Monday , December 5 2022

ਬੱਸ ਵਿੱਚ ਸ਼ਾਦੀਸ਼ੁਦਾ ਲੜਕੀ ਨਾਲ ਪੁਲਿਸ ਦੇ ਏਐਸਆਈ ਨੇ ਕੀਤੀ ਛੇੜਛਾੜ, ਮੰਗਿਆ ਫੋਨ ਨੰਬਰ (ਤਸਵੀਰਾਂ)

ਬੱਸ ਵਿੱਚ ਸ਼ਾਦੀਸ਼ੁਦਾ ਲੜਕੀ ਨਾਲ ਪੁਲਿਸ ਦੇ ਏਐਸਆਈ ਵੱਲੋਂ ਕਥਿਤ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ

ਲੜਕੀ ਦੇ ਇਤਰਾਜ਼ ਕਰਨ ‘ਤੇ ਸਵਾਰੀਆਂ ਵੱਲੋਂ ਫੜ ਕੇ ਕੀਤਾ ਪੁਲਿਸ ਹਵਾਲੇ

ਦੇਰ ਸ਼ਾਮ ਬਠਿੰਡਾ ਤੋ ਫ਼ਰੀਦਕੋਟ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਵਿੱਚ ਬੈਠੀ ਇੱਕ ਸ਼ਾਦੀਸ਼ੁਦਾ ਲੜਕੀ ਨਾਲ ਪੰਜਾਬ ਪੁਲਿਸ ਦੇ ਇੱਕ ਏਐਸਆਈ ਵੱਲੋਂ ਛੇੜਛਾੜ ਅਤੇ ਜਬਰਦਸਤੀ ਉਸਤੋਂ ਮੋਬਾਇਲ ਨੰਬਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਦ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਇਹ ਸਭ ਕੁੱਝ ਦੇਖਿਆ ਤਾਂ ਉਨ੍ਹਾਂ ਵੱਲੋਂ ਫਰੀਦਕੋਟ ਬੱਸ ਸਟੈਂਡ ਤਿ ਪੁਹੰਚ ਏਐਸਆਈ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ।

ਜਾਣਕਾਰੀ ਮੁਤਾਬਿਕ ਲੜਕੀ ਪਹਿਲਾ ਤੋਂ ਹੀ ਬੱਸ ਵਿੱਚ ਸਵਾਰ ਸੀ ਅਤੇ ਕੋਟਕਪੂਰਾ ਤੋਂ ਜਸਪਾਲ ਸਿੰਘ ਨਾਮਕ ਏਐਸਆਈ ਜੋ ਜੈਤੋਂ ਥਾਣੇ ਵਿਖੇ ਤੈਨਾਤ ਹੈ, ਲੜਕੀ ਦੇ ਨਾਲ ਆਕੇ ਬੈਠ ਗਿਆ ਅਤੇ ਲੜਕੀ ਨਾਲ ਗੱਲਬਾਤ ਕਰਨ ਲੱਗਾ ਅਤੇ ਬਾਅਦ ਵਿੱਚ ਉਸਤੋਂ ਮੋਬਾਈਲ ਨੰਬਰ ਮੰਗਣ ਲੱਗਾ।
 alleged molestation by the punjab police ASI in moving bus

ਲੜਕੀ ਦੇ ਨਾਂਹ ਕਰਨ ਤੇ ਜ਼ਬਰਦਸਤੀ ਆਪਣੇ ਹੱਥ ਤੇ ਲੜਕੀ ਤੋਂ ਮੋਬਾਇਲ ਨੰਬਰ ਲਿਖਵਾ ਲਿਆ। ਇਸ ਤੋਂ ਬਾਅਦ ਉਸ ਨਾਲ ਛੇੜਛਾੜ ਕਰਨ ਲੱਗਾ ਜਿਸਦਾ ਵਿਰੋਧ ਲੜਕੀ ਵੱਲੋਂ ਕੀਤਾ ਗਿਆ ਅਤੇ ਜਦ ਸਵਾਰੀਆਂ ਦੇ ਧਿਆਨ ਵਿੱਚ ਇਹ ਗੱਲ ਆਈ ਤਾਂ ਉਨ੍ਹਾਂ ਵੱਲੋਂ ਏਐਸਆਈ ਨੂੰ ਰੋਕਿਆ। ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਫ਼ਰੀਦਕੋਟ ਬੱਸ ਸਟੈਂਡ ਤੇ ਉਸਨੂੰ ਪੁਲਿਸ ਹਵਾਲੇ ਕੀਤਾ ਗਿਆ।
alleged molestation by the punjab police ASI in moving busਗੌਰਤਲਬ ਹੈ ਕਿ ਇਸ ਵਕਤ ਏਐਸਆਈ ਵਰਦੀ ਵਿੱਚ ਸੀ ਅਤੇ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ।ਪੁਲਿਸ  ਵੱਲੋ ਲੜਕੀ ਦੀ ਸ਼ਿਕਾਇਤ ਤੇ ਇਸ ਏਐਸਆਈ ਖਿਲਾਫ ਕਾਰਵਾਈ ਸ਼ੁਰੂ ਅਰੰਭ ਕਰ ਦਿੱਤੀ ਗਈ ਹੈ।