Sunday , September 25 2022

ਬੱਬੂ ਮਾਨ ਦਾ ਨਵਾਂ ਗੀਤ ਟੈਲੀਫੂਨ ਹੋਇਆ ਜਾਰੀ (Video)

ਅਸੀਂ ਪੋਸਟ ਵਿੱਚ ਥੱਲੇ ਬੱਬੂ ਮਾਨ ਦੇ ਟੈਲੀਫੋਨ ਸੋਂਗ ਦੀ Youtube ਵੀਡੀਓ ਦਾ ਲਿੰਕ ਪਾ ਰਹੇ ਹੈ | ਕਿਰਪਾ ਕਰਕੇ ਸਬ ਨੇ ਵੀਡੀਓ ਦੇਖਨੀ ਤਾਂ ਜੋ ਜਾਂਦਾ ਤੋਂ ਜਾਂਦਾ ਵੀਡੀਓ ਦੇ ਵਿਊ ਹੋ ਸਕਣ

ਬੱਬੂ ਮਾਨ ਪੰਜਾਬ ਦਾ ਨਹੀਂ ਸਗੋਂ ਦੁਨੀਆ ਦਾ ਓ ਚਕਮਦਾ ਸਿਤਾਰਾ ਹੈ ਕਿਸ ਨੂੰ ਸ਼ਾਇਦ ਹੈ ਕੋਈ ਪੰਜਾਬੀ ਹੋਵੇ ਜੋ ਨਾ ਜਾਂਦਾ ਹੋਵੇ | ਦੇਸ਼ ਵੇਦੇਸ਼ ਚ ਬੱਬੂ ਮਾਨ ਨੇ ਆਪਣੀ ਮਾਂ ਬੋਲੀ ਦੇ ਝੰਡੇ ਗੱਡੇ ਨੇ , ਮਾਨ ਸਾਬ ਨੇ ਓ ਐਵਾਰਡ ਆਪਣੇ ਨਾ ਕੀਤੇ ਨੇ ਜੋ ਕੋਈ ਪੰਜਾਬੀ ਸਿੰਗਰ ਸੋਚ ਵੀ ਨਹੀਂ ਸਕਦਾ | ਜੋ ਬੱਬੂ ਮਾਨ ਦੇ ਕੱਟੜ ਫੈਨਸ ਨੇ ਓਹਨਾ ਨੇ ਮਾਨ ਸਾਬ ਨੂੰ ਆਪਣੀ ਸਿਰ ਦਾ ਤਾਜ ਬਣਾ ਕੇ ਰੱਖਿਆ ਹੋਇਆ ਹੈ |
ਅੱਜ ਕਲ ਦੇ ਸਿੰਗਰ ਸਿਰਫ ਯੂ-ਟੀਯੂਬ ਤੇ ਆਪਣੇ ਇੰਨੇ ਕੁ ਵਿਊ ਬਣਾ ਲੈਂਦੇ ਨੇ ਜਿਸ ਕਰਕੇ ਓ ਜਿਸ ਕਰਕੇ ਓ ਲੋਕ ਦੀਆ ਨਾਜਰ ਚ ਬਹੁਤ ਅਪਰ ਉੱਠ ਜਾਂਦੇ ਹਨ, ਪਾਰ ਹੁਣ ਲੋਕ ਨੂੰ ਸਬ ਪਤਾ ਲੱਗ ਗਿਆ ਹੈ ਕਿ ਇਹ ਸਬ ਕਲਿੱਕਾ ਫੇਕ ਹੁੰਦੀਆਂ ਹਨ| ਬੱਬੂ ਮਾਨ ਤੇ ਗੁਰਦਾਸ ਮਾਨ ਤੋਂ ਇਲਾਵਾ ਸ਼ਾਇਦ ਹੈ ਕੋਈ ਸਿੰਗਰ ਹੋਵੇ ਜੋ ਓ ਫੇਕ ਕਲਿੱਕਾ ਨਾ ਕਰੰਦਾ ਹੋਵੇ |

