Saturday , August 20 2022

ਮੁਰਗੇ ਦੀ ਕਲੇਜੀ ਖਾਣ ਬਾਰੇ ਆਹ ਪੋਸਟ ਪੜ੍ਹ ਕੇ ਰਹਿ ਜਾਓਗੇ ਹੈਰਾਨ,ਦੇਖੋ ਅਤੇ ਸ਼ੇਅਰ ਕਰੋ ਪੂਰੀ ਜਾਣਕਾਰੀ

ਖਾਣ-ਪਾਣ ਦੇ ਮਾਮਲੇ ਵਿਚ ਸਭ ਦੀ ਆਪਣੀ-ਆਪਣੀ ਪਸੰਦ ਹੁੰਦੀ ਹੈ |ਕਿਸੇ ਨੂੰ ਸ਼ਾਕਾਹਾਰੀ ਖਾਣਾ ਪਸੰਦ ਹੁੰਦਾ ਅਤੇ ਕਿਸੇ ਨੂੰ ਮਾਸਾਹਾਰੀ |ਕੁੱਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜੋ ਦੋਨੋਂ ਹੀ ਖਾ ਲੈਂਦੇ ਹਨ |ਇਸ ਲਈ ਜੋ ਖੁੱਦ ਨੂੰ ਸ਼ਾਕਾਹਾਰੀ ਕਹਿੰਦੇ ਹਨ ਪਰ ਅੰਡੇ ਤੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ |

ਖੈਰ ਦੇਖਿਆ ਜਾਵੇ ਤਾਂ ਸ਼ਾਕਾਹਾਰ ਅਤੇ ਮਾਸਹਾਰ ਦੋਨਾਂ ਦੇ ਆਪਣੇ-ਆਪਣੇ ਫਾਇਦੇ ਹੁੰਦੇ ਹਨ ,ਪਰ ਜੋ ਲੋਕ ਮਾਸਾਹਾਰ ਖਾਂਦੇ ਹਨ ਉਹਨਾਂ ਨੂੰ ਚਿਕਨ ਖਾਣਾ ਬਹੁਤ ਪਸੰਦ ਹੁੰਦਾ ਹੈ |ਚਿਕਣ ਖਾਣ ਵਾਲਿਆਂ ਦੀ ਸੰਖਿਆ ਸਾਡੇ ਦੇਸ਼ ਵਿਚ ਬਹੁਤ ਜਿਆਦਾ ਹੈ |ਦੇਸ਼ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਇਸਨੂੰ ਖਾਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ |ਮਾਸਾਹਾਰੀ ਖਾਣ ਦੇ ਸ਼ੌਕੀਨ ਲੋਕਾਂ ਦੀ ਡਾਇਟ ਵਿਚ ਚਿਕਣ ਹਰ ਦੂਸਰੇ ਜਾਂ ਤੀਸਰੇ ਦਿਨ ਸ਼ਾਮਿਲ ਹੁੰਦਾ ਹੈ |

ਚਿਕਣ ਖਾਣ ਨਾਲ ਸਰੀਰ ਨੂੰ ਕਈ ਤਰਾਂ ਦੇ ਫਾਇਦੇ ਹੁੰਦੇ ਹਨ ,ਚਿਕਣ ਖਾਣ ਦੇ ਸ਼ੌਕੀਨ ਲੋਕਾਂ ਨੂੰ ਮੁਰਗੇ ਦੀਆਂ ਲੱਤਾਂ ਖਾਣਾ ਬਹੁਤ ਪਸੰਦ ਹੁੰਦਾ ਹੈ |ਉਹ ਮੁਰਗੇ ਦੀਆਂ ਲੱਤਾਂ ਬਹੁਤ ਹੀ ਚਾਅ ਨਾਲ ਖਾਂਦੇ ਹਨ ,ਪਰ ਮੁਰਗੇ ਦੀਆਂ ਲੱਤਾਂ ਤੋਂ ਜਿਆਦਾ ਫਾਇਦਾ ਕਲੇਜੀ ਖਾਣ ਨਾਲ ਮਿਲਦਾ ਹੈ |ਅੱਜ ਇਸ ਆਰਟੀਕਲ ਵਿਚ ਅਸੀਂ ਇਸ ਦੇ ਬਾਰੇ ਹੀ ਗੱਲ ਕਰਾਂਗੇ…………………….

