Friday , December 3 2021

ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਬਾਰੇ ਹੁਣ ਆਈ ਅਜਿਹੀ ਖਬਰ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਖਬਰਾਂ ਤੱਥ ਦੇ ਉਪਰ ਆਧਾਰਿਤ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਦੇ ਸਾਰ ਹੀ ਹਰ ਕੋਈ ਇਨ੍ਹਾਂ ਉਪਰ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਹੈ। ਖ਼ਬਰਾਂ ਦੀ ਚੋਣ ਕਰਨਾ ਅਤੇ ਇਸ ਦੀ ਬਣਤਰ ਨੂੰ ਤਿਆਰ ਕਰਨਾ ਹਰ ਇਕ ਉਪਰ ਬੜੀ ਹੀ ਪਾਰਖੂ ਨਿਗਾਹ ਨਾਲ ਕੰਮ ਕੀਤਾ ਜਾਂਦਾ ਹੈ। ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਕੋਲ ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ ਕਿ ਉਹ ਕਿਸੇ ਵੀ ਖ਼ਬਰ ਦੀ ਤਹਿ ਤੱਕ ਜਾ ਕੇ ਉਸ ਦੀ ਸੱਚਾਈ ਨੂੰ ਸਾਰਿਆਂ ਦੇ ਸਾਹਮਣੇ ਲਿਆ ਸਕੇ।

ਇਸੇ ਕਾਰਨ ਅੱਜ ਕੱਲ ਦੇ ਸਮੇਂ ਵਿੱਚ ਸਾਨੂੰ ਜੋ ਵੀ ਖਬਰਾਂ ਮਿਲਦੀਆਂ ਹਨ ਉਸ ਉਪਰ ਸਾਡਾ ਧਿਆਨ ਬਹੁਤ ਜਲਦੀ ਕੇਂਦਰਿਤ ਹੁੰਦਾ ਹੈ। ਇਸ ਸਮੇਂ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਸ਼ਹੂਰ ਪੰਜਾਬੀ ਗਾਇਕ ਨੂੰ ਲੋਕਾਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ ਇਹ ਸਾਰਾ ਮਾਮਲਾ ਖੇਤੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਜਿਸ ਦੌਰਾਨ ਲੋਕਾਂ ਵੱਲੋਂ ਅੰਬਾਨੀ ਅਤੇ ਅੰਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਪੰਜਾਬ ਦੇ ਪ੍ਰਸਿੱਧ ਗਾਇਕਾਂ ਅਤੇ ਕਲਾਕਾਰਾਂ ਵਿਚੋ ਇੱਕ ਨਾਮ ਅੰਮ੍ਰਿਤ ਮਾਨ ਦਾ ਵੀ ਹੈ ਜਿਸ ਨੂੰ ਇਸ ਮਾਮਲੇ ਦੇ ਵਿੱਚ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਦਾ ਕਾਰਨ ਹੈ ਅੰਮ੍ਰਿਤ ਮਾਨ ਦੀ ਇੱਕ ਵੀਡੀਓ ਜਿਸ ਦੇ ਵਿਚ ਉਹ ਜੀਓ ਸਾਵਨ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚ ਉਹ ਕਹਿ ਰਹੇ ਹਨ ਕਿ ਤੁਸੀਂ ਮੇਰੇ ਨਵੇਂ ਮਿਊਜ਼ਿਕ ਨੂੰ ਸੁਣੋ ਜੀਓ ਸਾਵਨ ‘ਤੇ। ਬਸ ਫਿਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਖ ਵੱਖ ਕਮੈਂਟਸ ਆਉਣ ਲੱਗ ਪਏ।

ਇਸ ਸੰਬੰਧੀ ਸੋਸ਼ਲ ਮੀਡੀਆ ਉਪਰ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਅੰਮ੍ਰਿਤ ਮਾਨ ਨੇ ਆਖਿਆ ਕਿ ਉਨ੍ਹਾਂ ਮਿਊਜ਼ਿਕ ਕੰਪਨੀ ਸਪੀਡ ਰਿਕਾਰਡ ਨੂੰ ਆਖਿਆ ਹੈ ਕਿ ਉਹ ਮੇਰਾ ਸਾਰਾ ਕੰਟੈਂਟ ਜੀਓ ਸਾਵਨ ਤੋਂ ਹਟਾ ਦੇਣ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਡਲਰਜ਼ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਅਜਿਹੀ ਕੋਈ ਵੀ ਪੋਸਟ ਨਾ ਸਾਂਝੀ ਕੀਤੀ ਜਾਵੇ ਜੋ ਜੀਓ ਦੇ ਹੱਕ ਵਿਚ ਹੋਵੇ। ਅੰਮ੍ਰਿਤ ਮਾਨ ਨੇ ਕਿਹਾ ਕਿ ਜਿਸ ਵੀ ਸੋਸ਼ਲ ਮੀਡੀਆ ਹੈਂਡਲਰ ਨੇ ਇਹ ਵੀਡੀਓ ਸ਼ੇਅਰ ਮੈਂ ਉਸ ਖਿਲਾਫ ਸਖਤ ਕਾਰਵਾਈ ਕਰਾਂਗਾ।