ਅੱਜ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਬੱਬੂ ਮਾਨ ਦਾ ਨਾਵੈ ਗਾਣਾ ਟੈਲੀਫੋਨ ਆ ਰਿਹਾ ਹੈ ਜਿਸ ਗਾਣੇ ਦੀ ਵੀ ਬਾਈ ਨੇ ਕੋਈ ਫੇਕ ਕਲਿਕ ਨੀ ਕਰਨੀ , ਉਸ ਨੇ ਇਹ ਸਬ ਆਪਣੇ ਫੈਨਸ ਤੇ ਸਪੋਰਟਰਾ ਦੇ ਸਿਰ ਤੇ ਹੈ | ਮਾਨ ਸਾਬ ਨੂੰ ਇਹ ਪੂਰਾ ਯਕੀਨ ਹੈ ਕਿ ਇਹ ਮੇਰਾ ਗੀਤ ਵੀ ਸੁਪਰਹਿੱਟ ਹੋਵੇਗਾ | ਸਦਾ ਵੀ ਫਰਜ ਬੰਦਾ ਹੈ ਕਿ ਅਸੀਂ ਵੀ ਇਸ ਸੋਂਗ ਨੂੰ ਏਨਾ ਸ਼ੇਅਰ ਕਰੀਏ ਜਿਸ ਉਸ ਦੇ ਵਿਊ ਵੱਧ ਤੋਂ ਵੱਧ ਹੋਣBabbu Maan ਦੇ ਇੱਕ ਬਹੁਤ ਹੀ ਸ਼ਾਨਦਾਰ ਸਿੰਗਲ ਟਰੈਕ ਟੈਲੀਫੂਨ ਵੀਡੀਓ ਰਿਲੀਜ਼ ਹੋ ਚੁੱਕੀ ਹੈ | ਇਸ ਗਾਣੇ ਦੇ ਵੀਡੀਓ ‘ਚ ਬੱਬੂ ਮਾਨ ਨੇ ਇੱਕ ਪਰਨਾ ਬੰਨਿਆ ਹੋਇਆ ਹੈ ‘ਤੇ ਉਹ ਪਰਨੇ ਵਿੱਚ ਬਹੁਤ ਫੱਬ ਰਹੇ ਨੇ |
ਬੱਬੂ ਮਾਨ ਗਾਇਕ, ਗੀਤਕਾਰ, ਸੰਗੀਤਕਾਰ,ਅਦਾਕਾਰ ਦੇ ਨਾਲ ਹੁਣ ਡਾਇਰੈਕਟਰ ਵੀ ਬਣ ਗਏ ਨੇ ਕਿਉਂਕੀ “ਟੈਲੀਫੂਨ” ਗਾਣੇ ਦੇ ਵੀਡੀਓ ਦੇ ਡਾਇਰੈਕਟਰ ਤੇ ਵਿਸ਼ਾ ਸੰਕਲਪ ਵੀ ਖੁਦ ਬੱਬੂ ਮਾਨ ਹੀ ਹਨ | ਲਓ ਜੀ ਬੱਬੂ ਮਾਨ ਦੇ ਕੱਟੜ ਫੈਨਸ ਹੋ ਜਾਓ ਤਿਆਰ ਉਨ੍ਹਾਂ ਦਾ ਇਕ ਹੋਰ ਕਮਾਲ ਦਾ ਗੀਤ ਸੁਨਣ ਦੇ ਲਈ | ਬੱਬੂ ਮਾਨ ਦਾ ਤਾਂ ਅੰਦਾਜ਼ ਹੀ ਵੱਖਰਾ ਹੈ ਨਾ ਤੇ ਉਹ ਕੋਈ ਤਾਰੀਕ ਦਸਦੇ ਨੇ ਤੇ ਨਾ ਹੀ ਕੋਈ ਸਮਾਂ, ਬਸ ਠਾ ਕਰਕੇ ਆਪਣੇ ਗੀਤ ਦੀ ਪਹਿਲੀ ਝੱਲਕ ਜਾਂ ਫਿਰ ਪੂਰਾ ਗੀਤ ਹੀ ਰਿਲੀਜ਼ ਕਰ ਦਿੰਦੇ ਨੇ |

 

ਉਹ ਇਹ ਵੀ ਕਹਿੰਦੇ ਨੇ ਕਿ ਜੇ ਨਾ ਪਸੰਦ ਆਵੇ ਤਾਂ ਕੋਈ ਨੀ, ਹੋਰ ਗੀਤ ਕੱਢ ਦਵਾਂਗੇ ਟੇਂਸ਼ਨ ਨਹੀਂ ਲੈਣੀ | ਬੱਬੂ ਮਾਨ ਦੇ ਇਸੀ ਬੇਬਾਕ ਤੇ ਸੱਚੇ ਅੰਦਾਜ਼ ਕਰਕੇ ਤਾਂ ਉਨ੍ਹਾਂ ਦੇ ਫੈਨਸ ਉਹਨਾ ਨੂੰ ਇੰਨ੍ਹਾਂ ਪਿਆਰ ਕਰਦੇ ਨੇ | ਟੈਲੀਫੂਨ ਦੀ ਗੱਲ ਕਰੀਏ ਤਾਂ ਇਸਨੂੰ ਲਿਖਿਆ ਵੀ ਖੁਦ ਬੱਬੂ ਮਾਨ ਨੇ ਹੈ ਤੇ ਇਸਦਾ ਮਿਊਜ਼ਿਕ ਵੀ ਖੁਦ ਉਨ੍ਹਾਂ ਨੇ ਹੀ ਕਿੱਤਾ | ਸਾਡੇ ਵਾਂਗ ਤੁਸੀਂ ਵੀ ਕਰੋ ਇੰਤਜ਼ਾਰ ਇਸ ਗੀਤ ਦਾ ! ਬਸ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਹੀ ਗਈਆ ਨੇ, ਕਿਉਂਕੀ ਪੂਰਾ ਗਾਣਾ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ

ਟੈਲੀਫੂਨ ਗਾਣੇ ਪਿੱਛੇ ਸੋਚ ਕੀ ਹੈ ?

