Tuesday , November 30 2021

ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਹੁਣ ਆਈ ਇਹ ਵੱਡੀ ਖਬਰ – ਖੁਦ ਕੀਤੀ ਖੁਸ਼ੀ ਜਾਹਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੇ ਕੰਮ ਦੇ ਜ਼ਰੀਏ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਉਹ ਕੰਮ ਉਨ੍ਹਾਂ ਦੀ ਕਲਾ ਤੇ ਉਨ੍ਹਾਂ ਦੀ ਪੂਜਾ ਹੁੰਦਾ ਹੈ, ਜਿਸ ਦੀ ਬਦੌਲਤ ਉਨਾਂ ਦਾ ਨਾਮ ਦੁਨੀਆਂ ਦੇ ਹਰ ਕੋਨੇ ਵਿੱਚ ਜਾਣਿਆ ਜਾਂਦਾ ਹੈ। ਅਜਿਹੇ ਲੋਕਾਂ ਦੇ ਅਨੇਕਾਂ ਹੀ ਪ੍ਰਸੰਸਕ ਹੁੰਦੇ ਹਨ, ਜੋ ਉਹਨਾਂ ਦੀ ਇੱਕ ਝਲਕ ਦੇਖਣ ਨੂੰ ਤਰਸ ਜਾਂਦੇ ਹਨ। ਪੰਜਾਬ ਦੇ ਵੀ ਅਜਿਹੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਨੇ ਫਿਲਮ, ਖੇਡ , ਸੰਗੀਤ ,ਰਾਜਨੀਤੀ ਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ।

ਜੋ ਆਪਣੇ ਪੇਸ਼ੇ ਨੂੰ ਲੈ ਕੇ ਕਦੇ ਚਰਚਾ ਵਿਚ ਰਹਿੰਦੇ ਹਨ, ਤੇ ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ, ਆਏ ਦਿਨ ਹੀ ਅਜਿਹੇ ਕਲਾਕਾਰ ਕਿਸੇ ਨਾ ਕਿਸੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਮਸ਼ਹੂਰ ਕ੍ਰਿਕਟਰ ਹਰਭਜਨ ਮਾਨ ਬਾਰੇ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਉਨ੍ਹਾਂ ਨੇ ਖੁਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪੰਜਾਬ ਦੇ ਜੰਮਪਲ ਤੇ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਆਪਣੀ ਖੁਸ਼ੀ ਆਪਣੇ ਪ੍ਰਸੰਸਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ।

ਜਿੱਥੇ ਉਨ੍ਹਾਂ ਨੂੰ ਕ੍ਰਿਕਟ ਤੋਂ ਬਿਨਾ ਫ਼ਿਲਮਾਂ ਦੇ ਵਿੱਚ ਵੀ ਵੇਖਿਆ ਗਿਆ ਹੈ। ਹੁਣ ਇੱਕ ਵਾਰ ਫਿਰ ਉਨ੍ਹਾਂ ਦੀ ਤਾਮਿਲ ਫਿਲਮ friendship ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਮਾਨ ਦੀ ਇਹ ਡੇਬਿਊ ਫਿਲਮ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਸਾਊਥ ਇੰਡਸਟਰੀ ਤੋਂ ਕੀਤੀ ਹੈ। ਉਨ੍ਹਾਂ ਦੀ ਇਹ ਫ਼ਿਲਮ ਇੱਕ ਕ੍ਰਿਕਟ ਟੀਮ ਤੇ ਅਧਾਰਤ ਹੈ। ਫਿਲਮ ਦੀ ਇਸ ਕਹਾਣੀ ਵਿੱਚ ਹਰਭਜਨ ਸਿੰਘ ਨੂੰ ਕਾਲਜ ਦੇ ਸਟੂਡੈਂਟ ਦਾ ਕਿਰਦਾਰ ਨਿਭਾਉਂਦੇ ਹੋਏ ਵੀ ਤੁਸੀਂ ਵੇਖ ਸਕਦੇ ਹੋ , ਜੋ ਪੰਜਾਬ ਤੋਂ ਹੈ। ਇਸ ਫਿਲਮ ਦੇ ਵਿਚ ਹੀ ਹਰਭਜਨ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੇਗੀ। ਹਰਭਜਨ ਸਿੰਘ ਵੱਲੋਂ ਇਸ ਫਿਲਮ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ੀ ਜਾਹਿਰ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਫਿਲਮ ਤਾਮਿਲ, ਹਿੰਦੀ, ਤੇਲਗੂ ਭਾਸ਼ਾ ਵਿੱਚ ਰਲੀਜ਼ ਕੀਤੀ ਜਾਵੇਗੀ। ਇਸ ਦੇ ਰਲੀਜ਼ ਹੋਣ ਦੇ ਸਮੇਂ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਵੱਲੋਂ ਮੁਜਸੇ ਸ਼ਾਦੀ ਕਰੋਗੀ, ਭਾਈਜਾਨ ਪ੍ਰੋਬਲਮ ਤੇ ਸੈਕੰਡ ਹੈਂਡ ਹਸਬੈਂਡ ਵਰਗੀਆਂ ਫ਼ਿਲਮਾਂ ਵਿੱਚ ਵੀ ਕੈਮਿਓ ਕੀਤਾ ਹੋਇਆ ਹੈ। ਹੁਣ ਟੀਜ਼ਰ ਵਿਚ ਇਸ ਦਿੱਗਜ਼ ਖਿਡਾਰੀ ਦਾ ਸ਼ਾਨਦਾਰ ਐਕਸ਼ਨ ਨਜ਼ਰ ਆ ਰਿਹਾ ਹੈ। ਹਰਭਜਨ ਸਿੰਘ ਵੱਲੋਂ ਲੀਡ ਐਕਟਰ ਦੇ ਤੌਰ ਤੇ ਇਸ ਫਿਲਮ ਰਾਹੀਂ ਆਪਣੇ ਕਰੀਅਰ ਦਾ ਆਗਾਜ਼ ਕੀਤਾ ਗਿਆ ਹੈ।