Sunday , September 25 2022

ਮਾਪਿਆਂ ਦੀ ਇੱਜਤ ਰੋਲ ਵਿਆਹ ਕਰਵਾਉਣ ਵਾਲੀ ਕੁੜੀ ਨਾਲ ਦੇਖੋ ਕੀ ਹੋਇਆ ਰੂਹ ਕੰਬ ਜਾਵੇਗੀ ਦੇਖਕੇ

ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਮਾਪਿਆਂ ਦੀ ਇੱਜਤ ਰੋਲ ਵਿਆਹ ਕਰਵਾਉਣ ਵਾਲੀ ਕੁੜੀ ਨਾਲ ਦੇਖੋ ਕੀ ਹੋਇਆ ਰੂਹ ਕੰਬ ਜਾਵੇਗੀ ਦੇਖਕੇ

 

ਅਕਸਰ ਕਿਹਾ ਜਾਂਦਾ ਹੈ ਕਿ ਵਿਆਹ ਦੋ ਦਿਲਾਂ ਦਾ ਹੀ ਨਹੀਂ ਬਲਕਿ ਦੋ ਰੂਹਾਂ ਦਾ ਵੀ ਮੇਲ ਹੁੰਦਾ ਹੈ ਅਤੇ ਪਤੀ ਪਤਨੀ ਵਿਆਹ ਕਰਵਾ ਕੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ । ਇਸ ਦੇ ਉੱਪਰੋਂ ਜੇਕਰ ਲਵ ਮੈਰਿਜ਼ ਕਰਵਾਈ ਹੋਵੇ ਤਾਂ ਫਿਰ ਤਾਂ ਪਿਆਰ ਘੱਟ ਹੋਣ ਦਾ ਕੋਈ ਕਾਰਨ ਹੀ ਨਹੀਂ ਹੋਣਾ ਚਾਹੀਦਾ । ਪ੍ਰੰਤੂ ਹਾਲ ਹੀ ਵਿਚ ਪੂਨੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਰੇ ਵਿਚ ਜਾਣ ਕੇ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ ।
ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ ਪਤਨੀ

ਪੂਨੇ ਦੀ ਰਹਿਣ ਵਾਲੀ ਰੁਖ਼ਸਾਨਾ ਨੂੰ ਉਸਦਾ ਪਤੀ ਉਸ ਸਮੇਂ ਛੱਡ ਕੇ ਭੱਜ ਗਿਆ ਜਿਸ ਸਮੇਂ ਉਸ ਨੂੰ ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਇਸ ਸਮੇਂ ਰੁਖਸਾਨਾ ਸ਼ਹਿਰ ਦੇ ਪਿੰਪਰੀ ਚਿੰਚਵੜ ਦੇ ਯਸ਼ਵੰਤਰਾਵ ਚੌਹਾਨ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ । ਅਸਲ ਵਿੱਚ ਰੁਖ਼ਸਾਨਾ ਨੂੰ ਕੈਂਸਰ ਹੈ ਅਤੇ ਜਦੋਂ ਇਸ ਗੱਲ ਦਾ ਪਤਾ ਉਸ ਦੇ ਪਤੀ ਸਲੀਮ ਸ਼ੇਖ ਨੂੰ ਲੱਗਾ ਤਾਂ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਹਸਪਤਾਲ ਵਿਚ ਛੱਡ ਕੇ ਹੀ ਭੱਜ ਗਿਆ ।
ਰੁਖਸਾਨਾ ਔਰੰਗਾਬਾਦ ਦੇ ਵੈਜਾਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਸਲੀਮ ਸ਼ੇਖ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ । ਦੋਨਾਂ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹੋਏ ਜਿਨ੍ਹਾਂ ਦਾ ਨਾਮ ਅਰਮਾਨ ਤੇ ਅੰਜੁਮਨ ਹੈ ।