“ਟੈਲੀਫੂਨ” ਗਾਣੇ ਵਿੱਚ ਬੱਬੂ ਮਾਨ ਦੀ ਸੋਚ ਬਹੁਤ ਹੀ ਅਲੱਗ ਤੇ ਸਮੁੰਦਰ ਵਾਗੂੰ ਡੂੰਘੀ ਹੈ | ਇਸ ਗਾਣੇ ਵਿੱਚ ਮਾਨ ਨੇ 19 ਵੀ ਸਦੀ ਦੇ ਇਸ਼ਕ ਮਜ਼ਾਜ ਦੀ ਤੇ ਇੱਕ ਗੂੰਗੀ ਕੁੜੀ ਦੇ ਜਜ਼ਬਾਤਾਂ ਦੀ ਗੱਲ ਕੀਤੀ ਹੈ | ਜਿਸ ਕੋਲ “ਟੈਲੀਫੂਨ” ਨਹੀਂ ਹੈ, ਉਹ ਆਪਣੇ ਪ੍ਰੇਮੀ ਨੂੰ ਯਾਦ ਕਰਦੀ ਹੈ ਤੇ ਆਪਣੇ ਹਾਵ-ਭਾਵਾ ਨੂੰ ਖ਼ੱਤ ਵਿੱਚ ਲਿਖਕੇ ਕਹਿੰਦੀ ਹੈ ਕਿ ਸਾਡੇ ਪਿੰਡ Telefoon ਨਹੀ ਇਸੇ ਲਈ ਤੈਨੂੰ ਖ਼ਤ ਪਾਇਆ ਹੈ |

ਇਸੇ ਲਈ ਪਾਇਆ ਤੈਨੂੰ ਖ਼ਤ ਸੱਜਣਾ,ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ

ਇਸੇ ਲਈ ਪਾਇਆ ਤੈਨੂੰ ਖ਼ਤ ਮਹਿਰਮਾਂ ,ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ

 ਕੁੱਝ ਖਾਸ ਗੱਲਾਂ ਗੀਤ ਬਾਰੇ•

ਬੱਬੂ ਮਾਨ ਦੇ ਇਸ ਗੀਤ ਵਿੱਚ ਵੱਖਰੀ ਹੀ ਤਰਜ਼ ਤੇ ਆਵਾਜ਼ ਵੀ ਸੁਨਣ ਨੂੰ ਮਿਲ ਰਹੀ ਹੈ | ਬੱਬੂ ਮਾਨ ਇਸ ਗੀਤ ਵਿੱਚ 19 ਵੀ ਸਦੀ ਦੇ ਇਸ਼ਕ ਮਜ਼ਾਜ ਦੀ ਗੱਲ ਕਰਦੇ ਸੁਣਾਈ ਦੇ ਰਹੇ ਨੇ | ਉਝ ਤਾਂ ਤੁਸੀਂ ਹਰ ਰੋਜ਼ ਨਵੇ ਤੋ ਨਵੇ ਗੀਤ ਸੁਣਦੇ ਹੋ ਪਰ ਬੱਬੂ ਮਾਨ ਦੇ ਗੀਤ ਦੀ ਪਹਿਚਾਣ ਅਲੱਗ ਹੀ ਹੁੰਦੀ ਹੈ | ਹਰ ਗੀਤ ਦਾ ਵਿਸ਼ਾ ਵੱਖਰਾ ਸਿੱਧਾ ਤੇ ਸਾਫ ਹੁੰਦਾ ਹੈ ਜਿਵੇ ਇਸ ਗੀਤ ਵਿੱਚ ਵੀ ਹਰ ਗੀਤ ਦੀ ਤਰਾਂ ਵੇਖਣ ਨੂੰ ਮਿਲੇਗਾ, ਕਈ ਸ਼ਰਾਰਤੀ ਅਨਸਰ ਬੱਬੂ ਮਾਨ ਨੂੰ ਮੰਦਾ ਚੰਗਾ ਬੋਲਦੇ ਨੇ ਪਰ ਉਹ Mandian ch jatt Rulda ਵਰਗੇ ਗਾਣਿਆਂ ਦੀ ਗੱਲ ਨਹੀਂ ਕਰਦੇ | ਆਪਣੇ ਵੱਖਰੇ ਸੰਗੀਤ ਤੇ ਲਿਖਤੀ ਨਾਲ ਪਹਿਚਾਣ ਬਣਾਉਣ ਵਾਲਾ ਬੱਬੂ ਬਹੁਤ ਸਾਫ਼ ਤੇ ਅਨੁਕੂਲ ਸੁਭਾਅ ਦਾ ਮਾਲਿਕ ਹੈ | ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ।