Tuesday , January 25 2022

ਮਸ਼ਹੂਰ ਯੋਗਾ ਗੁਰੂ ਬਾਬਾ ਰਾਮਦੇਵ ਲਈ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਸ ਤਰ੍ਹਾਂ ਮਨੁੱਖ ਦੇ ਖਾਣ ਪੀਣ ਦੇ ਵਿੱਚ ਬਦਲਾਅ ਆ ਰਹੇ ਹਨ ਉਸ ਦੇ ਚੱਲਦੇ ਮਨੁੱਖ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ । ਮਨੁੱਖ ਇਨ੍ਹਾਂ ਰੋਗਾਂ ਤੋਂ ਮੁਕਤੀ ਪਾਉਣ ਦੇ ਲਈ ਵੱਖ ਵੱਖ ਤਰੀਕਿਆਂ ਦੀ ਵਰਤੋਂ ਕਰਦਾ ਹੈ । ਕਈ ਤਰ੍ਹਾਂ ਦੀਆਂ ਦਵਾਈਆਂ ਵੀ ਮਨੁੱਖ ਦੇ ਵੱਲੋਂ ਖਾਧੀਆਂ ਜਾਂਦੀਆਂ ਹਨ । ਜਿੱਥੇ ਮਨੁੱਖ ਇਨ੍ਹਾਂ ਬੀਮਾਰੀਆਂ ਤੋਂ ਰਾਹਤ ਪਾਉਣ ਦੇ ਲਈ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਦਾ ਹੈ , ਜਿਸ ਨਾਲ ਕਈ ਵਾਰ ਇਨ੍ਹਾਂ ਦਵਾਈਆਂ ਦਾ ਕਾਫ਼ੀ ਸਾਈਡ ਇਫੈਕਟ ਵੀ ਮਨੁੱਖੀ ਸਰੀਰ ਤੇ ਪੈਂਦਾ ਹੈ। ਉੱਥੇ ਹੀ ਗੱਲ ਕੀਤੀ ਜਾਵੇ ਪਤਾਂਜਲੀ ਦੇ ਬਣੇ ਹੋਏ ਪ੍ਰੋਡਕਟਸ ਦੀ ਤਾਂ ਜ਼ਿਆਦਾਤਰ ਲੋਕ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਬਾਬਾ ਰਾਮਦੇਵ ਦੇ ਵਲੋਂ ਬਣਾਏ ਹੋਏ ਪ੍ਰੋਡਕਟਸ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ।

ਪਰ ਬੀਤੇ ਕੁਝ ਦਿਨਾਂ ਤੋਂ ਖ਼ਬਰਾਂ ਦੀ ਕਾਫੀ ਵਿਵਾਦਾਂ ਵਿੱਚ ਘਿਰੇ ਹੋਏ ਹਨ ਤੇ ਇਸੇ ਦੇ ਚੱਲਦੇ ਹੁਣ ਇਕ ਵਾਰ ਫਿਰ ਤੋਂ ਵੱਡੀ ਖ਼ਬਰ ਉਨ੍ਹਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ । ਦਰਅਸਲ ਗੁਰੂ ਬਾਬਾ ਰਾਮਦੇਵ ਦੇ ਵੱਲੋਂ ਐਲੋਪੈਥੀ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਸ਼ੁਰੂ ਹੋਇਆ ਵਿਵਾਦ ਥੰਮ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ । ਤੇ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਪਹੁੰਚ ਚੁੱਕਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਕਈ ਮੈਡੀਕਲ ਸੰਗਠਨਾਂ ਵੱਲੋਂ ਐਲੋਪੈਥੀ ਤੇ ਦੇ ਖ਼ਿਲਾਫ਼ ਕਥਿਤ ਤੌਰ ਤੇ ਗਲਤ ਜਾਣਕਾਰੀ ਫੈਲਾਉਣ ਦੇ ਮਾਮਲੇ ਚ ਯੋਗ ਗੁਰੂ ਬਾਬਾ ਰਾਮਦੇਵ ਨੂੰ ਹੁਣ ਸੰਮਨ ਜਾਰੀ ਕਰ ਦਿੱਤੇ ਹਨ ।

ਇਸ ਪੂਰੇ ਮਾਮਲੇ ਸਬੰਧੀ ਦਿੱਲੀ ਹਾਈ ਕੋਰਟ ਦੇ ਵੱਲੋਂ ਰਾਮਦੇਵ ਮੁਕੱਦਮੇ ਤੇ ਜਵਾਬ ਦਾਖ਼ਲ ਕਰਨ ਦੇ ਲਏ ਕੁਝ ਹਫ਼ਤਿਅਾਂ ਦਾ ਸਮਾਂ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਜਦੋਂ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਮਹਾਂਮਾਰੀ ਆਈ ਸੀ ਤਾਂ ਬਾਬਾ ਰਾਮਦੇਵ ਦੀਆਂ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉਪਰ ਤੇਜ਼ੀ ਨਾਲ ਵਾਇਰਲ ਹੋਈਆਂ ਸੀ ਜਿਸ ਵਿੱਚ ਬਾਬਾ ਰਾਮਦੇਵ ਐਲੋਪੈਥੀ ਨੂੰ ਕਥਿਤ ਤੌਰ ਉੱਤੇ ਸਟੂਪਿਡ ਅਤੇ ਦੀਵਾਲੀਆ ਵਿਗਿਆਪਨ ਦੱਸ ਰਹੇ ਸਨ। ਜਿਸ ਤੋਂ ਬਾਅਦ ਇਹ ਮਾਮਲਾ ਏਨਾ ਜ਼ਿਆਦਾ ਪੱਖ ਕਿਹਾ ਕਿ ਹੁਣ ਦਿੱਲੀ ਹਾਈ ਨੇ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕਰ ਦਿੱਤੇ ਹਨ ।