Thursday , January 20 2022

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਲੋਕਾਂ ਤੋਂ ਲੁਕੋਈ ਇਹ ਗਲ੍ਹ ਹੁਣ ਖੁਦ ਕੀਤਾ ਅੱਜ ਇਹ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਜਿੱਥੇ ਆਪਣੇ ਸੰਗੀਤ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿਚ ਪੰਜਾਬ ਦਾ ਨਾਮ ਰੌਸ਼ਨ ਕੀਤਾ । ਉੱਥੇ ਹੀ ਗੁਰਦਾਸ ਮਾਨ ਦੇ ਵੱਲੋਂ ਦਿੱਤੇ ਬਿਆਨਾਂ ਨੂੰ ਲੈ ਕੇ ਉਹ ਕਾਫੀ ਵਿਵਾਦਾਂ ਵਿੱਚ ਵੀ ਰਿਹੇ ਹਨ । ਜਿੱਥੇ ਬੀਤੇ ਕੁਝ ਦਿਨ ਪਹਿਲਾਂ ਗੁਰਦਾਸ ਮਾਨ ਦੇ ਵੱਲੋਂ ਸਾਈਂ ਲਾਡੀ ਸ਼ਾਹ ਜੀ ਦੀ ਤੁਲਨਾ ਗੁਰੂ ਅਮਰਦਾਸ ਜੀ ਦੇ ਨਾਲ ਕੀਤੀ ਗਈ ਸੀ । ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਤੇ ਉਨ੍ਹਾਂ ਵੱਲੋਂ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਕੇ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ । ਅਜੇ ਇਹ ਮਾਮਲਾ ਪੂਰੀ ਤਰ੍ਹਾਂ ਠੰਡਾ ਨਹੀਂ ਹੋਇਆ ਕਿ ਇਸੇ ਵਿਚਕਾਰ ਹੁਣ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ।

ਗੁਰਦਾਸ ਮਾਨ ਦੇ ਵੱਲੋਂ ਹੁਣ ਇੱਕ ਅਜਿਹਾ ਖੁਲਾਸਾ ਕਰ ਦਿੱਤਾ ਗਿਆ ਹੈ ਜਿਸ ਦੀ ਚਰਚਾ ਹਰ ਪਾਸੇ ਛਿੜ ਚੁੱਕੀ ਹੈ ।ਦਰਅਸਲ ਹੁਣ ਪੰਜਾਬੀ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਵੈਸ਼ਵਿਕ ਮਹਾਂਮਾਰੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਸੀ । ਜਿਸ ਨੂੰ ਲੈ ਕੇ ਗੁਰਦਾਸ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਸ ਗੱਲ ਨੂੰ ਆਪਣੇ ਫੈਨਸ ਦੇ ਨਾਲ ਇਸ ਲਈ ਨਹੀਂ ਸਾਂਝਾ ਕੀਤਾ ਗਿਆ ਸੀ ਕਿ ਇਹ ਉਨ੍ਹਾਂ ਦੇ ਲਈ ਇਕ ਚਿੰਤਾ ਦਾ ਵਿਸ਼ਾ ਨਾ ਬਣ ਜਾਵੇ । ਇੰਨਾ ਹੀ ਨਹੀਂ ਸਗੋਂ ਗੁਰਦਾਸ ਮਾਨ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਇਕ ਜਾਣਕਾਰੀ ਸਾਂਝੀ ਕੀਤੀ ਗਈ ਹੈ ।

ਜਿਸ ਦੇ ਵਿਚ ਉਨ੍ਹਾਂ ਆਪਣੇ ਆਉਣ ਬਾਰੇ ਗੀਤ ਬਾਰੇ ਦੱਸਿਆ ਹੈ । ਨਾਲ ਹੀ ਉਨ੍ਹਾਂ ਆਪਣੇ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਹੈ । ਗੁਰਦਾਸ ਮਾਨ ਨੇ ਆਪਣੀ ਇਸ ਪੋਸਟ ਦੇ ਵਿੱਚ ਲਿਖਿਆ ਹੈ “ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ,ਉਨ੍ਹਾਂ ਲਿਖਿਆ ਕਿ ਕੁਝ ਸਮੇਂ ਪਹਿਲਾਂ ਮੇਰੀ ਅਤੇ ਮੇਰੇ ਪਰਿਵਾਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ।ਤੇ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਹੁਣ ਅਸੀਂ ਠੀਕ ਹਾਂ ਤੇ ਸਾਡੀ ਕੋਰੋਨਾ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ ।

ਉਨ੍ਹਾਂ ਲਿਖਿਆ ਕਿ ਇਹੀ ਕਾਰਨ ਹੈ ਕਿ ਮੈਂ ਆਪਣਾ ਆਉਣ ਵਾਲਾ ਗੀਤ ਜੋ ਪੰਦਰਾਂ ਅਕਤੂਬਰ ਨੂੰ ਰਿਲੀਜ਼ ਹੋਣਾ ਸੀ ਹੁਣ ਉਹ ਗੀਤ ਬਾਅਦ ਵਿੱਚ ਰਿਲੀਜ਼ ਹੋਵੇਗਾ । ਉਨ੍ਹਾਂ ਲਿਖਿਆ ਕਿ ਜਲਦ ਹੀ ਇਸ ਗੀਤ ਦੀ ਤਾਰੀਖ ਤੁਹਾਡੇ ਰੂਬਰੂ ਕੀਤੀ ਜਾਵੇਗੀ । ਗੁਰਦਾਸ ਮਾਨ ਦੇ ਸਪੋਰਟ ਨੂੰ ਸਾਂਝਾ ਕਰਨ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਫੈਨਸ ਦੇ ਵੱਲੋਂ ਕੁਮੈਂਟਸ ਕਰਕੇ ਗੁਰਦਾਸ ਮਾਨ ਨੂੰ ਉਨ੍ਹਾਂ ਦੀ ਸਿਹਤ ਦੇ ਲਈ ਬੈੱਸਟ ਵਿਸ਼ਿਜ਼ ਦਿੱਤੀਆਂ ਜਾ ਰਹੀਆਂ ਹਨ ।