Tuesday , November 30 2021

ਮਸ਼ਹੂਰ ਡਾਂਸਰ ਸਪਨਾ ਚੋਧਰੀ ਦੇ ਘਰੋਂ ਆਈ ਇਹ ਵੱਡੀ ਖਬਰ ਸਾਰੇ ਪਾਸਿਓਂ ਮਿਲ ਰਹੀਆਂ ਵਧਾਈਆਂ ਹੀ ਵਧਾਈਆਂ

ਸਪਨਾ ਚੋਧਰੀ ਦੇ ਘਰੋਂ ਆਈ ਇਹ ਵੱਡੀ ਖਬਰ

ਇਹ 2020 ਸਾਲ ਬਹੁਤ ਸਾਰੇ ਲੋਕਾਂ ਲਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਯਾਦਗਾਰ ਬਣਿਆ ਹੈ। ਇਸ ਸਾਲ covid-19 ਨੇ ਜਿੱਥੇ ਸਭ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਲੈ ਕੇ ਆਂਦੇ, ਤੇ ਲੋਕਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।ਉੱਥੇ ਹੀ ਬਹੁਤ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਲੈ ਕੇ ਆਇਆ ਹੈ। ਇਸ ਵਕਤ ਇਕ ਪ੍ਰਸਿੱਧ ਡਾਂਸਰ ਦੇ ਘਰ ਖੁਸ਼ੀ ਦੀ ਖਬਰ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੋਧਰੀ ਦੇ ਘਰ ਖੁਸ਼ੀ ਦੀ ਖਬਰ ਆਈ ਹੈ। ਸਪਨਾ ਚੌਧਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਘਰ ਬੇਟੇ ਦੇ ਜਨਮ ਦੀ ਖਬਰ ਸੁਣ ਕੇ,ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਵੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖੁਸ਼ਖਬਰੀ ਉਹਨਾਂ ਦੀ ਮਾਂ ਨੀਲਮ ਚੌਧਰੀ ਨੇ ਸਭ ਨਾਲ ਸਾਂਝੀ ਕੀਤੀ। ਇਹ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਘਰ ਦੇ ਵਿੱਚ ਵੀ ਬਹੁਤ ਖੁਸ਼ੀ ਦਾ ਮਾਹੌਲ ਹੈ।

ਸਪਨਾ ਚੌਧਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਤੇ ਹੋਰ ਕਰੀਬੀਆ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਪਨਾ ਚੌਧਰੀ ਮਾਂ ਬਣਨ ਤੇ ਬਹੁਤ ਖੁਸ਼ ਹੈ। ਸਪਨਾ ਚੌਧਰੀ ਬਾਰੇ ਤੇ ਉਨ੍ਹਾਂ ਦੇ ਪ੍ਰੇਮੀ ਵੀਰ ਸ਼ਾਹੂ ਨਾਲ ਮੰਗਣੀ ਕਰਵਾਉਣ ਦੀਆਂ ਅਫਵਾਹਾਂ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਮਿਲ ਰਹੀਆਂ ਸਨ। ਸਪਨਾ ਚੌਧਰੀ ਦਾ ਪ੍ਰੇਮੀ ਵੀਰ ਸ਼ਾਹੂ ਵੀ ਇਕ ਹਰਿਆਣਵੀ ਪ੍ਰਸਿੱਧ ਕਲਾਕਾਰ ਹੈ ਪੰਜਾਬੀ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।

ਮਿਲੀਆਂ ਖਬਰਾਂ ਮੁਤਾਬਕ ਵੀਰ ਸ਼ਬਦ ਤੇ ਸਪਨਾ ਚੌਧਰੀ ਪਿਛਲੇ ਚਾਰ ਸਾਲ ਤੋਂ ਡੇਟ ਕਰ ਰਹੇ ਸਨ। ਸਪਨਾ ਚੌਧਰੀ ਨੇ 4 ਅਕਤੂਬਰ ਨੂੰ ਹਰਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਆਪਣੇ ਬੇਟੇ ਨੂੰ ਜਨਮ ਦਿੱਤਾ, ਤੇ ਹੁਣ ਸਪਨਾ ਚੌਧਰੀ ਆਪਣੇ ਪੁੱਤਰ ਨਾਲ ਆਪਣੇ ਘਰ ਵਿੱਚ ਹਨ। ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਸਿਰ ਤੇ ਹੀ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕਲਸ ਟੀਵੀ ਚੈਨਲ ਦੇ ਸ਼ੋਅ ਬਿੱਗ ਬਾਸ ਦੇ ਵਿੱਚ ਵੀ ਸਪਨਾ ਚੌਧਰੀ ਆਪਣੀ ਪਹਿਚਾਣ ਬਣਾ ਚੁੱਕੀ ਹੈ। ਇਸ ਸ਼ੋਅ ਦੇ ਵਿਚ ਵੀ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।