼ੁਰਾਕ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹੈਲਥ ਵਰਕਰਾਂ ਨੂੰ ਵੀ ਵੈਕਸੀਨ ਦੀ ਤੀਜੀ ਡੋਜ਼ ਦੇਣ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਵੈਕਸੀਨ ਦੀ ਤੀਜੀ ਖੁਰਾਕ ਨਾਲ ਕੋਰੋਨਾ ਮਹਾਂਮਾਰੀ ਤੋਂ ਕਈ ਸਾਲਾਂ ਦੇ ਲਈ ਸੁਰੱਖਿਆ ਮਿਲ ਜਾਵੇਗੀ । ਸੋ ਕੈਨੇਡਾ ਵਾਸੀਆਂ ਦੇ ਲਈ ਇਹ ਇਕ ਬੇਹੱਦ ਹੀ ਖੁਸ਼ੀ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਕੈਨੇਡਾ ਦੇ ਵਾਸੀ ਜਿਨ੍ਹਾਂ ਦੇ ਵੱਲੋਂ ਕੋਰੋਨਾ ਦੀਅਾਂ ਦੋ ਖੁਰਾਕਾਂ ਲੈ ਲਈਆਂ ਗਈਆਂ ਹਨ ਤੇ ਹੁਣ ਉਹ ਕੋਰੋਨਾ ਦੀ ਤੀਸਰੀ ਖੁਰਾਕ ਵੀ ਲੈ ਸਕਦੇ ਹਨ ।