Monday , December 5 2022

ਭਾਰਤ ਬੰਦ ਸੱਦੇ ਦਾ ਮਾਹੌਲ ਵਿਗੜਿਆ, ਚਾਰ ਲੋਕਾਂ ਦੀ ਹੋਈ ਮੌਤ!

ਭਾਰਤ ਬੰਦ ਸੱਦੇ ਦਾ ਮਾਹੌਲ ਵਿਗੜਿਆ, ਚਾਰ ਲੋਕਾਂ ਦੀ ਹੋਈ ਮੌਤ!

ਐੱਸਟੀ/ਐੱਸਟੀ ਐਕਟ ‘ਚ ਬਦਲਾਅ ਦੇ ਖਿਲਾਫ ਦਲਿਤ ਸੰਗਠਨ ਅੱਜ ਦੇਸ਼ ਭਰ ‘ਚ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਬੰਦ ਦੇ ਸੱਦੇ ‘ਤੇ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ‘ਚ ਦਲਿਤ ਸੰਗਠਨਾਂ ਨੇ ਸਮਰਥਨ ‘ਚ ਸੜਕਾਂ ‘ਤੇ ਜਾਮ ਲਗਾਇਆਂ ਅਤੇ ਟਰੇਨਾਂ ਨੂੰ ਰੋਕਿਆ। ਇਥੋ ਤੱਕ ਕਿ ਯੂਪੀ ਤੋਂ ਲੈ ਬਿਹਾਰ ਤੇ ਰਾਜਸਥਾਨ ਤੱਕ ਕਈ ਸ਼ਹਿਰਾਂ ‘ਚ ਤੋੜਫੋੜ,ਪੱਥਰਬਾਜ਼ੀ ਅਤੇ ਸਾੜ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਸੁਪਰੀਮ ਕੋਰਟ ਦੇ ਆਦੇਸ਼ ‘ਤੇ ਐੱਸਸੀ ਐਸਟੀ ਐਕਟ ‘ਚ ਕਈ ਬਦਲਾਅ ਹੋਏ ਸਨ। ਜਿਸਦੇ ਬਾਅਦ ਸਰਕਾਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਅਦਾਲਤ ‘ਚ ਇਸ ਮਾਮਲੇ ‘ਤੇ ਮਜਬੂਤੀ ‘ਚ ਪੱਖ ਨਹੀਂ ਰੱਖਿਆ ਗਿਆ। ਜਿਸਦੇ ਵਿਰੋਧ ‘ਚ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਨੇ ਹੁਣ ਇਸ ਮਾਮਲੇ ‘ਚ ਮੁੜ ਵਿਚਾਰ ਪਟੀਸ਼ਨ ਦਾਖਿਲ ਕੀਤੀ ਹੈ।

ਪ੍ਰਦਰਸ਼ਨ ਦੇ ਦੌਰਾਨ ਹਿੰਸਕ ਝੜਪ ‘ਚ ਮੱਧਪ੍ਰਦੇਸ਼ ਦੇ ਮੁਰੈਨਾ ‘ਚ ਫਾਈਰਿੰਗ ਦੀ ਖ਼ਬਰ ਹੈ। ਪੁਲਿਸ ਫਾਈਰਿੰਗ ‘ਚ ਇਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਦੇ ਬਾਅਦ ਇਲਾਕੇ ‘ਚ ਕਰਫਿਊ ਲਗਾ ਦਿੱਤਾ ਹੈ। ਜਦਕਿ ਦੂਸਰੇ ਪਾਸੇ ਗਵਾਲੀਅਰ ‘ਚ ਪ੍ਰਦਰਸ਼ਨ ਕਰ ਰਹੇ ਦੋ ਸਮੂਹਾਂ ‘ਚ ਲੜਾਈ ਦੇ ਕਾਰਨ ਦੋ ਮੌਤਾਂ ਹੋ ਗਈਆਂ ਹਨ। ਰਾਜਸਥਾਨ ਦੇ ਅਲਵਰ ‘ਚ ਅੰਦੋਲਨ ਹੋਣ ‘ਤੇ ਪੁਲਿਸ ਦੀ ਫਾਈਰਿੰਗ ‘ਚ ਤਿੰਨ ਨੌਜਵਾਨ ਜਖਮੀ ਹੋ ਗਏ।