ਪੋਸ਼ਕ ਤੱਤਾਂ ਨਾਲ ਭਰਪੂਰ ਹੈ ਮੁਰਗੇ ਦੀ ਕਲੇਜੀ…………………………….

ਮੁਰਗੇ ਦੀ ਕਲੇਜੀ ਵਿਟਾਮਿਨ ,ਕੈਲਸ਼ੀਅਮ ,ਫਾਇਬਰ ,ਆਇਰਨ ਨਾਲ ਭਰਪੂਰ ਹੁੰਦੀ ਹੈ |ਇਸ ਤੋਂ ਇਲਾਵਾ ਵੀ ਕਈ ਮਹੱਤਵਪੂਰਨ ਤੱਤ ਇਸ ਵਿਚ ਮੌਜੂਦ ਹੁੰਦੇ ਹਨ |ਅੱਖਾਂ ਅਤੇ ਦਿਮਾਗ ਦੇ ਲਈ ਵਿਟਾਮਿਨ ਬਹੁਤ ਫਾਇਦੇਮੰਦ ਹੁੰਦਾ ਹੈ |ਇਸ ਤੋਂ ਇਲਾਵਾ ਇਹ ਕੈਲਸ਼ੀਅਮ ਹੱਡੀਆਂ ਅਤੇ ਦੰਦ ਮਜਬੂਤ ਬਣਾਉਣ ਵਿਚ ਵੀ ਸਾਡੀ ਮੱਦਦ ਕਰਦਾ ਹੈ |

ਫਾਇਬਰ ਅਤੇ ਆਇਰਨ ਦੀ ਗੱਲ ਕਰੀਏ ਤਾਂ ਇਸਨੂੰ ਦਿਲ ਦੇ ਲਈ ਬਹੁਤ ਹੀ ਫਾਇਦੇਮੰਦ ਸਮਝਿਆ ਜਾਂਦਾ ਹੈ |ਬਹੁਤ ਸਾਰੇ ਲੋਕ ਮੁਰਗੇ ਦੀ ਕਲੇਜੀ ਖਾਣਾ ਪਸੰਦ ਨਹੀਂ ਕਰਦੇ ,ਇਸਦਾ ਸਵਾਦ ਬਹੁਤ ਜਿਆਦਾ ਚੰਗਾ ਨਹੀਂ ਹੁੰਦਾ ,ਇਸ ਲਈ ਉਹ ਚਿਕਣ ਲੈਂਦੇ ਵਕਤ ਕਲੇਜੀ ਦੇ ਲਈ ਮਨਾ ਕਰ ਦਿੰਦੇ ਹਨ |ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਤੋਂ ਆਪਣੀ ਇਹ ਆਦਤ ਬਦਲ ਦਵੋ ਅਤੇ ਅਜਿਹੀ ਗਲਤੀ ਦੁਬਾਰਾ ਨਾ ਕਰੋ |

ਦੱਸ ਦਈਏ ਕਿ ਇੱਕ ਮੁਰਗੇ ਦੀ ਕਲੇਜੀ ਵਿਚ ਜਿੰਨਾਂ ਸਿਹਤ ਸੰਬੰਧੀ ਗੁਣ ਮੌਜੂਦ ਹੁੰਦੇ ਹਨ ਉਹਨੇਂ ਤੁਹਾਨੂੰ ਕਿਤੇ ਹੋਰ ਨਹੀਂ ਮਿਲ ਸਕਦੇ |ਕਹਿੰਦੇ ਹਨ ਕਿ ਫਾਇਦਾ ਕਰਨ ਵਾਲੀਆਂ ਚੀਜਾਂ ਦਾ ਸਵਾਦ ਅਕਸਰ ਚੰਗਾ ਨਹੀਂ ਹੁੰਦਾ |ਅਜਿਹਾ ਹੀ ਕੁੱਝ ਕਲੇਜੀ ਦੇ ਨਾਲ ਹੈ |ਪਰ ਜੇਕਰ ਸਵਾਦ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਜਿੰਨਾਂ ਵਿਟਾਮਿਨ ,ਕੈਲਸ਼ੀਅਮ ,ਆਇਰਨ ਤੁਹਾਨੂੰ ਕਲੇਜੀ ਤੋਂ ਮਿਲਦਾ ਹੈ ਉਹਨਾਂ ਮੁਰਗੇ ਦੀਆਂ ਲੱਤਾਂ ਅਤੇ ਅਨੇਕਾਂ ਚੀਜਾਂ ਤੋਂ ਨਹੀਂ ਮਿਲ ਸਕਦਾ |

