Thursday , August 5 2021

ਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਬਚਨ ਦੀ ਘਰ ਵਾਲੀ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨ ਦੇ ਮਨੋਰੰਜਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸ ਦੇ ਜ਼ਰੀਏ ਉਹ ਇਨਸਾਨ ਆਪਣੇ ਆਪ ਨੂੰ ਦਿਮਾਗੀ ਤੰਗੀਆਂ ਤੋਂ ਥੋੜ੍ਹਾ ਸੁੱਖੀ ਮਹਿਸੂਸ ਕਰਦਾ ਹੈ। ਵੈਸੇ ਤਾਂ ਇਨਸਾਨ ਦੇ ਮਨੋਰੰਜਨ ਵਾਸਤੇ ਕਈ ਸਾਧਨ ਹਨ ਪਰ ਟੀਵੀ ਅਤੇ ਫਿਲਮਾਂ ਇਕ ਅਜਿਹਾ ਮਾਧਿਅਮ ਹਨ ਜਿਸ ਨੇ ਇਨਸਾਨ ਦੀ ਸੋਚ ਸ਼ਕਤੀ ਦੇ ਵਿੱਚ ਕਾਫੀ ਤਬਦੀਲੀ ਲਿਆਉਂਦੀ ਹੈ। ਇਸ ਤਬਦੀਲੀ ਨੂੰ ਲਿਆਉਣ ਦੇ ਵਿਚ ਫਿਲਮੀ ਅਦਾਕਾਰਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ।

ਸਾਡੇ ਬਾਲੀਵੁੱਡ ਦੇ ਵਿਚ ਵੀ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਦੀ ਅਦਾਕਾਰੀ ਦੇ ਚਰਚੇ ਵਿਦੇਸ਼ਾਂ ਤੱਕ ਵੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਅਜਿਹੀ ਅਦਾਕਾਰਾ ਵੀ ਹੈ ਜਿਸ ਦਾ ਸੰਬੰਧ ਬੱਚਨ ਪਰਿਵਾਰ ਦੇ ਨਾਲ ਹੈ। ਬੱਚਨ ਪਰਿਵਾਰ ਦੀ ਨੂੰਹ ਅਤੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜਯਾ ਬੱਚਨ ਜਿਨ੍ਹਾਂ ਦਾ ਅਮਿਤਾਭ ਬੱਚਨ ਦੇ ਨਾਲ ਵਿਆਹ 1973 ਦੇ ਵਿੱਚ ਹੋਇਆ ਸੀ। ਜਯਾ ਬੱਚਨ ਨੇ ਆਪਣੇ ਫਿਲਮੀ ਕਰੀਅਰ ਦੇ ਦੌਰਾਨ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ। ਭਾਵੇਂ ਉਹ ਸਿਨੇਮਾ ਜਗਤ ਤੋਂ ਪਿਛਲੇ ਕੁਝ ਸਾਲਾਂ ਤੋਂ ਦੂਰ ਹੋ ਗਏ ਹਨ

ਪਰ ਅਜੇ ਵੀ ਉਨ੍ਹਾਂ ਦਾ ਨਾਮ ਇਹਨਾਂ ਚਰਚਿਤ ਫ਼ਿਲਮਾਂ ਦੇ ਕਾਰਨ ਲੋਕਾਂ ਦੀ ਜ਼ੁਬਾਨ ਉਪਰ ਲਿਆ ਜਾਂਦਾ ਹੈ। ਇਹਨਾਂ ਹਿੱਟ ਫ਼ਿਲਮਾਂ ਦੇ ਵਿਚ ਸਿਲਸਿਲਾ, ਹਜ਼ਾਰ ਚੌਕਸੀ ਕੀ ਮਾਂ, ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੀ ਸੁਪਰਹਿੱਟ ਫਿਲਮ ਕਭੀ ਖੁਸ਼ੀ ਕਭੀ ਗਮ ਅਤੇ ਕੱਲ੍ਹ ਹੋ ਨਾ ਹੋ ਵਰਗੀਆਂ ਫਿਲਮਾਂ ਸ਼ਾਮਲ ਹਨ। ਕਾਫੀ ਲੰਬੇ ਸਮੇਂ ਤੋਂ ਬਾਅਦ ਜਯਾ ਬੱਚਨ ਨੇ ਸਾਲ 2012 ਦੇ ਵਿੱਚ ਰਿਤੁਪਰਨੋ ਘੋਸ਼ ਦੀ ਫ਼ਿਲਮ ਸਨਗਲਾਸ ਦੀ ਸ਼ੂਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਦੇ ਨਾਲ ਨਸੀਰੂਦੀਨ ਸ਼ਾਹ ਨੇ ਕੰਮ ਕੀਤਾ ਸੀ

ਪਰ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਤਕਰੀਬਨ 9 ਸਾਲ ਦੇ ਵਕਫੇ ਤੋਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਖਬਰ ਹੈ ਕਿ ਉਹ ਮਰਾਠੀ ਫ਼ਿਲਮਾਂ ਦੇ ਡਾਇਰੈਕਟਰ ਗ਼ਜੇਂਦਰਾ ਅਹੀਰੇ ਦੀ ਇਕ ਮਰਾਠੀ ਫ਼ਿਲਮ ਦੇ ਵਿੱਚ ਕੰਮ ਕਰ ਰਹੇ ਹਨ। ਇਸ ਮਰਾਠੀ ਡਾਇਰੈਕਟਰ ਨੇ 50 ਤੋਂ ਵੱਧ ਫ਼ਿਲਮਾਂ ਦੀ ਨਿਰਦੇਸ਼ਨਾ ਕੀਤੀ ਹੈ ਅਤੇ ਇਸ ਫਿਲਮ ਨੂੰ ਮਹਿਜ਼ 20 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਹਾਲਾਂਕਿ ਇਸ ਬਾਰੇ ਅਦਾਕਾਰਾ ਜਯਾ ਬੱਚਨ ਵੱਲੋਂ ਕੋਈ ਵੀ ਸੰਖੇਪ ਜਾਣਕਾਰੀ ਨਹੀਂ ਦਿੱਤੀ ਗਈ।