Friday , December 9 2022

ਬੱਚੇ ਨੂੰ ਚੋਰ ਦੱਸ ਹਵਾਲਾਤ ਚ ਤਾੜਿਆ, ਗੁਪਤ ਅੰਗ ਚ ਤੇਲ ਪਾ ਕੇ ਸਾੜਨ ਦੇ ਇਲਜ਼ਾਮ

ਇੱਥੋਂ ਦੇ ਫੌਜੀ ਚੌਕ ਇਲਾਕੇ ਦੇ ਰਹਿਣ ਵਾਲੇ ਬੱਚੇ ਨਾਲ ਪੁਲਿਸ ਵੱਲੋਂ ਕਥਿਤ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਅਮਨਦੀਪ ਕੌਰ ਨਾਂ ਦੀ ਔਰਤ ਨੇ ਪੁਲਿਸ ‘ਤੇ ਉਸ ਦੇ 12 ਸਾਲਾ ਬੱਚੇ ਨੂੰ ਹਵਾਲਾਤ ਵਿੱਚ ਬੰਦ ਰੱਖਣ, ਕੁੱਟ-ਮਾਰ ਕਰਨ ਤੇ ਉਸ ਦੇ ਗੁਪਤ-ਦੁਆਰ ਵਿੱਚ ਤੇਲ ਪਾ ਕੇ ਸਾੜਨ ਦੇ ਇਲਜ਼ਾਮ ਲਾਏ ਹਨ। ਇੰਨਾ ਹੀ ਨਹੀਂ ਉਸ ਨੇ ਦੱਸਿਆ ਕਿ ਬੱਚੇ ਨੂੰ ਉਸ ਨੇ 5 ਹਜ਼ਾਰ ਰੁਪਏ ਰਿਸ਼ਵਤ ਦੇ ਕੇ ਛੁਡਾਇਆ ਹੈ।ਪੁਲਿਸ ਦਾ ਸ਼ਰਮਨਾਕ ਕਾਰਾ: ਬੱਚੇ ਨੂੰ ਚੋਰ ਦੱਸ ਹਵਾਲਾਤ 'ਚ ਤਾੜਿਆ, ਗੁਪਤ ਅੰਗ 'ਚ ਤੇਲ ਪਾ ਕੇ ਸਾੜਨ ਦੇ ਇਲਜ਼ਾਮ

ਪ੍ਰਾਪਤ ਜਾਣਕਾਰੀ ਮੁਤਾਬਕ ਅਮਨਦੀਪ ਕੌਰ ਦਾ 12 ਸਾਲਾ ਪੁੱਤਰ ਲਖਵਿੰਦਰ ਸਿੰਘ ਖੇਡਣ ਗਿਆ ਸੀ ਤੇ ਪਤੰਗ ਲੁੱਟਣ ਕਿਸੇ ਦੀ ਛੱਤ ‘ਤੇ ਜਾ ਚੜ੍ਹਿਆ। ਉੱਥੇ ਲੋਕਾਂ ਨੇ ਚੋਰ ਸਮਝਦਿਆਂ ਪੁਲਿਸ ਨੂੰ ਫੜਾ ਦਿੱਤਾ। ਅਮਨਦੀਪ ਕੌਰ ਨੇ ਦੱਸਿਆ ਕਿ ਉੱਥੇ ਪੁਲਿਸ ਨੇ ਉਸ ਦੇ ਪੁੱਤਰ ਨਾਲ ਕੁੱਟ ਮਾਰ ਕੀਤੀ ਤੇ ਉਸ ਦੇ ਮਲ ਤਿਆਗ ਕਰਨ ਵਾਲੀ ਥਾਂ ਨੂੰ ਸਾੜਿਆ ਵੀ ਗਿਆ। ਉਸ ਨੇ ਦੱਸਿਆ ਕਿ ਲਖਵਿਦੰਰ ਰੋਂਦਾ ਰਿਹਾ ਤੇ ਪੁਲਿਸ ਚੋਰ ਦੱਸਦਿਆਂ ਤਸ਼ੱਦਦ ਕਰਦੀ ਰਹੀ।Bathinda_Police_Tortured_Boy (1)-compressed

ਅਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਉਸ ਤੋਂ ਆਪਣੇ ਪੁੱਤਰ ਨੂੰ ਛੁਡਵਾਉਣ ਲਈ ਪੁਲਿਸ ਨੇ 15,000 ਰੁਪਏ ਦੀ ਰਿਸ਼ਵਤ ਵੀ ਮੰਗੀ ਪਰ ਉਸ ਨੇ 12,000 ਰੁਪਏ ਵਿੱਚ ਗੱਲ ਪੱਕੀ ਕੀਤੀ। ਉਸ ਨੇ 5 ਹਜ਼ਾਰ ਦੇ ਕੇ ਆਪਣੇ ਪੁੱਤ ਨੂੰ 4 ਦਸੰਬਰ ਨੂੰ ਛੁਡਵਾ ਲਿਆ ਤੇ ਹਸਪਤਾਲ ਭਰਤੀ ਕਰਵਾ ਦਿੱਤਾ। ਅਮਦੀਪ ਕੌਰ ਮੁਤਾਬਕ ਪੁਲਿਸ ਨੇ ਉਸ ਨੂੰ ਇਹ ਵੀ ਧਮਕੀ ਦਿੱਤੀ ਜੇਕਰ ਉਹ ਬਾਕੀ ਬਚਦੇ 7 ਹਜ਼ਾਰ ਰੁਪਏ ਨਹੀਂ ਦੇਵੇਗੀ ਤਾਂ ਉਸ ਦੇ ਪੁੱਤਰ ਨੂੰ ਦੁਬਾਰਾ ਤੋਂ ਹਵਾਲਾਤ ਵਿੱਚ ਬੰਦ ਕਰ ਦੇਣਗੇ।

ਇਸ ਮਾਮਲੇ ‘ਤੇ ਸਬੰਧਤ ਥਾਣਾ ਮੁਖੀ ਦਵਿੰਦਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ 3 ਦਸੰਬਰ ਸਵੇਰੇ 9 ਵਜੇ ਦਾ ਹੈ ਤੇ ਉਸੇ ਦਿਨ ਸ਼ਿਕਾਇਤ ਕਰਤਾਵਾਂ ਤੇ ਉਕਤ ਮਹਿਲਾ ਵਿਚਕਾਰ ਰਾਜੀਨਾਮਾ ਵੀ ਹੋ ਗਿਆ ਸੀ। ਪੁਲਿਸ ਨੇ ਲੜਕੇ ਦੀ ਡਾਕਟਰੀ ਰਿਪੋਰਟ ਵੀ ਦਿਖਾਈ ਜਿਸ ਵਿੱਚ ਅਜਿਹਾ ਕੁਝ ਨਹੀਂ ਸੀ।Bathinda_Police_Tortured_Boy (3)-compressed
ਇੱਥੇ ਦੱਸ ਦਈਏ ਕਿ ਅਮਨਦੀਪ ਕੌਰ ਨੇ ਆਪਣੇ ਪੁੱਤਰ ਲਖਵਿੰਦਰ ਸਿੰਘ ਸਿਵਲ ਹਸਪਤਾਲ ਵਿੱਚ 6 ਦਸੰਬਰ ਨੂੰ ਭਰਤੀ ਕਰਵਾਇਆ ਸੀ। ਹੁਣ ਪੁਲਿਸ ਇਹ ਤਰਕ ਦੇ ਰਹੀ ਹੈ ਕਿ ਜੇਕਰ ਔਰਤ ਮੁਤਾਬਕ ਉਸ ਦੇ ਪੁੱਤਰ ਨੂੰ 4 ਦਸੰਬਰ ਨੂੰ ਛੱਡਿਆ ਗਿਆ ਹੈ ਤਾਂ ਉਸ ਨੂੰ ਉਸੇ ਦਿਨ ਹਸਪਤਾਲ ਵਿੱਚ ਕਿਉਂ ਲਿਜਾਇਆ ਗਿਆ। ਫਿਲਹਾਲ ਇਸ ਸਬੰਧੀ ਕਿਸੇ ਉੱਚ ਪੱਧਰੀ ਜਾਂਚ ਦੇ ਹੁਕਮ ਨਹੀਂ ਹੋਏ ਹਨ।