Monday , January 24 2022

ਭਿਆਨਕ ਹਾਦਸੇ ਚ ਵਾਪਰਿਆ ਕਹਿਰ 12 ਲੋਕਾਂ ਦੀ ਮੌਕੇ ਤੇ ਹੋਈ ਮੌਤ 32 ਹੋਏ ਜਖਮੀ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਲਗਾਤਾਰ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ l ਸੜਕੀ ਹਾਦਸੇ ਹਰ ਰੋਜ਼ ਭਿਆਨਕ ਰੂਪ ਧਾਰ ਕੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਲੈਂਦੇ ਹਨ । ਇਨ੍ਹਾਂ ਸੜਕੀ ਹਾਦਸਿਆਂ ਤੋਂ ਬਚਣ ਦਾ ਸਿਰਫ਼ ਤੇ ਸਿਰਫ਼ ਇਕ ਹੀ ਬਚਾਅ ਹੈ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਨਾ l ਜੇਕਰ ਅਸੀਂ ਸੜਕੀ ਨਿਯਮਾਂ ਦੀ ਪਾਲਣਾ ਕਰਾਂਗੇ , ਤਾਂ ਕਈ ਵੱਡੇ ਹਾਦਸੇ ਹੋਣ ਤੋਂ ਟਲ ਸਕਦੇ ਹਨ l ਦੇਸ਼ ਦੇ ਵਿੱਚ ਸੜਕੀ ਹਾਦਸਿਆਂ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਰਿਹਾ ਹੈ ਕਿ ਹਰ ਰੋਜ਼ ਸਾਨੂੰ ਇਨ੍ਹਾਂ ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ ਜ਼ਰੂਰ ਵੇਖਣ ਨੂੰ ਮਿਲ ਸਕਦੀਆਂ ਹਨ ।

ਅਖ਼ਬਾਰਾਂ ਦੇ ਪੰਨਿਆਂ ਤੇ ਟੀਵੀ ਚੈਨਲ ਦੀਆਂ ਸੁਰਖੀਆਂ ਦੇ ਵਿੱਚ ਅਜਿਹੇ ਹਾਦਸਿਆਂ ਦਾ ਹਰ ਰੋਜ਼ ਹੀ ਜ਼ਿਕਰ ਕੀਤਾ ਹੀ ਹੁੰਦਾ ਹੈ । ਸੜਕੀ ਹਾਦਸੇ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ l ਜਿਹਨਾਂ ਵਿੱਚ ਕੁਝ ਅਣਗਹਿਲੀਆਂ ਤੇ ਸਾਡੀਆਂ ਹੀ ਵਰਤੀਆਂ ਹੋਈਆਂ ਲਾਪ੍ਰਵਾਹੀਆਂ ਭਿਆਨਕ ਸੜਕੀ ਹਾਦਸਾ ਵਾਪਰਨ ਦੇ ਵਿਚ ਸਭ ਤੋਂ ਵੱਡਾ ਰੋਲ ਅਦਾ ਕਰਦੀਆਂ ਹਨ । ਅਜਿਹਾ ਹੀ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਬਾਰਾਬੰਕੀ ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ਤੇ । ਜਿੱਥੇ ਟਰੱਕ ਤੇ ਬੱਸ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ l

ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲਗਪਗ 12 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ l ਜਦਕਿ ਇਸ ਪੂਰੀ ਘਟਨਾ ਦੌਰਾਨ 32 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ । ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ,ਸਥਾਨਕ ਲੋਕ, ਤੇ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ । ਜ਼ਿਕਰਯੋਗ ਹੈ ਕਿ ਇਹ ਹਾਦਸਾ ਨਗਰ ਕੋਤਵਾਲੀ ਦੀ ਮਾਤਾ ਪੁਲੀਸ ਚੌਕੀ ਦੇ ਬਬੁਰੀ ਪਿੰਡ ਕੋਲ ਵਾਪਰਿਆ ਹੈ ।

ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਕ ਗਾ ਨੂੰ ਬਚਾਉਂਦੇ ਸਮੇਂ ਬੱਸ ਦੀ ਟੱਕਰ ਟਰੱਕ ਦੇ ਨਾਲ ਹੋ ਗਈ । ਤੇ ਇਹ ਟੱਕਰ ਏਨੀ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ 12 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿਤਾ l ਜਦਕਿ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ l ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਇਸ ਪੂਰੇ ਹਾਦਸੇ ਦੌਰਾਨ ਬੱਸ ਅਤੇ ਟਰੱਕ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ । ਫਿਲਹਾਲ ਪੁਲੀਸ ਵੱਲੋਂ ਜ਼ਖ਼ਮੀਅਾਂ ਨੂੰ ਹਸਪਤਾਲ ਪਹੁੰਚਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।