Sunday , June 26 2022

ਮਸ਼ਹੂਰ ਬੋਲੀਵੁਡ ਅਦਾਕਾਰਾ ਸ਼ਿਲਪਾ ਸ਼ੇਟੀ ਦੇ ਲਈ ਆ ਗਈ ਵੱਡੀ ਮਾੜੀ ਖਬਰ – ਪੈ ਗਈ ਇਹ ਨਵੀਂ ਤਾਜਾ ਵੱਡੀ ਮੁਸੀਬਤ

ਆਈ ਤਾਜ਼ਾ ਵੱਡੀ ਖਬਰ 

ਫ਼ਿਲਮੀ ਖੇਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਆਏ ਦਿਨ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿਚ ਘਿਰ ਰਹੀਆਂ ਹਨ। ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆ ਡਰੱਗਜ਼ ਦੇ ਮਾਮਲੇ ਵਿੱਚ ਵੀ ਫਸ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਪੁਲਿਸ ਵੱਲੋਂ ਕਈ ਵਾਰ ਬੁਲਾਇਆ ਵੀ ਜਾ ਚੁੱਕਾ ਹੈ। ਉਥੇ ਹੀ ਫ਼ਿਲਮੀ ਖੇਤਰ ਦੀਆਂ ਬਹੁਤ ਸਾਰੀਆਂ ਹਸਤੀਆਂ ਬਾਰੇ ਆਏ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਹੈ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਫਿਲਮੀ ਖੇਤਰ ਵਿੱਚ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀਆਂ ਕਿਸੇ ਨਾ ਕਿਸੇ ਵਿਵਾਦ ਨਾਲ ਜੁੜ ਜਾਂਦੀਆਂ ਹਨ।

ਜਿਸ ਕਾਰਨ ਉਨ੍ਹਾਂ ਦੀ ਚਰਚਾ ਸਭ ਪਾਸੇ ਹੋ ਜਾਂਦੀ ਹੈ। ਹੁਣ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਇਕ ਵਿਵਾਦ ਵਿਚ ਫਸ ਗਏ ਸਨ। ਉੱਥੇ ਹੀ ਹੁਣ ਇਕ ਵਾਰ ਫਿਰ ਤੋਂ ਅਦਾਕਾਰਾ ਸ਼ਿਲਪਾ ਸ਼ੇੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਤੋਂ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਹਨ। ਕਿਉਂਕਿ ਇੱਕ ਵਿਅਕਤੀ ਵੱਲੋਂ ਇਨ੍ਹਾਂ ਦੋਹਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

ਓਥੇ ਹੀ ਧੋ-ਖਾ-ਧ-ੜੀ ਦਾ ਮਾਮਲਾ ਦਰਜ ਕਰਵਾਉਣ ਵਾਲੇ ਬਰਾਈ ਨਾਂ ਦੇ ਵਿਅਕਤੀ ਨੇ ਦੱਸਿਆ ਹੈ ਕਿ 2014 ਵਿੱਚ ਇਸ ਜੋੜੇ ਵੱਲੋਂ ਫਿਟਨਸ ਬਿਜਨਸ ਵਿਚ ਲਗਾਉਣ ਵਾਸਤੇ 1 ਕਰੋੜ 51 ਲੱਖ ਰੁਪਏ ਲਏ ਸਨ। ਜਿਨ੍ਹਾਂ ਕਿਹਾ ਸੀ ਕਿ ਪੁਣੇ ਅਤੇ ਗੋਰੇਗਾਓਂ ਇਲਾਕੇ ਵਿਚ ਜਿਮ ਅਤੇ ਸਪਾ ਖੋਲ੍ਹਿਆ ਜਾਵੇਗਾ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਜਿਸ ਤੋਂ ਬਾਅਦ ਆਪਣਾ ਫਾਇਦਾ ਦੇਖਦੇ ਹੋਏ ਉਸ ਵਿਅਕਤੀ ਵੱਲੋਂ ਜੋੜੇ ਨੂੰ ਇਹ ਰਕਮ ਦੇ ਦਿੱਤੀ ਗਈ।

ਜਦੋਂ ਸਭ ਕੁਝ ਸਹੀ ਨਹੀਂ ਰਿਹਾ ਤਾਂ ਉਸ ਵਿਅਕਤੀ ਵੱਲੋਂ ਆਪਣੇ ਪੈਸੇ ਮੰਗੇ ਗਏ ਤਾਂ ਇਸ ਜੋੜੇ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਸ਼ਿਲਪਾ ਸ਼ੇੱਟੀ ਅਤੇ ਉਸਦੇ ਪਤੀ ਵੱਲੋਂ ਉਸ ਦਾ ਸਾਰਾ ਪੈਸਾ ਆਪਣੇ ਫਾਇਦੇ ਲਈ ਵਰਤ ਲਿਆ ਗਿਆ ਸੀ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਜਲਦੀ ਹੀ ਸ਼ਿਲਪਾ ਸ਼ੇੱਟੀ ਅਤੇ ਉਸਦੇ ਪਤੀ ਤੋਂ ਜਾਣਕਾਰੀ ਲਈ ਜਾਵੇਗੀ।