Saturday , September 24 2022

ਮਨਪ੍ਰੀਤ ਬਾਦਲ ਨੇ ਇਸ ਤਰਾਂ ਸੁਣਾਈਆਂ ਬਾਦਲਾਂ ਨੂੰ ਖਰੀਆਂ-ਖਰੀਆਂ ..

ਮਨਪ੍ਰੀਤ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ‘ਚ ਬਾਦਲ-ਮਜੀਠੀਆ ਪਰਿਵਾਰਾਂ ’ਤੇ ਬਹੁਤ ਸਖਤ ਹਮਲੇ ਕੀਤੇ ਗੲੇ। ਲੂ ਕੰਡੇ ਖੜ੍ਹਦੇ ਪੜ੍ਹ ਕੇ। ਟ੍ਰਿਬਿਊਨ ਨਿਊਜ਼ ਸਰਵਿਸ ਮੁਤਾਬਿਕ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਨੇ ਬਾਦਲ ਅਤੇ ਮਜੀਠੀਆ ਪਰਿਵਾਰਾਂ ਦੇ ਪੋਤੜੇ ਫਰੋਲ ਕੇ ਰੱਖ ਦਿੱਤੇ।

ਮਨਪ੍ਰੀਤ ਨੇ ਆਪਣੇ ‘ਸ਼ਰੀਕਾਂ’ ਉਪਰ ਲਫ਼ਜ਼ੀ ਹਮਲੇ ਦੌਰਾਨ ਕਿਹਾ, ‘‘ਜਦੋਂ ਮਜੀਠੀਆ ਪਰਿਵਾਰ ਨੇ ਆਪਣੀ ਲੜਕੀ ਸਾਡੇ ਘਰ ਵਿਆਹੀ ਸੀ ਤਾਂ ਦਹੇਜ ਦੀ ਕਾਰ ਵੀ ਕਿਸ਼ਤਾਂ ’ਤੇ ਲੈ ਕੇ ਦਿੱਤੀ ਸੀ ਅਤੇ ਅੱਜ ਉਹ ਕਰੋੜ-ਕਰੋੜ ਰੁਪਏ ਦੀਆਂ ਕਾਰਾਂ ਵਿੱਚ ਘੁੰਮਦੇ ਹਨ। ਅੱਜ ਵੀ ਸਰਕਾਰੀ ਪੈਟਰੋਲ ਫੂਕਦੇ ਹਨ ਤੇ ਸਰਕਾਰੀ ਕਾਰਾਂ ਦੀ ਵਰਤੋਂ ਕਰਦੇ ਹਨ।

’’ ਮਨਪ੍ਰੀਤ ਨੇ ਬਾਦਲ ਪਰਿਵਾਰ ’ਤੇ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਗੁੜਗਾਉਂ ’ਚ ਦੇਵੀ ਲਾਲ ਤੋਂ 18 ਏਕੜ ਜ਼ਮੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਸੌਦਾ ਕਰਕੇ ਲਈ ਤੇ ਉਥੇ ਸੱਤ-ਤਾਰਾ ਹੋਟਲ ਬਣਾਇਆ ਹੋਇਆ ਹੈ।

ਉਨ੍ਹਾਂ ਕਿਹਾ, ‘‘ਅਕਾਲੀਆਂ ਨੇ ਮੇਰੇ ’ਤੇ ਦੋਸ਼ ਲਾਏ ਹਨ ਕਿ ਵਿੱਤ ਮੰਤਰੀ ਨੂੰ ਬਜਟ ਨਹੀਂ ਬਣਾਉਣਾ ਆਉਂਦਾ। ਪਰ ਅਸਲ ’ਚ ਮੈਨੂੰ ਬੱਸਾਂ ਵਧਾਉਣੀਆਂ ਨਹੀਂ ਆਉਂਦੀਆਂ, ਹੋਟਲ ਚਲਾਉਣੇ ਨਹੀਂ ਆਉਂਦੇ ਤੇ ਮੈਨੂੰ ਪੰਜਾਬ ਲੁੱਟਣਾ ਨਹੀਂ ਆਉਂਦਾ, ਚਿੱਟਾ ਵੇਚਣਾ ਨਹੀਂ ਆਉਂਦਾ।

