Wednesday , October 27 2021

ਮਸ਼ਹੂਰ ਐਕਟਰ ਧਰਮਿੰਦਰ ਇਸ ਗਲ੍ਹ ਕਰਕੇ ਹੋਏ ਬਹੁਤ ਜਿਆਦਾ ਭਾਵੁਕ- ਕੀਤਾ ਇਹ ਟਵੀਟ

ਧਰਮਿੰਦਰ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ

ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜੋ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਪਿਛਲੇ ਕਾਫੀ ਦਿਨਾਂ ਤੋਂ ਫ਼ਿਲਮੀ ਅਦਾਕਾਰ ਧਰਮਿੰਦਰ ਅਤੇ ਉਸ ਦਾ ਪਰਿਵਾਰ ਚਰਚਾ ਦਾ ਵਿਸ਼ਾ ਰਿਹਾ ਹੈ। ਕ੍ਰਿਕਟ ਜਗਤ ਅਤੇ ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀ ਤੇ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ।

ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਸਾਰਿਆਂ ਵਲੋ ਸਾਥ ਦਿੱਤਾ ਜਾ ਰਿਹਾ ਹੈ । ਬਹੁਤ ਸਾਰੇ ਖਿਡਾਰੀ ਤੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਖੇਡ ਜਗਤ ਤੇ ਫ਼ਿਲਮ ਜਗਤ ਦੇ ਸਦਾ ਬਹਾਰ ਲੋਕ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਮਸ਼ਹੂਰ ਐਕਟਰ ਧਰਮਿੰਦਰ ਵੱਲੋਂ ਭਾਵੁਕ ਹੋ ਕੇ ਕੀਤੇ ਗਏ ਇਕ ਟਵੀਟ ਦੀ ਗੱਲ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਵਿਚ 20 ਨਵੰਬਰ ਨੂੰ ਭਾਰਤ ਦੇ ਬਿਹਤਰੀਨ ਕ੍ਰਿਕਟਰ ਮੁਹੰਮਦ ਸਿਰਾਜ ਦੇ ਪਿਤਾ ਮੁਹੰਮਦ ਗੌਸ ਦਾ ਦਿਹਾਂਤ ਹੋ ਗਿਆ ਸੀ।

ਉਸ ਸਮੇਂ ਮੁਹੰਮਦ ਸਿਰਾਜ ਭਾਰਤੀ ਟੀਮ ਨਾਲ ਆਸਟਰੇਲੀਆ ਦੌਰੇ ਤੇ ਸੀ, ਤੇ ਉਸ ਵੱਲੋਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋਇਆ ਗਿਆ ਸੀ। ਗਾਬਾ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਉਸ ਸਮੇਂ ਮੁਹੰਮਦ ਸਿਰਾਜ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਹੁਣ ਆਪਣੇ ਆਸਟਰੇਲੀਆ ਦੌਰੇ ਤੋਂ ਪਰਤੇ ਮੁਹੰਮਦ ਸਿਰਾਜ ਵੱਲੋਂ ਆਪਣੇ ਪਿਤਾ ਦੀ ਕਬਰ ਤੇ ਪਹੁੰਚ ਕੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ ਹੈ। ਮੁਹੰਮਦ ਸਿਰਾਜ ਦੀ ਬਾਲੀਵੁੱਡ ਐਕਟਰ ਧਰਮਿੰਦਰ ਵੱਲੋਂ

ਸੋਸ਼ਲ ਮੀਡੀਆ ਤੇ ਇਕ ਤਸਵੀਰ ਜਾਰੀ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ। ਧਰਮਿੰਦਰ ਵੱਲੋਂ ਟਵੀਟ ਕਰਦੇ ਹੋਏ ਕਿਹਾ ਗਿਆ ਹੈ ਕਿ ਸਿਰਾਜ ਨੂੰ ਆਪਣੇ ਪਿਤਾ ਦੀ ਕਬਰ ਤੇ ਵੇਖਿਆ ਤਾਂ ਮੈਂ ਭਾਵੁਕ ਹੋ ਗਿਆ। ਉਨ੍ਹਾਂ ਕਿਹਾ ਕਿ ਤੁਹਾਨੂੰ ਪੂਰਾ ਭਾਰਤ ਪਿਆਰ ਕਰਦਾ ਹੈ ਤੇ ਤੁਹਾਡੇ ਤੇ ਨਾਜ਼ ਹੈ। ਤੁਸੀਂ ਆਪਣੇ ਵਾਲਿਦ ਦੀ ਮੌਤ ਹੋਣ ਤੇ ਵੀ ਵਤਨ ਦੀ ਸ਼ਾਨ ਲਈ ਮੈਚ ਖੇਡਦੇ ਰਹੇ। ਤੁਸੀਂ ਜਿੱਤ ਦਰਜ ਕਰਕੇ ਵਾਪਸੀ ਕੀਤੀ। ਤੁਹਾਨੂੰ ਕੱਲ ਆਪਣੇ ਪਿਤਾ ਦੀ ਕਬਰ ਤੇ ਦੇਖ ਕੇ ਮੇਰਾ ਦਿਲ ਭਰ ਗਿਆ। ਉਨ੍ਹਾਂ ਨੂੰ ਜੰਨਤ ਨਸੀਬ ਹੋਵੇ। ਇਸ ਪੋਸਟ ਨੂੰ ਦੇਖ ਕੇ ਸਭ ਲੋਕ ਵੀ ਭਾਵੁਕ ਹੋ ਰਹੇ ਹਨ।