ਪਿਛਲੇ ਕੁਝ ਦਿਨਾਂ ਤੋਂ ਰੁਖ਼ਸਾਨਾ ਦੀ ਤਬੀਅਤ ਥੋੜ੍ਹੀ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਬਿਮਾਰ ਰਹਿਣ ਲੱਗ ਪਈ ਸੀ । ਪਿਛਲੇ ਮਹੀਨੇ ਦੀ 28 ਤਰੀਕ ਨੂੰ ਰੁਖ਼ਸਾਨਾ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਪਤਾ ਲੱਗਿਆ ਕਿ ਰੁਖ਼ਸਾਨਾ ਨੂੰ ਕੈਂਸਰ ਹੈ । ਜਦੋਂ ਰੁਖਸਾਨਾ ਦੇ ਪਤੀ ਸਲੀਮ ਸ਼ੇਖ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਾਫੀ ਉੱਖੜਿਆ ਉੱਖੜਿਆ ਰਹਿਣ ਲੱਗ ਪਿਆ । ਕੁਝ ਦਿਨ ਤਾਂ ਸਲੀਮ ਹਸਪਤਾਲ ਰਿਹਾ ਪ੍ਰੰਤੂ ਪਿਛਲੇ ਸੱਤ ਅੱਠ ਦਿਨਾਂ ਤੋਂ ਉਸਨੇ ਹਸਪਤਾਲ ਆਉਣਾ ਵੀ ਬੰਦ ਕਰ ਦਿੱਤਾ ਹੈ । ਪਿਛਲੇ ਸੱਤ ਅੱਠ ਦਿਨਾਂ ਤੋਂ ਉਹ ਨਾ ਤਾਂ ਹਸਪਤਾਲ ਆਇਆ ਹੈ ਅਤੇ ਨਾ ਹੀ ਉਸ ਨੇ ਕੋਈ ਫੋਨ ਕਰਕੇ ਆਪਣੀ ਪਤਨੀ ਦਾ ਹਾਲ ਪੁੱਛਿਆ ਹੈ ।
ਆਪਣੇ ਬੱਚਿਆਂ ਨੂੰ ਸਮਝਾ ਨਹੀਂ ਪਾ ਰਹੀ ਮਾਂ

ਰੁਖ਼ਸਾਨਾ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਇੱਕ ਤਾਂ ਉਹ ਬਹੁਤ ਬਿਮਾਰ ਹੈ ਦੂਸਰਾ ਉਹ ਆਪਣੇ ਬੱਚਿਆਂ ਨੂੰ ਵੀ ਸਮਝਾ ਨਹੀਂ ਪਾ ਰਹੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ । ਫਿਲਹਾਲ ਇੱਕ ਸੰਸਥਾ ਵੱਲੋਂ ਰੁਖਸਾਨਾ ਅਤੇ ਉਸਦੇ ਬੱਚਿਆਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਤੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ । ਰੁਖ਼ਸਾਨਾ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ । ਅਜਿਹੇ ਵਿੱਚ ਰੁਕਸਾਨਾ ਦਾ ਇਲਾਜ ਕਰਵਾ ਰਹੀ ਸੰਸਥਾ ਦੇ ਮੁਖੀ ਦਾ ਕਹਿਣਾ ਹੈ ਕਿ ਜੇਕਰ ਰੁਖ਼ਸਾਨਾ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਨੂੰ ਬਾਲ ਕਲਿਆਣ ਨਾਮਕ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ ।
ਦੱਸਣਯੋਗ ਹੈ ਕਿ ਇਹ ਨੁਕਸਾਨਾਂ ਅਤੇ ਸਲੀਮ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੋਨੋਂ ਹੀ ਪਤੀ ਪਤਨੀ ਆਪਣੇ ਬੱਚਿਆਂ ਦੇ ਨਾਲ ਰੋਜ਼ੀ ਰੋਟੀ ਲਈ ਵੱਖ ਵੱਖ ਸ਼ਹਿਰਾਂ ਵਿੱਚ ਰਹਿਣ ਲਈ ਜਾਂਦੇ ਸਨ । ਕਰੀਬ ਦੋ ਮਹੀਨੇ ਪਹਿਲਾਂ ਹੀ ਉਹ ਪਿੰਪਰੀ ਚਿੰਚਵਡ ਵਿਖੇ ਰਹਿਣ ਲਈ ਆਏ ਹੋਏ ਸਨ ।