Saturday , September 18 2021

ਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ

ਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ:ਮਹਿੰਗੇ ਹਸਪਤਾਲਾ ਵਿਚ ਡਾਕਟਰਾਂ ਦੀ ਫ਼ੀਸ ਇਨੀ ਜ਼ਿਆਦਾ ਹੁੰਦੀ ਹੈ ਕਿ ਗਰੀਬ ਪਰਿਵਾਰ ਇਲਾਜ ਨਹੀਂ ਕਰਵਾ ਸਕਦਾ।ਜਿੱਥੇ ਉਹਨਾਂ ਡਾਕਟਰਾਂ ਦੀ ਫ਼ੀਸ ਲੱਖਾਂ ਰੁਪਏ ਵਿੱਚ ਹੈ ਉੱਥੇ ਹੀ ਇੱਕ ਡਾਕਟਰ ਅਜਿਹਾ ਵੀ ਹੈ ਜੋ 2 ਰੁਪਏ ਵਿੱਚ ਇਲਾਜ ਕਰਦਾ ਹੈਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ ।67 ਸਾਲ ਦੇ ਡਾਕਟਰ ਥੀਰੂਵੇਂਗਡਮ ਵੀਰਾਰਾਘਵਨ 1973 ਤੋਂ 2 ਰੁਪਏ ਦੀ ਫੀਸ ਲੈ ਕੇ ਚੇੱਨਈ ਦੇ ਲੋਕਾਂ ਦਾ ਇਲਾਜ ਕਰ ਰਹੇ ਹਨ।ਸਟੇਨਲੇ ਮੈਡੀਕਲ ਕਾਲਜ ‘ਚ ਐੱਮ.ਬੀ.ਬੀ.ਐੱਸ. ਕਰਨ ਵਾਲੇ ਡਾਕਟਰ ਥੀਰੂਵੇਂਗਡਮ ਨੇ ਬਾਅਦ ‘ਚ 2 ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤੀ ਸੀ।ਇਲਾਕੇ ‘ਚ ਵੀਰਾਰਾਘਵਨ ਇੰਨੇ ਮਸ਼ਹੂਰ ਹੋ ਗਏ ਕਿ ਉਸ ਸ਼ਹਿਰ ਦੇ ਡਾਕਟਰਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ।ਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ ਦੂਸਰੇ ਡਾਕਟਰ ਉਸ ‘ਤੇ ਫੀਸ ਵਧਾਉਣ ਦਾ ਦਬਾਅ ਪਾ ਰਹੇ ਸਨ।ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਤੌਰ ਫੀਸ ਘੱਟ ਤੋਂ ਘੱਟ 100 ਰੁਪਏ ਲੈਣੀ ਚਾਹੀਦੀ ਹੈ। ਉਸਨੇ ਨੇ ਕਿਹਾ ਕਿ ਹੁਣ ਮਰੀਜ਼ ਆਪਣੇ ਕੋਲੋਂ ਫੀਸ ਦੇ ਰੂਪ ‘ਚ ਪੈਸੇ ਜਾਂ ਖਾਣ-ਪੀਣ ਦਾ ਸਮਾਨ ਦੇ ਸਕਦੇ ਹਨ ਅਤੇ ਮਰੀਜ਼ ਕੁਝ ਦਿੱਤੇ ਬਿਨ੍ਹਾਂ ਵੀ ਆਪਣਾ ਇਲਾਜ ਕਰਾ ਸਕਦੇ ਹਨ।ਦੱਸਿਆ ਜਾ ਰਿਹਾ ਹੈ ਕਿ ਲੋਕ ਇਸ ਸੇਵਾ ਲਈ ਉਸਨੂੰ ‘2 ਰੁਪਏ ਵਾਲੇ ਡਾਕਟਰ’ ਦੇ ਨਾਂ ਨਾਲ ਬੁਲਾਉਂਦੇ ਹਨ।ਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ ਡਾਕਟਰ ਥੀਰੂਵੇਂਗਡਮ ਵੀਰਾਰਾਘਵਨ ਚੇੱਨਈ ਦੇ ਇਰੂਕਾਂਚੇਰੀ ‘ਚ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਮਰੀਜ਼ਾਂ ਦਾ ਚੈੱਕ-ਅਪ ਕਰਦੇ ਹਨ।ਇਸ ਤੋਂ ਬਾਅਦ ਉਹ ਅੱਧੀ ਰਾਤ ਤੱਕ ਝੁੱਗੀਆਂ ‘ਚ ਵੀ ਮਰੀਜ਼ਾਂ ਨੂੰ ਦੇਖਣ ਲਈ ਜਾਂਦੇ ਹਨ। ਉਨ੍ਹਾਂ ਸੁਪਨਾ ਹੈ ਕਿ ਉਹ ਝੁੱਗੀਆਂ ‘ਚ ਰਹਿਣ ਵਾਲੇ ਲੋਕਾਂ ਲਈ ਹਸਪਤਾਲ ਖੋਲ ਕੇ ਪੂਰੀ ਜ਼ਿੰਦਗੀ ਉਥੋਂ ਦੇ ਲੋਕਾਂ ਦੀ ਸੇਵਾ ਕਰ ਸਕਣ।ਭਾਰਤ ਦਾ ਇਹ ਐੱਮ.ਬੀ.ਬੀ.ਐੱਸ. ਡਾਕਟਰ ਸਿਰਫ਼ 2 ਰੁਪਏ ਵਿੱਚ ਇਲਾਜ਼ ਕਰਦਾ ਹੈ,ਜਾਣੋਂ ਕਿਉਂ ਥੀਰੂਵੇਂਗਡਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਕਟਰ ਬਣਨ ਲਈ ਜਿਹੜੀ ਪੜਾਈ ਕੀਤੀ ਉਸ ‘ਚ ਉਨ੍ਹਾਂ ਨੂੰ ਪੈਸੇ ਨਹੀਂ ਖਰਚਣੇ ਪਏ। ਉਨ੍ਹਾਂ ਨੇ ਸਮਾਜ ਦੀ ਸੇਵਾ ਲਈ ਕੀਤੀ ਹੈ ਅਤੇ ਇਸ ਕਾਰਨ ਉਹ ਲੋਕਾਂ ਤੋਂ ਪੈਸੇ ਨਹੀਂ ਲੈਂਦੇ ਹਨ।ਦੁਨੀਆ ਨੂੰ ਡਾਕਟਰ ਥੀਰੂਵੇਂਗਡਮ ਵੀਰਾਰਾਘਵਨ ਜਿਹੇ ਹੋਰ ਲੋਕਾਂ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਕਾਰਨ ਹੀ ਮਨੁੱਖਤਾ ਕਾਇਮ ਹੈ।