Thursday , April 15 2021

ਮਾਪਿਆਂ ਦੇ ਲਾਡਲੇ ਦੀ ਵਿਦੇਸ਼ ਚ ਹੋਈ ਮੋਤ-ਪੁੱਤ ਨੂੰ ਯਾਦ ਕਰ ਧਾਹਾਂ ਮਾਰ ਰੋਏ ਮਾਪੇ

ਆਈ ਤਾਜਾ ਵੱਡੀ ਖਬਰ

ਤਪਾ ਮੰਡੀ ਦੇ ਵਿਧਾਤਾ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਜਸਵੰਤ ਸਿੰਘ ਦੀ ਦੁਬਈ ਵਿੱਚ ਜਾਨ ਚਲੀ ਗਈ ਹੈ। ਉਹ ਢਾਈ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਉੱਥੇ ਆਪਣੀ ਜਾਨ ਖੁਦ ਦੇ ਦਿੱਤੀ ਹੈ। ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਸਵੰਤ ਸਿੰਘ ਦੀ ਮ੍ਰਤਕ ਦੇਹ ਪੰਜਾਬ ਨਹੀਂ ਪਹੁੰਚੀ। ਪਰਿਵਾਰ ਨੇ ਮਹਿਲ ਕਲਾਂ ਹਲਕੇ ਦੇ ਵਿਧਾਇਕ ਰਾਹੀਂ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਤੱਕ ਪਹੁੰਚ ਕੀਤੀ। ਉਨ੍ਹਾਂ ਵੱਲੋਂ ਜਸਵੰਤ ਸਿੰਘ ਦੀ ਮ੍ਰਤਕ ਦੇਹ ਭਾਰਤ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮ੍ਰਤਕ ਦੇ ਸਬੰਧੀਆਂ ਦਾ ਰੋ ਰੋ ਕੇ ਬੁ-ਰਾ ਹਾਲ ਹੈ। ਮ੍ਰਤਕ ਜਸਵੰਤ ਸਿੰਘ ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਵੀ ਵਿਦੇਸ਼ ਜਾ ਕੇ ਆਇਆ ਹੈ। ਹੁਣ ਉਹ ਢਾਈ ਮਹੀਨੇ ਪਹਿਲਾਂ ਦੁਬਈ ਗਿਆ ਸੀ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲਗਭਗ ਇਕ ਮਹੀਨਾ ਪਹਿਲਾਂ ਜਸਵੰਤ ਸਿੰਘ ਨੇ ਉੱਥੇ ਹੀ ਆਪਣੀ ਖੁਦ ਦੀ ਜਾਨ ਦੇ ਦਿੱਤੀ ਹੈ। ਮ੍ਰਤਕ ਦੇ ਪਿਤਾ ਦਾ ਕਹਿਣਾ ਹੈ ਕਿ ਉੱਥੋਂ ਦੇ ਹਾਲਾਤਾਂ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਮ੍ਰਤਕ ਦੇਹ ਭਾਰਤ ਨਹੀਂ ਆ ਰਹੀ।

ਹਲਕਾ ਮਹਿਲ ਕਲਾਂ ਦੇ ਐੱਮ ਐੱਲ ਏ ਨੇ ਦੱਸਿਆ ਹੈ ਕਿ ਜਸਵੰਤ ਸਿੰਘ ਦੀ ਇੱਕ ਮਹੀਨਾ ਪਹਿਲਾਂ ਦੁਬਈ ਵਿੱਚ ਜਾਨ ਜਾ ਚੁੱਕੀ ਹੈ। ਉਹ ਖੁਦ ਇਸ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੂੰ ਮਿਲੇ ਸਨ। ਭਗਵੰਤ ਮਾਨ ਵੱਲੋਂ ਜਸਵੰਤ ਸਿੰਘ ਦੀ ਮ੍ਰਤਕ ਦੇਹ ਭਾਰਤ ਮੰਗਵਾਉਣ ਲਈ ਕਾਗਜ਼ ਤਿਆਰ ਕਰਵਾ ਕੇ ਭੇਜੇ ਗਏ ਹਨ। ਐਮਐਲਏ ਦਾ ਕਹਿਣਾ ਹੈ ਕਿ ਭਗਵੰਤ ਮਾਨ ਵੱਲੋਂ ਜਸਵੰਤ ਸਿੰਘ ਦੇ ਨਾਲ ਹੋਰ ਵੀ ਵਿਅਕਤੀਆਂ ਦੀਆਂ ਮ੍ਰਤਕ ਦੇਹਾਂ ਭਾਰਤ ਮੰਗਵਾਉਣ ਸਬੰਧੀ ਉਪਰਾਲਾ ਕੀਤਾ ਗਿਆ ਸੀ।

ਉਨ੍ਹਾਂ ਵਿੱਚੋਂ ਕਈ ਦਿੱ-ਤ-ਕ ਦੇਹਾਂ ਆ ਚੁੱਕੀਆਂ ਹਨ। ਜੋ ਹੋਰ ਮੁਲਕਾਂ ਤੋਂ ਆਈਆਂ ਹਨ। ਉਹ ਕੋਸ਼ਿਸ਼ ਕਰ ਰਹੇ ਹਨ। ਵਿਧਾਇਕ ਨੇ ਦਲੀਲ ਦਿੱਤੀ ਹੈ ਕਿ ਜਿਹੜੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਫ-ਸੇ ਹੋਏ ਹਨ। ਉਨ੍ਹਾਂ ਦਾ ਮ-ਸ-ਲਾ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮ੍ਰਤਕ ਦੇ ਪਰਿਵਾਰ ਲਈ ਮੁ-ਆ-ਵ-ਜ਼ੇ ਦੀ ਮੰਗ ਕੀਤੀ ਹੈ