Thursday , June 30 2022

ਭੂਆ ਨੇ ਆਪਣੇ ਭਤੀਜੇ ਦੀ ਬਚਾਈ ਇਸ ਤਰਾਂ ਆਪਣੀ ਜਾਨ ਦੇ ਕੇ ਜਾਨ – ਦੁਨੀਆਂ ਰਹਿ ਗਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਕਈ ਰੇਲ ਹਾਦਸਿਆਂ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਦੇਸ਼ ਅੰਦਰ ਜਿਥੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਉਥੇ ਹੀ ਬਹੁਤ ਸਾਰੇ ਪਰਿਵਾਰਾਂ ਵਿੱਚ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਖੁਸ਼ੀਆਂ ਵੇਖੀਆਂ ਜਾਂਦੀਆਂ ਹਨ, ਉਥੇ ਹੀ ਵਾਪਰਨ ਵਾਲੇ ਹਾਦਸਿਆਂ ਦੇ ਕਾਰਨ ਵਿਆਹ ਦਾ ਮਾਹੌਲ ਗਮਗੀਨ ਹੋ ਜਾਂਦਾ ਹੈ। ਹੁਣ ਭੂਆ ਵੱਲੋਂ ਆਪਣੇ ਭਤੀਜੇ ਦੀ ਜਾਨ ਇਸ ਤਰ੍ਹਾਂ ਬਚਾਈ ਗਈ ਹੈ ਕਿ ਦੁਨੀਆਂ ਹੈਰਾਨ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਰਾਦਾਬਾਦ ਤੋ ਸਾਹਮਣੇ ਆਈ ਹੈ। ਜਿੱਥੇ ਇਕ ਭੂਆ ਵੱਲੋਂ ਆਪਣੇ ਭਤੀਜੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਇਕ 20 ਸਾਲਾ ਲੜਕੀ ਸ਼ਸ਼ੀਬਾਲਾ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਪਿਤਾ ਨਾਲ ਆਈ ਹੋਈ ਸੀ। ਉਥੇ ਹੀ ਵਿਆਹ ਦੀ ਇੱਕ ਰਸਮ ਕਰਨ ਲਈ ਸਾਰੇ ਲੋਕ ਬਾਹਰ ਗਏ ਹੋਏ ਸਨ। ਜਦੋਂ ਲਖਨਊ ਰੇਲਵੇ ਲਾਈਨ ਤੋਂ ਵਾਪਸ ਆਉਂਦੇ ਸਮੇਂ ਸ਼ਸ਼ੀ ਬਾਲਾ ਦੇ ਰਿਸ਼ਤੇ ਵਿਚ ਲਗਦੇ ਚਚੇਰੇ ਭਰਾ ਦੇ 3 ਸਾਲਾ ਬੇਟੇ ਆਰਵ ਦਾ ਪੈਰ ਰੇਲਵੇ ਲਾਈਨ ਵਿੱਚ ਫਸ ਗਿਆ।

ਇਸ ਘਟਨਾ ਨੂੰ ਦੇਖ ਕੇ ਸ਼ਸ਼ੀ ਬਾਲਾ ਵੱਲੋਂ ਬੱਚੇ ਦੀ ਮਦਦ ਕੀਤੀ ਜਾਣ ਲੱਗੀ ਤਾਂ, ਉਸ ਸਮੇਂ ਟ੍ਰੇਨ ਦੇ ਆਉਣ ਦਾ ਹਾਰਨ ਵੀ ਸੁਣਾਈ ਦੇਣ ਲੱਗਾ। ਉਸ ਵੱਲੋਂ ਕੀਤੀ ਗਈ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਬੱਚੇ ਨੂੰ ਟਰੈਕ ਤੋਂ ਹਟਾਇਆ ਨਹੀਂ ਜਾ ਸਕਿਆ। ਜਿੱਥੇ ਲੜਕੀ ਵੱਲੋਂ ਬੱਚੇ ਨੂੰ ਸੁਰੱਖਿਅਤ ਕਰਨ ਲਈ ਬੱਚੇ ਨੂੰ ਟ੍ਰੈਕ ਉੱਪਰ ਲਿਟਾ ਕੇ ਉਸ ਦੇ ਉੱਪਰ ਆਪ ਲੇਟ ਗਈ।

ਤਾਂ ਜੋ ਬੱਚੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਟ੍ਰੇਨ ਦੇ ਗੁਜ਼ਰਨ ਤੋਂ ਬਾਅਦ ਜਿਥੇ ਸ਼ਸ਼ੀਬਾਲਾ ਦੇ ਚਾਰ ਟੁਕੜੇ ਹੋ ਗਏ ਉਥੇ ਹੀ ਬੱਚੇ ਨੂੰ ਮਾਮੂਲੀ ਸੱਟ ਲੱਗਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਉਥੇ ਹੀ ਲੜਕੀ ਦੇ ਪਰਿਵਾਰ ਵਿੱਚ ਉਸ ਦਾ ਪਿਤਾ ਹੁਣ ਇਕਦਮ ਇਕੱਲਾ ਹੋ ਗਿਆ ਹੈ। ਕਿਉਂਕਿ ਸ਼ਸ਼ੀਬਾਲਾ 8 ਸਾਲ ਦੀ ਸੀ ਜਦੋਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।