Tuesday , November 30 2021

ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਆਈ ਇਹ ਵੱਡੀ ਖਬਰ – ਲੋਕ ਦੇ ਰਹੇ ਵਧਾਈਆਂ

ਆਈ ਤਾਜਾ ਵੱਡੀ ਖਬਰ 

ਕ੍ਰਿਕੇਟ ਦੀ ਦੁਨੀਆਂ ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਹਰਭਜਨ ਸਿੰਘ ਦੇ ਘਰ ਹਰ ਕੋਈ ਵਧਾਈਆਂ ਦੇਣ ਪਹੁੰਚ ਰਿਹਾ ਹੈ | ਵਧਾਈਆਂ ਦੇਣੀਆਂ ਬਣਦੀਆਂ ਵੀ ਨੇ ਕਿਓਂਕਿ ਖ਼ਬਰ ਹੀ ਕੁੱਝ ਇਸ ਤਰੀਕੇ ਦੀ ਹੈ ਹਰ ਕੋਈ ਉਹਨਾਂ ਦੀਆਂ ਖੁਸ਼ੀਆਂ ਚ ਸ਼ਾਮਿਲ ਹੋ ਰਿਹਾ ਹੈ | ਹਰਭਜਨ ਸਿੰਘ ਜੋ ਆਪਣੇ ਵੱਖਰੇ ਅੰਦਾਜ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਦੇ ਨਾਲ ਸੋਸ਼ਲ ਮੀਡਿਆ ਤੇ ਹਰ ਕੋਈ ਇਹ ਖੁਸ਼ੀ ਸਾਂਝੀ ਕਰ ਰਿਹਾ ਹੈ | ਇਹ ਜੋ ਇਸ ਸਮੇਂ ਦੀ ਖ਼ਬਰ ਸਾਹਮਣੇ ਆ ਰਹੀ ਹੈ ਇਹ ਬੇਹੱਦ ਹੀ ਵੱਡੀ ਅਤੇ ਖੁਸ਼ੀ ਵਾਲੀ ਖ਼ਬਰ ਹੈ ਜਿਸ ਨੂੰ ਲੈ ਕੇ ਭੱਜੀ ਦੇ ਘਰ ਵੀ ਰੌਣਕਾਂ ਲੱਗ ਚੁੱਕੀਆਂ ਨੇ |

ਦਸ ਦਈਏ ਕਿ ਕ੍ਰਿਕਟਰ ਹਰਭਜਨ ਸਿੰਘ ਬਹੁਤ ਜਲਦ ਪਿਤਾ ਬਣਨ ਵਾਲੇ ਨੇ, ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲਿਆਂ ਨੇ | ਐਕਟਰੈੱਸ ਗੀਤਾ ਬਸਰਾ ਉਹਨਾਂ ਦੀ ਧਰਮ ਪਤਨੀ ਹੈ ਅਤੇ ਹੁਣ ਦੋਨੋਂ ਇੱਕ ਵਾਰ ਫਿਰ ਮਾਤਾ ਪਿਤਾ ਬਣਨ ਵਾਲੇ ਨੇ | ਖ਼ਬਰਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਗੀਤਾ ਬਸਰਾ ਦੀ ਡਿਲੀਵਰੀ ਜੁਲਾਈ ’ਚ ਹੋਵੇਗੀ, ਯਾਨੀ ਕਿ ਜੁਲਾਈ ਚ ਉਹਨਾਂ ਦੇ ਘਰ ਇੱਕ ਨੰਨੀ ਜਾਨ ਪੈਰ ਰੱਖੇਗੀ | ਜਿਕਰ ਯੋਗ ਹੈ ਕਿ ਦੋਨਾਂ ਦਾ ਇਹ ਦੂਜਾ ਬੱਚਾ ਹੈ, ਦੂਜੇ ਬੱਚੇ ਦੀ ਆਊਣ ਦੀ

ਖੁਸ਼ੀ ਨਾਲ ਘਰ ਚ ਰੌਣਕਾਂ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ | ਹਰ ਕੋਈ ਇਸ ਵੇਲ੍ਹੇ ਖੁਸ਼ ਨਜਰ ਆ ਰਿਹਾ ਹੈ | ਸਣਾ ਬਣਦਾ ਹੈ ਕਿ ਖੁਦ ਗੀਤਾ ਬਸਰਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਉਹਨਾਂ ਵਲੋਂ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕਰ ਕੇ ਇਸ ਖੁਸ਼ੀ ਨੂੰ ਸੱਭ ਨਾਲ ਸਾਂਝਾ ਕੀਤਾ ਗਿਆ | ਫੋਟੋ ਸ਼ੇਅਰ ਕਰ ਕੇ ਗੀਤਾ ਬਸਰਾ ਨੇ ਵੱਖਰੇ ਅੰਦਾਜ ਚ ਇਸ ਖੁਸ਼ੀ ਨੂੰ ਸਾਂਝਾ ਕੀਤਾ ਉਹਨਾਂ ਲਿਖਿਆ, ‘ਜੁਲਾਈ 2021 ’ਚ ਆ ਰਿਹਾ ਹੈ।’ ਦਸ ਦਈਏ ਕਿ ਇਸ ਫੋਟੋ ’ਚ ਹਰਭਜਨ ਸਿੰਘ

ਤੋਂ ਇਲਾਵਾ ਉਨ੍ਹਾਂ ਦੀ ਬੇਟੀ ਵੀ ਨਜ਼ਰ ਆ ਰਹੀ ਹੈ, ਉਹਨਾਂ ਦੀ ਬੇਟੀ ਹਿਨਾਯਾ ਨੇ ਇਕ ਟੀ-ਸ਼ਰਟ ਫੜੀ ਹੋਈ ਹੈ, ਜਿਸ ’ਤੇ ਲਿਖਿਆ ਹੋਇਆ ਹੈ ਕਿ, ‘ਜਲਦ ਮੈਂ ਵੱਡੀ ਭੈਣ ਬਣ ਜਾਵਾਂਗੀ।’ ਪਰਿਵਾਰ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਨੇੜਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ | ਭੱਜੀ ਦੇ ਪ੍ਰਸ਼ੰਸਕ ਇਸ ਖ਼ਬਰ ਨੂੰ ਸੁਨਣ ਤੋਂ ਬਾਅਦ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ |