Tuesday , November 29 2022

ਮਾੜੀ ਖਬਰ : ਇੰਡੀਆ ਤੋਂ ਹਵਾਈ ਯਾਤਰੀਆਂ ਲਈ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਪਿਛਲੇ ਸਾਲ ਤੋਂ ਵਿਸ਼ਵ ਵਿਚ ਸ਼ੁਰੂ ਹੋਈ ਕਰੋਨਾ ਨਾਂ ਦੀ ਬਿਮਾਰੀ ਨੇ ਸਾਰੀ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਵਿਚ ਆਉਣ ਤੋਂ ਬਚ ਨਹੀਂ ਸਕਿਆ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਨੇ ਭਾਰੀ ਤ-ਬਾ-ਹੀ ਮਚਾਈ ਹੈ। ਬਹੁਤ ਸਾਰੇ ਦੇਸ਼ਾਂ ਨੂੰ ਕਰੋਨਾ ਦੇ ਕਾਰਨ ਤਾਲਾਬੰਦੀ ਵੀ ਕਰਨੀ ਪਈ। ਜਿਸ ਕਾਰਨ ਸਮੁੱਚਾ ਵਿਸ਼ਵ ਹੀ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਕਰੋਨਾ ਦੇ ਕਾਰਣ ਹਵਾਈ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਤੇ ਅਸਰ ਪਿਆ।

ਕੁਝ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੁਝ ਖਾਸ ਉਡਾਨਾਂ ਸ਼ੁਰੂ ਕੀਤੀਆਂ ਗਈਆਂ ਸਨ। ਇੰਡੀਆ ਤੋਂ ਹਵਾਈ ਯਾਤਰੀਆਂ ਲਈ ਇੱਕ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਯਾਤਰੀਆਂ ਨੇ ਹੁਣ ਘਰੇਲੂ ਉਡਾਨਾਂ ਵਿੱਚ ਵੀ ਸਫ਼ਰ ਕਰਨਾ ਹੈ ਉਨ੍ਹਾਂ ਨੂੰ ਵੀ ਮਹਿੰਗਾਈ ਦੀ ਮਾਰ ਸਹਿਣੀ ਪੈ ਸਕਦੀ ਹੈ। ਕਿਉਂਕਿ ਜਹਾਜ ਦੇ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਘਰੇਲੂ ਉਡਾਣਾ ਦੇ ਕਿਰਾਏ ਵਿੱਚ 5 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ। ਯਾਤਰੀਆਂ ਦੀ ਗਿਣਤੀ ਵਧਣ ਨਾਲ ਉਡਾਣਾਂ ਦੀ ਗਿਣਤੀ ਵੀ ਹੌਲੀ ਹੌਲੀ ਵਧਾਈ ਜਾ ਰਹੀ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਉਡਾਣ ਮੰਤਰਾਲਾ ਲਗਾਤਾਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। ਦੇਸ਼ ਅੰਦਰ ਕਰੋਨਾ ਦੀ ਸਥਿਤੀ ਦੇ ਅਨੁਸਾਰ ਹੀ ਹਾਲਾਤਾਂ ਦੇ ਮੱਦੇਨਜ਼ਰ ਕੋਈ ਵੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਰ ਇੱਕ ਮਹੀਨੇ ਵਿੱਚ ਤਿੰਨ ਵਾਰ ਯਾਤਰੀਆਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਵਧੇਰੇ ਹੋਵੇਗੀ , ਤਾਂ 100 ਫੀਸਦ ਆਪਰੇਸ਼ਨ ਲਈ ਐਵੀਏਸ਼ਨ ਸੈਕਟਰ ਖੋਲ ਦਿੱਤਾ ਜਾਵੇਗਾ।

ਕਰੋਨਾ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸੂਬਿਆਂ ਵੱਲੋਂ ਲਾਜ਼ਮੀ ਆਰਟੀਪੀਸੀਆਰ ਜਾਂਚ ਦੀ ਰੋਕ ਕਾਰਨ ਵੱਡੇ ਪੱਧਰ ਤੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦੇਖੀ ਗਈ ਹੈ।ਇਸ ਤੋਂ ਇਲਾਵਾ ਸਰਕਾਰ ਨੇ ਘਰੇਲੂ ਉਡਾਨਾਂ ਦੇ ਯਾਤਰੀਆਂ ਦੀ ਸਮਰੱਥਾ ਵੀ 80% ਰੱਖਣ ਦੇ ਆਦੇਸ਼ ਲਾਗੂ ਕੀਤੇ ਹਨ। ਕਿਰਾਏ ਵਿਚ ਵਾਧਾ ਅਪ੍ਰੈਲ ਦੇ ਅੰਤ ਤੋਂ ਲਾਗੂ ਹੋ ਜਾਵੇਗਾ। ਅਜੇ ਇਸ ਕਿਰਾਏ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ।