Monday , December 5 2022

ਮਸ਼ਹੂਰ ਪੰਜਾਬੀ ਸਿੰਗਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ… ਫੇਸਬੁੱਕ ਤੇ ਲਾਈਵ ਹੋ ਕੇ ਦੱਸੀ ਸਾਰੀ ਗੱਲ

ਤਾਜਾ ਵੱਡੀ ਖਬਰ ……..

ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਇੱਕ ਮਸ਼ਹੂਰ ਸਿੰਗਰ ਨਾਲ ਜੁੜੀ ਹੋਈ ਹੈ । ਇਹ ਪੰਜਾਬੀ ਸਿੰਗਰ ਕੋਈ ਨਵਾਂ ਨਹੀਂ ਬਲਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ ਜਿਸ ਨੂੰ ਕਿ ਹਾਲ ਹੀ ਵਿੱਚ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਇਹ ਸਿੰਗਰ ਕੋਈ ਹੋਰ ਨਹੀਂ ਬਲਕਿ ਰਾਏ ਜੁਝਾਰ ਹੈ ਜਿਸ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੋਨ ਉਪਰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ । ਇਸ ਪੂਰੀ ਗੱਲ ਦਾ ਖੁਲਾਸਾ ਖੁਦ ਰਾਏ ਜੋ ਰਾਏ ਜੁਝਾਰ ਨੇ ਆਪਣੇ ਫੇਸਬੁੱਕ ਪੇਜ ਉੱਪਰ ਵੀਡੀਓ ਪਾ ਕੇ ਕੀਤਾ ।
ਰਾਏ ਜੁਝਾਰ ਵੱਲੋਂ ਸਾਂਝੀ ਕੀਤੀ ਵੀਡੀਓ ਤੁਸੀਂ ਅਖੀਰ ਵਿੱਚ ਥੱਲੇ ਜਾ ਕੇ ਦੇਖ ਸਕਦੇ ਹੋ ।

ਰਾਏ ਜੁਝਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਫੋਨ ਕਾਲ ਆਈ ਜਿਸ ਤੇ ਕਿਸੇ ਵਿਅਕਤੀ ਨੇ ਕਿਹਾ ਕਿ ਤੁਸੀਂ ਆਪਣੇ ਗਾਣੇ ਦੀਆਂ ਵੀਡੀਓਜ਼ ਚੰਗੀਆਂ ਨਹੀਂ ਬਣਾਉਂਦੇ ਅਤੇ ਚੰਗਾ ਕੰਮ ਨਹੀਂ ਕਰ ਰਹੇ । ਇਨ੍ਹਾਂ ਸਾਰੀਆਂ ਗੱਲਾਂ ਦੇ ਕਾਰਨ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਬਾਰੇ ਵੀ ਕਿਹਾ ਗਿਆ । ਰਾਏ ਜੁਝਾਰ ਦਾ ਕਹਿਣਾ ਹੈ ਕਿ ਉਸ ਨੇ ਹਾਲੇ ਤੱਕ ਬਹੁਤ ਸਾਰੇ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਗਾਏ ਹਨ ਅਤੇ ਉਨ੍ਹਾਂ ਦਾ ਸ਼ਾਇਦ ਹੀ ਕੋਈ ਅਜਿਹਾ ਗੀਤ ਹੋਵੇਗਾ ਜਿਸ ਵਿੱਚ ਕੁਝ ਥੋੜ੍ਹਾ ਬਹੁਤ ਗਲਤ ਦਿਖਾਇਆ ਗਿਆ ਹੋਵੇ । ਪ੍ਰੰਤੂ ਕਿਸੇ ਆਰਟਿਸਟ ਨੂੰ ਸ਼ਰੇਆਮ ਅਜਿਹੀ ਧਮਕੀ ਦੇਣਾ ਇੱਕ ਚਿੰਤਾ ਦਾ ਵਿਸ਼ਾ ਹੈ ।