ਗੰਭੀਰ ਬਿਮਾਰੀਆਂ ਤੋਂ ਭਜਾਉਂਦਾ ਹੈ ਦੂਰ…………………

ਪਰ ਕੁੱਝ ਲੋਕ ਅਜਿਹੇ ਵੀ ਹਨ ਜਿੰਨਾਂ ਨੂੰ ਮੁਰਗੇ ਦੇ ਕਲੇਜੀ ਦਾ ਸੇਵਨ ਕਰਨਾ ਪਸੰਦ ਹੁੰਦਾ ਹੈ |ਇਸਦਾ ਸੇਵਨ ਉਹ ਕੇਵਲ ਦੋ ਕਾਰਨਾਂ ਕਰਕੇ ਹੀ ਕਰਦੇ ਹਨ |ਪਹਿਲਾ ,ਉਹ ਇਸਦੇ ਫਾਇਦਿਆਂ ਤੋਂ ਜਾਣੂ ਹੁੰਦੇ ਹਨ ਅਤੇ ਜਾਨਬੁੱਝ ਕੇ ਇਸਦਾ ਸੇਵਨ ਕਰਦੇ ਹਨ |ਦੂਸਰਾ ਉਹਨਾਂ ਨੂੰ ਇਸਦਾ ਸਵਾਦ ਪਸੰਦ ਹੁੰਦਾ ਹੈ |

ਇਸ ਲਈ ਉਹ ਇਸਦਾ ਸੇਵਨ ਕਰਦੇ ਹਨ |ਮੁਰਗੇ ਦੀ ਕਲੇਜੀ ਵਿਚ ਪਾਇਆ ਜਾਣ ਵਾਲਾ ਵਿਟਾਮਿਨ A ਅਤੇ B ਮੋਤੀਆਬਿੰਦ ਅਤੇ ਸ਼ੂਗਰ ਜਿਹੀਆਂ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਦਿਲਾ ਸਕਦਾ ਹੈ |ਇਸ ਤੋਂ ਇਲਾਵਾ ਇਹ ਉਹਨਾਂ ਲੋਕਾਂ ਦੀ ਮੱਦਦ ਕਰਦਾ ਹੈ ਜੋ ਆਪਣੇ ਵਜਨ ਨੂੰ ਲੈ ਕੇ ਪਰੇਸ਼ਾਨ ਹਨ |ਜਿੰਨਾਂ ਲੋਕਾਂ ਦਾ ਵਜਨ ਬਹੁਤ ਘੱਟ ਹੈ ਅਤੇ ਉਹ ਆਪਣਾ ਵਜਨ ਵਧਾਉਣਾ ਚਾਹੁੰਦੇ ਹਨ ਤਾਂ ਮੁਰਗੇ ਦੀ ਕਲੇਜੀ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ |

ਇਹ ਵਜਨ ਵਧਾਉਣ ਵਿਚ ਕਾਫੀ ਮੱਦਦਗਾਰ ਸਾਬਤ ਹੁੰਦਾ ਹੈ |ਇਸ ਲਈ ਅੱਗੇ ਤੋਂ ਕਲੇਜੀ ਸੁੱਟਣ ਜਾਂ ਨਾ ਲੈਣ ਦੀ ਗਲਤੀ ਦੁਬਾਰਾ ਨਾ ਕਰੋ | ਦੋਸਤੋ ਉਮੀਦ ਹੈ ਕਿ ਤੁਹਾਨੂੰ ਸਦਾ ਇਹ ਆਰਟੀਕਲ ਬਹੁਤ ਪਸੰਦ ਆਇਆ ਹੋਵੇਗਾ |ਇਸ ਲਈ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੁਰ ਕਰੋ |