Tuesday , January 25 2022

ਭਾਰਤ ਚ ਵਜਿਆ ਤੂਫ਼ਾਨ ਦੇ ਖਤਰੇ ਦਾ ਘੁੱਗੂ – ਕਈ ਰੇਲਾਂ ਕੀਤੀਆਂ ਗਈਆਂ ਰੱਦ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਦੁਨੀਆਂ ਦੇ ਵਿੱਚ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਕੁਝ ਧੀਮਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ , ਪਰ ਕੋਰੋਨਾ ਮਹਾਂਮਾਰੀ ਦਾ ਨਵਾਂ ਵੇਰੀਐਂਟ ਜੋ ਆਇਆ ਹੈ, ਉਸ ਦੇ ਚੱਲਦੇ ਦੁਨੀਆ ਭਰ ਦੇ ਵਿਚ ਕਾਫੀ ਖੌਫ ਦਾ ਬਣਿਆ ਹੋਇਆ ਹੈ । ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਲੋਕਾਂ ਨੇ ਕਿੰਨੀਆਂ ਔਕੜਾਂ ਭਰਿਆ ਜੀਵਨ ਬਤੀਤ ਕੀਤਾ ਸੀ । ਅਜੇ ਵੀ ਕਿਤੇ ਨਾ ਕਿਤੇ ਇਸ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਅਜੇ ਵੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਕਰੋਨਾ ਮਹਾਂਮਾਰੀ ਦੇ ਇਸ ਨਵੇਂ ਵੇਰੀਐਂਟ ਤੋਂ ਬਚਾਉਣ ਦੇ ਲਈ ਬਚਾਅ ਕਾਰਜ ਕੀਤੇ ਜਾ ਰਹੇ ਹਨ ।

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕੁਦਰਤੀ ਆਫਤਾਂ ਦੀਆਂ ਤਾਂ, ਕੁਦਰਤੀ ਆਫ਼ਤਾਂ ਵੀ ਕਈ ਥਾਵਾਂ ਤੇ ਆਪਣਾ ਕਰੋਪੀ ਰੂਪ ਲਗਾਤਾਰ ਵਿਖਾ ਰਹੀਆਂ ਹਨ । ਇਨ੍ਹਾਂ ਕੁਦਰਤੀ ਆਫ਼ਤਾਂ ਕਾਰਨ ਕਈ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਅਜਿਹੀਆਂ ਦੁਨੀਆਂ ਭਰ ਤੋਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕੁਦਰਤੀ ਆਫ਼ਤਾਂ ਦੇ ਕਾਰਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਜਿਸ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿਚ ਇਸ ਸਾਲ ਇਹ ਕੁਦਰਤੀ ਆਫ਼ਤਾਂ ਆਈਆਂ , ਉਹ ਦੇਸ਼ ਅੱਜ ਵੀ ਆਰਥਿਕ ਸੰਕਟ ਤੋਂ ਜੂਝ ਰਿਹਾ ਹੈ । ਕਿਉਂਕਿ ਪਹਿਲਾਂ ਹੀ ਕਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆਂ ਦਾ ਆਰਥਿਕ ਬਜਟ ਖ਼ਰਾਬ ਹੋਇਆ ਪਿਆ ਹੈ । ਇਸੇ ਵਿਚਕਾਰ ਹੁਣ ਇਕ ਹੋਰ ਦੇਸ਼ ਦੇ ਵਿਚ ਤੂਫਾਨ ਦੇ ਡਰ ਕਾਰਨ ਬਚਾਅ ਕਾਰਜ ਹੁਣ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ । ਦਰਅਸਲ ਤਿਰੂਵਨਤਪੁਰਮ ਦੇ ਵਿਚ ਜਵਾਦ ਚੱਕਰਵਾਤ ਦੇ ਚਲਦੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਇਕ ਵੱਡਾ ਐਕਸ਼ਨ ਲਿਆ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਥੋਂ ਦੇ ਦੱਖਣੀ ਰੇਲਵੇ ਵਿਭਾਗ ਨੇ ਅੱਜ ਯਾਨੀ ਵੀਰਵਾਰ ਨੂੰ ਪੰਜ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ । ਇਹ ਟ੍ਰੇਨਾਂ ਈਸਟ ਕੋਸਟ ਰੇਲਵੇ ਤੋਂ ਲੰਘਣ ਵਾਲੀਆਂ ਸਨ । ਜਿਨ੍ਹਾਂ ਨੂੰ ਕਿ ਹੁਣ ਦੱਖਣੀ ਰੇਲਵੇ ਵਿਭਾਗ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਪੂਰੀਆਂ ਪੰਜ ਟ੍ਰੇਨਾ ਇਸ ਚੱਕਰਵਾਤ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ । ਉੱਥੇ ਹੀ ਦੱਖਣੀ ਰੇਲਵੇ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਚੱਕਰਵਾਤ ਜਜ਼ਬਾਤ ਦੇ ਮੱਦੇਨਜ਼ਰ ਇੱਥੇ ਈਸਟ ਕੋਸਟ ਰੇਲਵੇ ਤੋਂ ਲੱਗਣ ਵਾਲੀਆਂ ਪੰਜ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।