Thursday , June 30 2022

ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਲਈ ਆਈ ਇਹ ਵੱਡੀ ਮਾੜੀ ਖਬਰ – ਮੰਗੇਤਰ ਸਾਜ ਬਾਰੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਕਿਸਾਨੀ ਸੰਘਰਸ਼ ਅਤੇ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਪੰਜਾਬੀ ਗਾਇਕ ਅਤੇ ਅਦਾਕਾਰ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ। ਉਥੇ ਹੀ ਕਿਸਾਨੀ ਸੰਘਰਸ਼ ਵਿੱਚ ਸਮੇਂ-ਸਮੇਂ ਤੇ ਕਿਸਾਨਾਂ ਦੇ ਨਾਲ ਹੋਣ ਦਾ ਸਬੂਤ ਦਿੱਤਾ ਗਿਆ। ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਬਹੁਤ ਮਿਹਨਤ ਅਤੇ ਹਿੰਮਤ ਸਦਕਾ ਕਾਮਯਾਬੀ ਨੂੰ ਹਾਸਲ ਕੀਤਾ ਹੈ। ਅਜਿਹੀਆਂ ਸਖਸ਼ੀਅਤਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੀਆਂ ਹਨ। ਜਿੱਥੇ ਅਜਿਹੀਆਂ ਸਖਸੀਅਤਾਂ ਆਪਣੀ ਗਾਇਕੀ ਅਤੇ ਅਦਾਕਾਰੀ ਨੂੰ ਲੈ ਕੇ ਆਏ ਦਿਨ ਚਰਚਾ ਵਿਚ ਰਹੀਆਂ ਹਨ ਉੱਥੇ ਹੀ ਕਈ ਵਾਰ ਆਪਣੀ ਨਿੱਜੀ ਜਿੰਦਗੀ ਦੀਆਂ ਕੁਝ ਗੱਲਾਂ ਨੂੰ ਲੈ ਕੇ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਮਸ਼ਹੂਰ ਗਾਇਕਾ ਅਫਸਾਨਾ ਖਾਨ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੇ ਮੰਗੇਤਰ ਸਾਜ ਬਾਰੇ ਜਾਣਕਾਰੀ ਪਤਾ ਲੱਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕਾ ਅਫਸਾਨਾ ਖਾਨ ਜਿੱਥੇ ਆਪਣੀ ਗਾਇਕੀ ਦੇ ਕਾਰਨ ਪੂਰੀ ਦੁਨੀਆ ਵਿੱਚ ਛਾਈ ਹੋਈ ਹੈ। ਉਥੇ ਹੀ ਪਿਛਲੇ ਦਿਨੀਂ ਉਸ ਵੱਲੋਂ ਬਿੱਗ ਬੌਸ 15 ਵਿੱਚ ਵੀ ਹਿੱਸਾ ਲਿਆ ਗਿਆ ਸੀ। ਜਿਸ ਦੇ ਕਾਰਨ ਹੀ ਉਸ ਵੱਲੋਂ ਆਪਣੇ ਵਿਆਹ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਉਸ ਦੇ ਮੰਗੇਤਰ ਨੂੰ ਲੈ ਕੇ ਇੱਕ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਸਾਜ਼ ਵੱਲੋਂ ਉਸ ਦੇ ਨਾਲ ਸੱਤ ਸਾਲ ਪਹਿਲਾਂ ਵਿਆਹ ਕਰਵਾਇਆ ਗਿਆ ਸੀ। ਜਿਸ ਕਾਰਨ ਹੁਣ ਫਿਰ ਅਫ਼ਸਾਨਾ ਖਾਨ ਦੇ ਵਿਆਹ ਵਿਚ ਰੁਕਾਵਟ ਆਈ ਹੈ। ਕਿਉਂਕਿ ਇਸ ਵਿਆਹ ਉਪਰ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਇਕ ਔਰਤ ਵੱਲੋਂ ਪਟੀਸ਼ਨ ਦਰਜ ਕਰਵਾਈ ਗਈ ਹੈ।

ਇਸ ਫੈਸਲੇ ਤੇ ਮੋਹਾਲੀ ਦੀ ਅਦਾਲਤ ਵਿੱਚ 18 ਜਨਵਰੀ ਨੂੰ ਸੁਣਵਾਈ ਹੋਵੇਗੀ। ਇਹ ਔਰਤ ਛੱਤੀਸਗੜ੍ਹ ਦੀ ਰਹਿਣ ਵਾਲੀ ਅਨੁਗ੍ਰਹ ਰੰਜਨ ਹੈ। ਜਿੱਥੇ ਦੱਸਿਆ ਹੈ ਕਿ ਉਸ ਦੇ ਨਾਲ 2014 ਵਿੱਚ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਬਾਅਦ ਉਹ ਜ਼ੀਰਕਪੁਰ ਰਹਿਣ ਲਗੇ ਸਨ ਅਤੇ ਅਨੁ ਨੂੰ ਪਰਿਵਾਰ ਵੱਲੋਂ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ। ਇਸ ਲਈ ਉਹ ਆਪਣੇ ਪਰਿਵਾਰ ਕੋਲ ਰਾਏਪੁਰ ਵਾਪਸ ਚਲੀ ਗਈ। ਜਿੱਥੇ ਉਸ ਨੂੰ ਹੁਣ ਉਸ ਦੇ ਵਿਆਹ ਦੀ ਜਾਣਕਾਰੀ ਮਿਲੀ ਅਤੇ ਪਤਾ ਲੱਗਾ ਕਿ 2019 ਵਿੱਚ ਮੋਹਾਲੀ ਦੀ ਅਦਾਲਤ ਵਿੱਚ ਸਾਜ ਵੱਲੋਂ ਤਲਾਕ ਲੈ ਲਿਆ ਗਿਆ ਸੀ।

ਜਿਸ ਦੀ ਜਾਣਕਾਰੀ ਮਿਲਣ ਤੇ ਉਸ ਵੱਲੋਂ ਸਾਜ਼ ਨੂੰ ਫੋਨ ਕੀਤਾ ਗਿਆ ਪਰ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਪਤਾ ਲੱਗਾ ਹੈ ਕਿ ਉਸ ਵੱਲੋਂ ਧੋਖੇ ਨਾਲ ਤਲਾਕ ਲਿਆ ਗਿਆ ਸੀ ਅਤੇ ਅਨੂ ਦੇ ਘਰ ਦਾ ਗਲਤ ਪਤਾ ਦਿੱਤਾ ਗਿਆ ਸੀ। ਜਿਸ ਕਾਰਨ ਉਸ ਨੂੰ ਸੰਮਣ ਨਹੀਂ ਮਿਲੇ ਅਤੇ ਉਹ ਪੇਸ਼ ਨਹੀਂ ਹੋਈ ਜਿਸ ਦੇ ਕਾਰਨ ਅਦਾਲਤ ਵੱਲੋਂ ਬਿਨਾਂ ਸੁਣਵਾਈ ਤੋਂ ਹੀ ਇਹ ਤਲਾਕ ਕਰ ਦਿੱਤਾ ਗਿਆ।