Tuesday , August 9 2022

“ਮੂੰਹ ਸੰਭਾਲ ਕੇ ਗੱਲ ਕਰ ਓਏ.. ਉਹ ਮੇਰੀ ਭੈਣ ਆ”

ਸਾਰੇ ਜਰੂਰ ਪੜੋ।

ਇੱਕ ਦੋਸਤ ਨੇ ਵਿਆਹ ਚ ਪੁੱਛਿਆ ਕੇ “ਅੱਜ ਪੁਰਜ਼ਾ ਕਿਹੜਾ ਸਭ ਤੋਂ ਸੋਹਣਾ ਆਇਆ ਵਿਆਹ ਚ” ਮੈਂ ਇੱਕ ਕੁੜੀ ਵੱਲਹ ਇਸ਼ਾਰਾ ਕਰ ਕੇ ਕਿਹਾ ਉਹ ਸਭ ਤੋਂ ਸੋਹਣੀ ਲੱਗਦੀ ਏ ਅੱਜ।

ਉਹਨੇ ਗੁੱਸੇ ਨਾਲ ਮੈਨੰ ਦੇਖਦੇ ਹੋਏ ਕਿਹਾ। “ਮੂੰਹ ਸੰਭਾਲ ਕੇ ਗੱਲ ਕਰ ਉਹ ਮੇਰੀ ਭੈਣ ਆ”

ਮੈਂ ਕਿਹਾ ਵਾਹ ਓਏ ਮਿੱਤਰਾ ਸਦਕੇ ਜਾਵਾਂ ਤੇਰੀ ਸੋਚ ਦੇ ਤੇਰੀ ਭੈਣ,ਭੈਣ ਹੋਗੀ ਤੇ ਦੂਜੀਆਂ ‘ਪੁਰਜੇ’ ਹੋਗੀਆਂ। ਤੈਨੂੰ ਆਪਣੀ ਭੈਣ ਦਿਸਦੀ ਆ ਤੇ ਹੋਰ ਕੁੜੀਆਂ ਤੈਨੂੰ ਪੁਰਜ਼ੇ ਦਿਸਦੀਆਂ। ਆਖਿਰ ਉਹ ਵੀ ਤਾਂ ਕਿਸੇ ਦੀ ਧੀ, ਕਿਸੇ ਦੀ ਭੈਣ ਆ।

ਵੀਰੇ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਆ ਜੇ ਤੈਨੂੰ ਆਪਣੀ ਭੈਣ ਪਿਆਰੀ ਆ ਤਾਂ ਸਭ ਨੂੰ ਆਪਣੀਆਂ ਭੈਣਾਂ ਪਿਆਰੀਆ। ਵੈਸੇ ਵੀ ਮੈਂ ਜਾਣ ਕੇ ਤੇਰੀ ਭੈਣ ਵੱਲ ਇਸ਼ਾਰਾ ਕੀਤਾ ਸੀ ਕੇ ਤੇਰੀ ਸੋਚ ਨੂੰ ਬਦਲ ਸਕਾਂ। ਜਿੱਦਾ ਦੀ ਸੋਚ ਤੂੰ ਆਪਣੀ ਭੈਣ ਬਾਰੇ ਰੱਖਦਾ ਓਦਾ ਹੋਰਾਂ ਕੁੜੀਆਂ ਬਾਰੇ ਵੀ ਰੱਖ ਸਕੇ।

ਕਿਰਪਾ ਕਰਕੇ ਆਪਣੀ ਸੋਚ ਨੂੰ ਬਦਲੋ ਜੇ ਤੁਸੀਂ ਕਿਸੇ ਨੂੰ ਇੱਜ਼ਤ ਦਿਉਂਗੇ ਤਾਂ ਜ਼ਮਾਨਾ ਵੀ ਤੁਹਾਡੀ ਕਦਰ ਕਰੇਗਾ। ਹਰ ਇੱਕ ਕੁੜੀ ਨੂੰ ਗਲਤ ਨਜ਼ਰ ਨਾਲ ਨਾ ਤੱਕੋ। ਸੰਸਾਰ ਵਿੱਚ ਬਹੁਤ ਸਾਰੀਆਂ ਕੁੜੀਆਂ ਜਿਹਨਾਂ ਦਾ ਕੋਈ ਵੀਰ ਨੀ ਹੁੰਦਾ ਤੇ ਉਹ ਆਪਣੇ ਵੀਰ ਦਾ ਪਿਆਰ ਪਾਉਣ ਲਈ ਤਰਸਦੀਆਂ ਰਹਿ ਜਾਂਦੀਆਂ।

ਕਿਸੇ ਕੁੜੀ ਨੂੰ ਕੁਝ ਪੁੱਠਾ ਕਹਿਣ ਤੋਂ ਪਹਿਲਾਂ ਸੋਚੋ ਕਿ ਤੁਹਾਡੀ ਭੈਣ ਬਾਰੇ ਕੋਈ ਏਦਾਂ ਬੋਲੇ ਤਾਂ ਕੀ ਤੁਸੀ ਬਰਦਾਸ਼ਤ ਕਰ ਲਵੋਗੇ। ਕੀ ਤੁਹਾਡੀ ਭੈਣ ਐਸੀਆਂ ਗੱਲਾਂ ਸਹਿਣ ਕਰ ਪਾਵੇਗੀ। ਜੇ ਸਾਡੀ ਭੈਣ ਨਹੀਂ ਕਰ ਸਕਦੀ ਕਿਸੇ ਦੀ ਭੈਣ ਜਿਸਨੂੰ ਅਸੀਂ ਮੰਦਾ ਬੋਲਦੇ ਹਾਂ ਉੁਸਤੋਂ ਵੀ ਸਹਿਣ ਨਹੀਂ ਹੋਣਾ।