ਰਾਏ ਜੁਝਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਹੈ ਅਤੇ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ । ਫਿਲਹਾਲ ਹਾਲੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਪੂਰੀ ਧਮਕੀ ਕਿਸਦੇ ਵੱਲੋਂ ਦਿੱਤੀ ਗਈ। ਇਹ ਗੱਲ ਵੀ ਹਾਲੇ ਤੱਕ ਸਾਫ਼ ਨਹੀਂ ਹੋਈ ਕਿ ਇਹ ਧਮਕੀ ਵਾਕਿਆ ਹੀ ਕਿਸੇ ਗੈਂਗਸਟਰ ਵੱਲੋਂ ਦਿੱਤੀ ਗਈ ਹੈ ਜਾਂ ਮਹਿਜ਼ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ। ਜਿਸ ਸਮੇਂ ਰਾਏ ਜਾਰ ਨੂੰ ਇਹ ਧਮਕੀ ਮਿਲੀ ਉਹ ਖਰੜ ਵਿਖੇ ਸਨ ਤੇ ਉੱਥੇ ਉਹ ਰਿਕਾਰਡਿੰਗ ਲਈ ਆਏ ਹੋਏ ਸਨ ਇਸੇ ਦੌਰਾਨ ਹੀ ਉਨ੍ਹਾਂ ਨੂੰ ਇਕ ਫੋਨ ਕਾਲ ਆਈ ਜਿਸ ਉੱਪਰ ਉਨ੍ਹਾਂ ਨੂੰ ਅਜਿਹੀ ਧਮਕੀ ਮਿਲੀ ।

ਇਸ ਉੱਪਰ ਰਾਏ ਜੁਝਾਰ ਨੇ ਬੋਲਦੇ ਹੋਏ ਇਹ ਵੀ ਕਿਹਾ ਕਿ ਮੇਰੀ ਲਾਈਫ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੱਲੋਂ ਅਜਿਹੀ ਫੋਨ ਕਾਲ ਆਈ ਹੋਵੇ । ਉਨ੍ਹਾਂ ਆਪਣੇ ਸਰੋਤਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਸਾਡਾ ਕੋਈ ਕੰਮ ਪਸੰਦ ਨਹੀਂ ਆਉਂਦਾ ਤਾਂ ਉਸਦੇ ਬਾਰੇ ਵਿੱਚ ਸਾਨੂੰ ਫ਼ੋਨ ਮੈਸੇਜ ਜਾਂ ਕਾਲ ਕਰਕੇ ਸੁਝਾਅ ਦਿਓ ਨਾ ਕਿ ਅਜਿਹੀਆਂ ਧਮਕੀਆਂ ਦਿਓ । ਕਿਸੇ ਆਰਟਿਸਟ ਨੂੰ ਅਜਿਹੀ ਧਮਕੀ ਦੇਣਾ ਬਹੁਤ ਹੀ ਗਲਤ ਗੱਲ ਹੈ।

ਫਿਲਹਾਲ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਕੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਆਖਿਰ ਅਜਿਹੀ ਧਮਕੀ ਕਿਸ ਵੱਲੋਂ ਦਿੱਤੀ ਗਈ । ਫਿਲਹਾਲ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਤਫਤੀਸ਼ ਜਾਰੀ ਹੈ ।
ਨੀਚੇ ਸਾਂਝੀ ਕੀਤੀ ਹੋਈ ਵੀਡੀਓ ਵਿਚ ਤੁਸੀਂ ਖੁਦ ਦੇਖ ਸਕਦੇ ਹੋ ਕੇ ਰਾਏ ਜੁਝਾਰ ਨੇ ਇਸ ਪੂਰੇ ਮਾਮਲੇ ਬਾਰੇ ਕਿਸ ਤਰ੍ਹਾਂ ਦੱਸਿਆ ਅਤੇ ਉਨ੍ਹਾਂ ਦਾ ਇਸ ਸਬੰਧੀ ਕੀ ਕਹਿਣਾ ਹੈ।