Friday , October 7 2022

ਮੁੰਡੇ ਨਾਲ ਧੋਖਾ ਕਰਨ ਵਾਲੀ ਕਨੇਡਾ ਗਈ ਕੁੜੀ ਦੇ ਮਾਮਲੇ ਚ ਹੁਣ ਆ ਗਿਆ ਇਹ ਨਵਾਂ ਮੌੜ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜੇ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ ਜਿੱਥੇ ਜਾ ਕੇ ਉਹ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜੀਅ ਸਕਣ। ਉਥੇ ਹੀ ਬੱਚਿਆਂ ਦੀ ਖਾਹਿਸ਼ ਹੁੰਦੀ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਹੀ ਉਹ ਆਪਣੀ ਅੱਗੇ ਦੀ ਪੜ੍ਹਾਈ ਕਰਨ ਅਤੇ ਉਥੇ ਹੀ ਪੱਕੇ ਤੌਰ ਤੇ ਵੱਸ ਜਾਣ। ਬਹੁਤ ਸਾਰੇ ਬੱਚਿਆਂ ਵੱਲੋਂ ਘਰ ਦੀਆਂ ਤੰਗੀਆਂ-ਤੁਰਸ਼ੀਆਂ ਦੇ ਚਲਦੇ ਹੋਏ ਵਿਦੇਸ਼ ਦਾ ਰੁਖ਼ ਕੀਤਾ ਜਾਂਦਾ ਹੈ ਅਤੇ ਕੁਝ ਲੋਕਾਂ ਨੂੰ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ ਅੱਜ ਦੇ ਦੌਰ ਵਿੱਚ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੇ ਤੌਰ ਤੇ ਵਿਦੇਸ਼ਾਂ ਵਿੱਚ ਜਾ ਰਹੇ ਹਨ। ਹੁਣ ਮੁੰਡੇ ਨਾਲ ਧੋਖਾ ਕਰਨ ਵਾਲੀ ਕੈਨੇਡਾ ਗਈ ਕੁੜੀ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਜਿੱਥੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਪਰ ਉਹ ਸਾਰੀਆਂ ਵੀਡੀਓ ਉਸ ਨੌਜਵਾਨ ਬਾਰੇ ਸਾਹਮਣੇ ਆਈਆਂ ਹਨ ਜਿਸ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਬਰਨਾਲਾ ਅਧੀਨ ਆਉਂਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਪਿੰਡ ਨਾਲ ਸੰਬੰਧਤ ਨੌਜਵਾਨ ਲਵਪ੍ਰੀਤ ਸਿੰਘ ਸੀ। ਜਿਸ ਮੌਤ ਦਾ ਜ਼ਿੰਮੇਵਾਰ ਉਸਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਨੂੰ ਠਹਿਰਾਇਆ ਜਾ ਰਿਹਾ ਹੈ। ਲੜਕੇ ਦੇ ਪਰਿਵਾਰ ਵੱਲੋਂ ਜਿਥੇ ਇਸ ਲੜਕੀ ਉਪਰ 24 ਲੱਖ ਰੁਪਏ ਲੈ ਕੇ ਕੈਨੇਡਾ ਭੇਜਣ ਅਤੇ ਪੜ੍ਹਾਈ ਦਾ ਖਰਚਾ ਚੁੱਕਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ।

ਉੱਥੇ ਹੀ ਇਹ ਵੀ ਦੱਸਿਆ ਗਿਆ ਸੀ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਵੱਲੋਂ ਉਸ ਨੂੰ ਕਨੇਡਾ ਨਹੀਂ ਬੁਲਾਇਆ ਜਾ ਰਿਹਾ ਸੀ। ਜਿਸ ਕਾਰਨ ਲਵਪ੍ਰੀਤ ਵੱਲੋਂ ਇਹ ਕਦਮ ਚੁੱਕਿਆ ਗਿਆ। ਉੱਥੇ ਹੀ ਹੁਣ ਲੜਕੀ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਵੀ ਮੀਡੀਆ ਦੇ ਸਾਹਮਣੇ ਆਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਜਾਰੀ ਕੀਤੀਆਂ ਜਾਣ ਵਾਲੀਆਂ ਵੀਡੀਓ ਨੂੰ ਬੰਦ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਦੀ ਬੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਜਿੱਥੇ ਚਲਦੇ ਹੋਏ ਉਹਨਾਂ ਦੀ ਧੀ ਬੇਅੰਤ ਕੌਰ ਕੈਨੇਡਾ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਦੀ ਮੌਤ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਾਮਲ ਹੋ ਕੇ ਸਾਰੀਆਂ ਰਸਮਾਂ ਵੀ ਨਿਭਾਈਆਂ ਗਈਆਂ। ਉਸ ਦਿਨ ਲੜਕੇ ਪਰਿਵਾਰ ਵੱਲੋਂ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਸੀ। ਪਰ ਹੁਣ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਕੇ ਲੜਕੇ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਧੀ ਵੱਲੋਂ ਲਵਪ੍ਰੀਤ ਦਾ ਕੰਮ ਵੀ ਬਣਾਇਆ ਜਾ ਰਿਹਾ ਸੀ ਅਤੇ ਪਰਿਵਾਰ ਨੂੰ ਪੈਸੇ ਵੀ ਭੇਜੇ ਗਏ ਹਨ।