’’ ਵਿੱਤ ਮੰਤਰੀ ਨੇ ਕਿਹਾ ਕਿ ਇਤਿਹਾਸ ਪੜ੍ਹਿਆਂ ਪਤਾ ਲਗਦਾ ਹੈ ਕਿ ਮਾੜੇ ਤੋਂ ਮਾੜੇ ਵਿਅਕਤੀਆਂ ਨੇ ਵੀ ਲੰਮਾ ਸਮਾਂ ਰਾਜ ਕੀਤਾ ਹੈ ਤੇ ਇਹ (ਬਾਦਲ ਪਰਿਵਾਰ) ਉਨ੍ਹਾਂ ਵਿੱਚ ਗਿਣੇ ਜਾ ਸਕਦੇ ਹਨ। ਮਨਪ੍ਰੀਤ ਨੇ ਕਿਹਾ ਕਿ ਭਾਰਤ ਦੇ 70 ਸਾਲਾ ਇਤਿਹਾਸ ਵਿੱਚ ਇਹ ਵਾਹਦ ਮਿਸਾਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਮੁੰਡਾ ਉਪ ਮੁੱਖ ਮੰਤਰੀ, ਮੁੰਡੇ ਦਾ ਸਾਲਾ ਮੰਤਰੀ, ਜਵਾਈ ਮੰਤਰੀ ਅਤੇ ਨੂੰਹ ਮੰਤਰੀ ਹਨ।

ਉਨ੍ਹਾਂ ਕਿਹਾ, ‘‘ਸਾਡਾ ਪਰਿਵਾਰ ਇੱਕ ਦਾਦੇ ਦੀ ਅੌਲਾਦ ਹੈ ਤੇ ਹਾਊਸ ਦੀ ਕਮੇਟੀ ਬਣਾ ਕੇ ਜਾਇਦਾਦ ਦੀ ਜਾਂਚ ਕਰਾ ਲਈ ਜਾਣੀ ਚਾਹੀਦੀ ਹੈ।… ਸੁਖਬੀਰ ਬਾਦਲ ਦੇ ਤਾਂ ਨੌਕਰਾਂ ਦੇ ਨੌਕਰਾਂ ਦੀਆਂ ਕੋਠੀਆਂ ਵੀ ਮੇਰੇ ਘਰ ਨਾਲੋਂ ਵਧੀਆ ਹਨ।

’’ ਵਿੱਤ ਮੰਤਰੀ ਨੇ ਬਾਦਲ ਪਰਿਵਾਰ ’ਤੇ ਸਿੱਧਾ ਹੱਲਾ ਬੋਲਦਿਆਂ ਕਿਹਾ, ‘‘ਜਦੋਂ ਮੇਰੀ ਤਾਈ ਜੀ (ਸੁਰਿੰਦਰ ਕੌਰ ਬਾਦਲ) ਦੀ ਮੌਤ ਹੋਈ ਤਾਂ ਭੋਗ ਮੌਕੇ ਲੰਗਰ ਅਤੇ ਪ੍ਰਸ਼ਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਵਰਤਾਇਆ ਗਿਆ, ਜਦੋਂ ਕਿ ਗਰੀਬ ਤੋਂ ਗਰੀਬ ਬੰਦਾ ਵੀ ਅਜਿਹੇ ਮੌਕੇ ਆਪਣੇ ਘਰੋਂ ਖਰਚਾ ਕਰਦਾ ਹੈ।

’’ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਅਮੀਰ ਪਰਿਵਾਰ ਹੈ, ਪਰ ਸੁਰਿੰਦਰ ਕੌਰ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਪੰਜਾਬ ਸਰਕਾਰ ਨੇ ਕਰਾਇਆ। ਪ੍ਰਕਾਸ਼ ਸਿੰਘ ਬਾਦਲ ਨੇ 2017 ’ਚ ਚੋਣਾਂ ਦਾ ਨਤੀਜਾ ਆਉਣ ਤੋਂ ਪਹਿਲਾਂ ਖ਼ੁਦ ਅਮਰੀਕਾ ਤੋਂ ਦਿਲ ਦਾ ਇਲਾਜ ਸਰਕਾਰੀ ਖ਼ਰਚੇ ’ਤੇ ਕਰਾਇਆ ਤੇ ਅਮਰੀਕਾ ਦੇ ਹਵਾਈ ਅੱਡੇ ’ਤੇ ਚੰਦ ਮਿੰਟ ਰੁਕਣ ਲਈ ਕਮਰੇ ਦਾ 40 ਲੱਖ ਰੁਪਏ ਕਿਰਾਇਆ ਦਿੱਤਾ ਗਿਆ।