Wednesday , March 3 2021

ਮੁੰਡੇ ਨੂੰ ਮੌਤ ਦੇ ਬਾਰੇ ਚ ਆਇਆ ਅਜਿਹਾ ਮੈਸਜ , ਪੜਦਿਆਂ ਹੀ ਉਡੇ ਹੋਸ਼ – ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਇਹ ਸੰਸਾਰ ਦੇ ਵਿਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਇਨਸਾਨ ਪ੍ਰੇਸ਼ਾਨ ਹੋਣ ਦੇ ਨਾਲ-ਨਾਲ ਬੇਹੱਦ ਹੈਰਾਨੀ ਦੇ ਵਿੱਚ ਵੀ ਪੈ ਜਾਂਦਾ ਹੈ। ਅਜੋਕੇ ਤਕਨੀਕੀ ਯੁੱਗ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਦੇ ਵਿਚ ਇਕ ਗੁੰਝਲਦਾਰ ਸਵਾਲ ਬਣ ਕੇ ਰਹਿ ਜਾਂਦਾ ਹੈ। ਜਿਸ ਦੇ ਹੱਲ ਨੂੰ ਲੱਭਦਾ ਹੋਇਆ ਇਨਸਾਨ ਖੁਦ ਕਿਸੇ ਨਾ ਕਿਸੇ ਮਾਨਸਿਕ ਪ੍ਰੇ-ਸ਼ਾ-ਨੀ ਦਾ ਸ਼ਿਕਾਰ ਹੋ ਜਾਂਦਾ ਹੈ।

ਸਾਡੇ ਦੇਸ਼ ਅੰਦਰ ਵੀ ਨਿੱਤ ਅਜਿਹੇ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਮਾਮਲਾ ਕੌਮੀ ਰਾਜਧਾਨੀ ਵਿੱਚੋਂ ਸੁਣਨ ਮਿਲ ਰਿਹਾ ਹੈ। ਜਿਥੋਂ ਦੇ ਇਕ ਜਿਊਂਦੇ ਜਾਗਦੇ ਵਿਅਕਤੀ ਨੂੰ ਉਸ ਦੀ ਮੌਤ ਸਬੰਧੀ ਇਕ ਖ਼ਬਰ ਦਾ ਪਤਾ ਲੱਗਾ। ਦਰਅਸਲ ਦਿੱਲੀ ਨਗਰ ਨਿਗਮ ਦੇ ਦੱਖਣੀ ਖੇਤਰ ਦੇ ਆਰੀਆ ਨਗਰ ਵਿੱਚ ਰਹਿਣ ਵਾਲੇ ਵਿਨੋਦ ਸ਼ਰਮਾ ਦੇ ਮੋਬਾਇਲ ਉਪਰ ਇਕ ਮੈਸਜ਼ ਆਇਆ ਜਿਸ ਨੂੰ ਪੜ੍ਹਦੇ ਸਾਰ ਹੀ ਵਿਨੋਦ ਸ਼ਰਮਾ ਬੇਹੱਦ ਹੈਰਾਨ ਹੋ ਗਏ। ਉਸ ਆਏ ਹੋਏ ਮੈਸਜ ਦੇ ਵਿੱਚ ਵਿਨੋਦ ਦੇ ਮੌਤ ਦਾ ਸਰਟੀਫਿਕੇਟ ਬਣ ਜਾਣ ਦੀ ਗੱਲ ਲਿਖੀ ਹੋਈ ਸੀ ਜਦ ਕੇ ਵਿਨੋਦ ਬਿਲਕੁਲ ਠੀਕ ਹੈ।

ਉਸ ਮੈਸੇਜ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਡਾ ਡੈੱਥ ਸਰਟੀਫਿਕੇਟ ਤਿਆਰ ਹੋ ਗਿਆ ਹੈ, ਅਾ ਕੇ ਲੈ ਜਾਓ। ਡੈੱਥ ਸਰਟੀਫਿਕੇਟ ਲਈ ਤੁਸੀਂ ਜੋ ਅਰਜ਼ੀ ਦਿੱਤੀ ਸੀ ਉਸ ਨੂੰ ਸਵੀਕਾਰ ਕਰਦੇ ਹੋਏ ਸਰਟੀਫਿਕੇਟ ਬਣਾ ਦਿੱਤਾ ਗਿਆ ਹੈ। ਮੈਸੇਜ ਦੇ ਨਾਲ ਆਏ ਹੋਏ ਲਿੰਕ ਉਪਰ ਕਲਿੱਕ ਕਰ ਮੌਤ ਦੇ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਦੇ ਲਈ ਵੀ ਆਖਿਆ ਗਿਆ ਸੀ।

ਦੱਖਣੀ ਦਿੱਲੀ ਦੇ ਆਰੀਆ ਨਗਰ ਦੇ ਰਹਿਣ ਵਾਲੇ 58 ਸਾਲਾਂ ਦੇ ਵਿਨੋਦ ਸ਼ਰਮਾ ਦੇ ਮੋਬਾਇਲ ਉਪਰ ਜਦੋਂ ਮੈਸਜ ਆਇਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ। ਇਸ ਸਬੰਧੀ ਵਿਨੋਦ ਨੇ ਸ਼ਿਕਾਇਤ ਆਪਣੇ ਕੌਂਸਲਰ ਨੂੰ ਕੀਤੀ। ਵਿਨੋਦ ਨੇ ਆਖਿਆ ਕਿ ਨਾ ਤਾਂ ਉਨ੍ਹਾਂ ਨੇ ਇਸ ਮੌਤ ਦੇ ਪ੍ਰਮਾਣ ਪੱਤਰ ਸਬੰਧੀ ਕੋਈ ਅਰਜ਼ੀ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ। ਐਸਡੀਐਮਸੀ ਵੱਲੋਂ ਮੌਤ ਦੇ ਅਜਿਹੇ ਪ੍ਰਮਾਣ ਪੱਤਰ ਬਿਨਾਂ ਕਿਸੇ ਜਾਂਚ-ਪੜਤਾਲ ਦੇ ਭੇਜਣਾ ਇਕ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ।