ਮੀਕਾ ਸਿੰਘ ਆਏ ਕਲੰਡਰ ਵੇਚਣ ਵਾਲੇ ਮੁੰਡੇ ਦੇ ਹੱਕ ਚ ਕਰਨਗੇ ਮੱਦਦ…
ਸੋਸ਼਼ਲ ਮੀਡੀਆਂ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਇੱਕ ਬੱਚਾ ਪੈਸੇ ਕਮਾਉਣ ਲਈ ਕੈਲੰਡਰ ਵੇਚ ਰਿਹਾ ਹੈ। ਜਦੋਂ ਉਸ ਤੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਦੱਸਿਆ ਕਿ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਨ ਲਈ ਉਹ ਕੈਲੰਡਰ ਵੇਚਣ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਸਿੰਗਰ ਮੀਕਾ ਸਿੰਘ ਨੇ ਇਸ ਵਾਇਰਲ ਵੀਡਿਓ ‘ਚ ਦਿੱਖ ਰਹੇ ਬੱਚੇ ਦੀ ਮਦਦ ਕਰਨ ਲਈ ਪੇਸ਼ਕਸ਼ ਕੀਤੀ।
ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਦੀ ਅਤੇ ਇਸ ਦੇ ਭਰਾ-ਭੈਣ ਦੀ ਦੇਖਭਾਲ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਬੱਚੇ ਦਾ ਨੰਬਰ ਅਤੇ ਘਰ ਦਾ ਪਤਾ ਵੀ ਮੰਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਵੀ ਮੀਕਾ ਸਿੰਘ ਦੇ ਰਸਤੇ ‘ਤੇ ਚਲਦੇ ਹੋਏ ਉਸ ਬੱਚੇ ਦੀ ਮਦਦ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਉਹ ਹਰ ਇੱਕ ਤਰ੍ਹਾਂ ਦੀ ਮਦਦ ਕਰਨਾ ਪਸੰਦ ਕਰਨਗੇ। ਉਹਨਾਂ ਨੇ ਟਵੀਟ ‘ਚ ਲਿਖਿਆ ਕਿ ਵਾਹਿਗੁਰੂ ਜੀ ਸਾਨੂੰ ਮਦਦ ਕਰਨ ਲਈ ਤਾਕਤ ਦਿੰਦੇ ਹਨ।
ਇਨਸਾਨੀਅਤ ਨਾਲੋਂ ਵੱਡੀ ਇਸ ਦੁਨੀਆ ‘ਤੇ ਹੋਰ ਕੋਈ ਚੀਜ਼ ਨਹੀਂ ਹੈ। ਇਸ ਦੀ ਮਿਸਾਲ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਦਿੱਤੀ ਹੈ। ਇਹ ਘਟਨਾ ਪਟਿਆਲਾ ਬੱਸ ਸਟੇਸ਼ਨ ‘ਤੇ ਕੈਲੰਡਰ ਵੇਚ ਰਹੇ ਇੱਕ ਬੱਚੇ ਦੀ ਹੈ। ਇਹ ਬੱਚਾ ਤੀਜੀ ਜਮਾਤ ‘ਚ ਪੜ੍ਹਦਾ ਹੈ ਤੇ ਸਕੂਲ ਦਾ ਕੰਮ ਖਤਮ ਹੋਣ ਤੋਂ ਬਾਅਦ ਉਹ ਦੇਰ ਰਾਤ ਤਕ ਕੈਲੰਡਰ ਵੇਚਦਾ ਹੈ। ਜਿਵੇਂ ਹੀ ਵੀਡੀਓ ਮੀਕਾ ਸਿੰਘ ਨੂੰ ਟੈਗ ਹੋਈ ਤਾਂ ਉਨ੍ਹਾਂ ਨੇ ਮਦਦ ਲਈ ਤੁਰੰਤ ਹਾਮੀ ਭਰ ਦਿੱਤੀ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੀਕਾ ਸਿੰਘ ਨੇ ਕਿਸੇ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੀਕਾ ਸਿੰਘ ਭਲਾਈ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਅੱਗੇ ਆਉਂਦੇ ਰਹਿੰਦੇ ਹਨ।
ਬਾਲੀਵੁੱਡ ਦੇ ਨਾਲ-ਨਾਲ ਪੀ-ਟਾਊਨ ਵੀ ਫੇਸਬੁੱਕ, ਟਵਿੱਟਰ, ਇੰਸਟਾ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਲੋਕਾਂ ਤੱਕ ਆਪਣੀ ਗੱਲ ਸ਼ੇਅਰ ਕਰਨ ਲਈ ਸ਼ਾਇਦ ਇਹ ਸਭ ਤੋਂ ਆਸਾਨ ਤਰੀਕਾ ਹੈ। ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ।