Tuesday , April 20 2021

ਮਸ਼ਹੂਰ ਐਕਟਰ ਸਨੀ ਦਿਓਲ ਬਾਰੇ ਹੁਣ ਆਈ ਇਹ ਵੱਡੀ ਖਬਰ – ਅਚਾਨਕ ਕੀਤਾ ਇਹ ਵੱਡਾ ਖੁਲਾਸਾ

ਅਚਾਨਕ ਕੀਤਾ ਇਹ ਵੱਡਾ ਖੁਲਾਸਾ

ਕਿਸਾਨ ਅੰਦੋਲਨ ਇਸ ਸਮੇਂ ਆਪਣੇ ਸਿਖਰਾਂ ਉੱਪਰ ਪਹੁੰਚ ਚੁੱਕਾ ਹੈ। ਦੇਸ਼ ਵਿਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਲੋਕਾਂ ਨੇ ਦਿੱਲੀ ਵਿੱਚ ਪਹੁੰਚ ਕਰਕੇ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸੰਘਰਸ਼ ਦੌਰਾਨ ਦੇਸ਼ ਅੰਦਰ ਬਹੁਤ ਸਾਰੀਆਂ ਖਬਰਾਂ ਸੁਣਨ ਵਿੱਚ ਆਉਂਦੀਆਂ ਹਨ ਜਿਨ੍ਹਾਂ ਦਾ ਅਸਰ ਦੇਸ਼ ਦੇ ਵਿੱਚ ਹੋਣ ਵਾਲੀਆਂ ਰੋਜ਼ਾਨਾ ਗਤੀ ਵਿਧੀਆਂ ਉੱਪਰ ਪੈਂਦਾ ਹੈ। ਬੀਤੇ ਦਿਨੀਂ ਇੱਕ ਖ਼ਬਰ ਸੁਣਨ ਵਿੱਚ ਮਿਲੀ ਸੀ ਕਿ ਭਾਜਪਾ ਪਾਰਟੀ ਵੱਲੋਂ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਵਾਈ ਸ੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਕਿਹਾ ਜਾਂਦਾ ਸੀ ਕਿ ਸੰਨੀ ਦਿਓਲ ਨੂੰ ਇਹ ਸੁਰੱਖਿਆ ਕਿਸਾਨਾਂ ਦੇ ਲਈ ਦਿੱਤੇ ਗਏ ਬਿਆਨ ਤੋਂ ਬਾਅਦ ਦਿੱਤੀ ਗਈ ਸੀ।

ਅਦਾਕਾਰ ਸੰਨੀ ਦਿਓਲ ਦੀ ਸੁਰੱਖਿਆ ਵਿਚ ਵਾਧੇ ਨੂੰ ਲੈ ਕੇ ਆਈਆਂ ਹੋਈਆਂ ਖ਼ਬਰਾਂ ਬਹੁਤ ਚਰਚਾ ਦੇ ਵਿੱਚ ਹਨ ਜਿਸ ਦੇ ਸੰਬੰਧ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਟਵੀਟ ਵੀ ਕੀਤੇ ਜਾ ਚੁੱਕੇ ਹਨ। ਇਸ ਦੇ ਸਬੰਧ ਵਿਚ ਸੰਨੀ ਦਿਓਲ ਨੇ ਟਵੀਟ ਕਰਦੇ ਹੋਏ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰ-ਡ-ਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਵਾਈ ਸ੍ਰੇਣੀ ਦੀ ਸੁਰੱਖਿਆ ਉਨ੍ਹਾਂ ਨੂੰ ਜੁਲਾਈ 2020 ਵਿੱਚ ਹੀ ਦੇ ਦਿੱਤੀ ਗਈ ਸੀ।

ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਸੁਰੱਖਿਆ ਨੂੰ ਕਈ ਲੋਕ ਕਿਸਾਨ ਅੰਦੋਲਨ ਨਾਲ ਜੋੜਕੇ ਦੇਖ ਰਹੇ ਹਨ। ਖ਼ਬਰਾਂ ਵਿਚ ਵੀ ਇਸ ਸਬੰਧੀ ਮੀਡੀਆ ਵੱਲੋਂ ਕਈ ਤਰਾਂ ਦੀਆਂ ਅ-ਫ-ਵਾ- ਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਨੂੰ ਇਹ ਵਾਈ ਸ਼੍ਰੇਣੀ ਦੀ ਸੁਰੱਖਿਆ ਕਿਸਾਨਾਂ ਦੇ ਸਬੰਧ ਵਿੱਚ ਇੱਕ ਬਿਆਨ ਦੇਣ ਤੋਂ ਬਾਅਦ ਦਿੱਤੀ ਗਈ ਸੀ। ਉਨ੍ਹਾਂ ਆਖਿਆ ਕਿ ਇਹ ਸੁਰੱਖਿਆ ਪ੍ਰਬੰਧ ਜੁਲਾਈ ਮਹੀਨੇ ਤੋਂ ਮੈਨੂੰ ਦਿੱਤੇ ਗਏ ਹਨ ਜਿਸ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਨਾ ਸਰਾਸਰ ਗਲਤ ਹੈ।

ਇਸ ਸਬੰਧੀ ਟਵੀਟ ਕਰਦੇ ਹੋਏ ਸੰਨੀ ਦਿਓਲ ਨੇ ਆਖਿਆ ਹੈ ਕਿ ਮੀਡੀਆ ਨੂੰ ਹਰ ਤੱਥ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਸਬੰਧੀ ਜਾਂਚ ਕਰ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਮੈਂ ਆਪਣੇ ਮੀਡੀਆ ਸਹਿਯੋਗੀਆਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਖਬਰ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਅੱਗੇ ਗੁਜ਼ਾਰਿਸ਼ ਕੀਤੀ ਕਿ ਉਹ ਇਹੋ ਜਿਹੀਆਂ ਖ਼ਬਰਾਂ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ।