Saturday , August 13 2022

ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਲਈ ਆਈ ਇਹ ਵੱਡੀ ਖੁਸ਼ਖਬਰੀ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਜਿਸ ਨੇ ਹਮੇਸ਼ਾਂ ਸਾਫ ਸੁਥਰੀ ਗਾਇਕੀ ਨੂੰ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ ਦੇ ਬਾਰੇ ਵਿਚ ਆ ਰਹੀ ਹੈ। ਇਸ ਖਬਰ ਨੂੰ ਖੁਦ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ ਅਤੇ ਲੋਕਾਂ ਦਾ ਬਹੁਤ ਬਹੁਤ ਧਨਵਾਦ ਕੀਤਾ ਹੈ।

ਪੰਜਾਬੀ ਗਾਇਕ ਜਸਵਿੰਦਰ ਬਰਾੜ ਦੇ ਪੁੱਤਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਦੇ ਪੁੱਤਰ ਦੀ ਕਿਡਨੀ ਸਰਜਰੀ ਹੋਣੀ ਸੀ, ਜਿਸ ਲਈ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਪਾ ਕੇ ਸਾਰਿਆਂ ਨੂੰ ਦੁਆਵਾਂ ਕਰਨ ਲਈ ਕਿਹਾ ਸੀ। ਹੁਣ ਉਨ੍ਹਾਂ ਨੇ ਇੱਕ ਨਵੀਂ ਪੋਸਟ ਸਾਂਝੀ ਕਰਕੇ ਆਪਣੇ ਪੁੱਤਰ ਦੀ ਸਿਹਤ ਬਾਰੇ ਦੱਸਿਆ ਹੈ।

ਉਨ੍ਹਾਂ ਨੇ ਨਵੀਂ ਪੋਸਟ ‘ਚ ਲਿਖਿਆ ਹੈ ਕਿ- ‘ਮੇਰੇ ਬੇਟੇ ਦੀ ਸਰਜਰੀ ਸਫ਼ਲ ਰਹੀ ਹੈ, ਜਿਨ੍ਹਾਂ ਦੇ ਵੀ ਫੋਨ ਅਤੇ ਮੈਸੇਜਸ ਆਏ ਹਨ, ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਹੁਣ ਮੇਰਾ ਬੇਟਾ ਰਿਕਵਰੀ ਕਰ ਰਿਹਾ ਹੈ। ਸਾਰਿਆਂ ‘ਤੇ ਵਾਹਿਗੁਰੂ ਦਾ ਆਸ਼ੀਰਵਾਦ ਬਣਿਆ ਰਹੇ।’ ਪ੍ਰਸ਼ੰਸਕ ਕੁਮੈਂਟਸ ਰਾਹੀਂ ਆਪਣੀ ਸ਼ੁਭਕਾਮਨਾਵਾਂ ਜਸਵਿੰਦਰ ਬਰਾੜ ਦੇ ਬੇਟੇ ਨੂੰ ਦੇ ਰਹੇ ਹਨ ਅਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਉਹ ਜਲਦੀ ਠੀਕ ਹੋ ਜਾਵੇ।

ਦੱਸਣਯੋਗ ਹੈ ਕਿ ਗਾਇਕਾ ਜਸਵਿੰਦਰ ਬਰਾੜ ਉਹ ਨਾਂ ਹੈ, ਜਿਸ ਨੇ ਪੰਜਾਬੀ ਸੰਗੀਤ ਜਗਤ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਦੇ ਸਦਕਾ ਲੰਮੇ ਸਮੇਂ ਤੋਂ ਸੰਗੀਤ ਜਗਤ ‘ਚ ਸਰਗਰਮ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਕਾਫ਼ੀ ਪਿਆਰ ਮਿਲਦਾ ਰਿਹਾ ਹੈ ਪਰ ਸਟੇਜ ‘ਤੇ ਜਿਸ ਜਸਵਿੰਦਰ ਬਰਾੜ ਨੂੰ ਤੁਸੀਂ ਹੱਸ-ਹੱਸ ਕੇ ਤੁਸੀਂ ਪਰਫਾਰਮ ਕਰਦੇ ਵੇਖਦੇ ਹੋ, ਉਸ ਦੇ ਦਿਲ ‘ਚ ਪਤਾ ਨਹੀਂ ਕਿੰਨਾ ਕੁ ਦਰਦ ਸਮਾਇਆ ਹੋਇਆ ਹੈ। ਇੱਕ ਇੰਟਰਵਿਊ ਦੌਰਾਨ ਜਸਵਿੰਦਰ ਬਰਾੜ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਮੈਂ ਜ਼ਿੰਦਗੀ ‘ਚ ਬਹੁਤ ਹੀ ਔ ਖਾ ਸਮਾਂ ਵੇਖਿਆ। 7-8 ਸਾਲ ਮੈਂ ਬਹੁਤ ਹੀ। ਪ੍ਰੇ ਸ਼ਾ – ਨੀ – ਆਂ। ‘ਚ ਬਿਤਾਏ। ਮੇਰੇ ਪਰਿਵਾਰ ‘ਚ ਮੇਰੇ ਪੁੱਤਰ ਦਾ। ਐ ਕ ਸੀ ਡੈਂ – ਟ। ਹੋ ਗਿਆ ਸੀ, ਜਿਸ ਕਾਰਨ ਮੈਂ 7-8 ਸਾਲ। ਪ੍ਰੇ-ਸ਼ਾ- ਨ ਰਹੀ।’

ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ‘ਚ ਹੋਇਆ ਸੀ। ਜਸਵਿੰਦਰ ਬਰਾੜ ਨੂੰ ਬਚਪਨ ‘ਚ ਹੀ ਗਾਉਣ ਦਾ ਸ਼ੌਂਕ ਸੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਉਨ੍ਹਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ 2000 ‘ਚ ਰਣਜੀਤ ਸਿੰਘ ਸਿੱਧੂ ਨਾਲ ਹੋਇਆ।