Sunday , September 26 2021

ਮਾੜੀ ਖਬਰ:ਪੰਜਾਬ ਇਥੇ ਇਕੋ ਸਕੂਲ ਦੇ 30 ਵਿਦਿਆਰਥੀ ਅਤੇ 3 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ,14 ਦਿਨਾਂ ਲਈ ਸਕੂਲ ਕੀਤਾ ਬੰਦ

ਤਾਜਾ ਵੱਡੀ ਖਬਰ

ਇਨਸਾਨ ਦਾ ਸਰੀਰਕ ਤੰਤਰ ਜਦੋਂ ਪੂਰਨ ਰੂਪ ਵਿਚ ਕੰਮ ਨਹੀਂ ਕਰਦਾ ਤਾਂ ਉਹ ਇਨਸਾਨ ਬੀਮਾਰੀ ਦੀ ਹਾਲਤ ਵਿੱਚ ਚਲਾ ਜਾਂਦਾ ਹੈ। ਜਿੱਥੇ ਇਸ ਵਿੱਚੋਂ ਬਾਹਰ ਆਉਣ ਦੇ ਲਈ ਉਸ ਇਨਸਾਨ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਜਗਤ ਦੇ ਵਿਚ ਲਗਭਗ ਸਾਰੀਆਂ ਬਿਮਾਰੀਆਂ ਦਵਾਈਆਂ ਦੀ ਮਦਦ ਨਾਲ ਠੀਕ ਕੀਤੀਆਂ ਜਾ ਸਕਦੀਆਂ ਹਨ ਪਰ ਕੁਝ ਕੁ ਅਜਿਹੀਆਂ ਬਿਮਾਰੀਆਂ ਹਨ ਜੋ ਅਜੇ ਵੀ ਬੇ-ਇਲਾਜ ਹਨ। ਪਰ ਪ੍ਰੇਸ਼ਾਨੀ ਦਾ ਸਬੱਬ ਉਸ ਵੇਲੇ ਬਣ ਜਾਂਦਾ ਹੈ ਜਦੋਂ ਇਹੋ ਜਿਹੀਆਂ ਬਿਮਾਰੀਆਂ ਉਪਰ ਕਾਬੂ ਨਹੀਂ ਪਾਇਆ ਜਾਂਦਾ ਅਤੇ ਇਹਨਾਂ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਹੀ ਵੱਧਦੀ ਰਹਿੰਦੀ ਹੈ।

ਇੱਕ ਇਹੋ ਜਿਹੀ ਹੀ ਮਾਰੂ ਬਿਮਾਰੀ ਨੇ ਪਿਛਲੇ ਤਕਰੀਬਨ ਡੇਢ ਸਾਲ ਤੋਂ ਪੂਰੇ ਸੰਸਾਰ ਉੱਪਰ ਆਪਣਾ ਕਬਜ਼ਾ ਜਮਾਇਆ ਹੋਇਆ ਹੈ ਜੋ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਘਟਣ ਦਾ ਨਾਮ ਨਹੀਂ ਲੈ ਰਹੀ। ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਹੁਣ ਤੱਕ ਕਰੋੜਾਂ ਦੀ ਸੰਖਿਆ ਵਿਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਜਿਸ ਦੇ ਨਾਲ ਪੰਜਾਬ ਅੰਦਰ ਵੀ ਹਾਲਾਤ ਕਾਫੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

ਪੰਜਾਬ ਦੇ ਇੱਕ ਸਕੂਲ ਅੰਦਰ ਹੁਣ 3 ਦਰਜਨ ਦੇ ਲਗਭਗ ਕੋਰੋਨਾ ਪੀੜ੍ਹਤਾਂ ਦੀ ਖਬਰ ਸਾਹਮਣੇ ਆਉਣ ਨਾਲ ਇਕ ਵਾਰ ਫਿਰ ਤੋਂ ਮਾਹੌਲ ਸਹਿਮ ਵਾਲਾ ਬਣ ਗਿਆ ਹੈ। ਲੁਧਿਆਣਾ ਦੇ ਪਿੰਡ ਚੌਂਤਾ ਦੇ ਸਰਕਾਰੀ ਸਕੂਲ ਤੋਂ ਇਹ ਮਾਮਲੇ ਸਾਹਮਣੇ ਆਏ ਹਨ ਜਿੱਥੇ 30 ਵਿਦਿਆਰਥੀ ਅਤੇ 3 ਅਧਿਆਪਕਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਘਟਨਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹੋਸ਼ ਉਡਾ ਦਿੱਤੇ ਹਨ

ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਸਿੱਖਿਆ ਵਿਭਾਗ ਨੂੰ ਉਕਤ ਸਕੂਲ ਨੂੰ 14 ਦਿਨਾਂ ਵਾਸਤੇ ਬੰਦ ਕਰਨ ਅਤੇ ਬਾਕੀ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੇ ਨਮੂਨੇ ਜਾਂਚ ਲਈ ਭੇਜਣ ਨੂੰ ਵੀ ਕਿਹਾ ਹੈ। ਜਿਸ ਤੋਂ ਬਾਅਦ 145 ਦੇ ਕਰੀਬ ਭੇਜੇ ਗਏ ਨਮੂਨਿਆਂ ਦੀ ਰਿਪੋਰਟ ਦਾ ਆਉਣਾ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਜਗਰਾਂਓ ਹਲਕੇ ਦੇ ਗਾਲਿਬ ਕਲਾਂ ਸਰਕਾਰੀ ਸਕੂਲ ਵਿੱਚ ਵੀ 25 ਵਿਦਿਆਰਥੀ ਅਤੇ 18 ਅਧਿਆਪਕ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਸਨ ਜਿਨ੍ਹਾਂ ਵਿਚੋਂ 1 ਅਧਿਆਪਕ ਦੀ ਮੌਤ ਵੀ ਹੋ ਗਈ ਸੀ।