Monday , December 5 2022

ਬੱਚੀ ਨੇ ਦੱਸੀ ਆਪਣੇ ਨਾਲ ਬੀਤੀ ਦਰਦਨਾਕ ਘਟਨਾ ,ਸੁਣ ਕੇ ਉੱਡ ਜਾਣਗੇ ਹੋਸ਼|

ਬੱਚੀ ਨੇ ਦੱਸੀ ਆਪਣੇ ਨਾਲ ਬੀਤੀ ਦਰਦਨਾਕ ਘਟਨਾ ,ਸੁਣ ਕੇ ਉੱਡ ਜਾਣਗੇ ਹੋਸ਼|

ਕਿਹਾ ਜਾਂਦਾ ਹੈ ਕਿ ਇਸ ਦੁਨੀਆਂ ਵਿਚ ਜਿੰਨਾ ਪਿਆਰ ਮਾਂ ਆਪਣੇ ਬੱਚੇ ਨੂੰ ਦੇ ਸਕਦੀ ਹੈ ਸ਼ਇਦ ਹੀ ਕੋਈ ਹੋਰ ਦੇ ਸਕਦਾ ਹੋਵੇ ਕਿਉਂਕਿ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਦੇ ਸਭ ਤੋਂ ਕਰੀਬ ਹੁੰਦੀ ਹੈ। ਪਰ ਅੱਜ ਜੋਸ਼ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਘਟਨਾ ਤੋਂ ਲੱਗਦਾ ਹੈ ਕਿ ਕਲਯੁਗ ਵਿੱਚ ਮਾਂ ਅਤੇ ਬੱਚੇ ਦਾ ਰਿਸ਼ਤਾ ਵੀ ਸ਼ਰਮਸ਼ਾਰ ਹੋ ਗਿਆ ਜੀ ਹਾਂ ਹਾਲ ਹੀ ਵਿਚ ਦਿੱਲੀ ਵਿਚ ਇੱਕ ਅਜੇਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਬੇਹੱਦ ਹੈਰਾਨ ਕਰਨ ਵਾਲੀ ਹੈ।

ਅਸਲ ਵਿਚ ਇੱਕ ਮਾਂ ਨੇ ਆਪਣੀ ਬੱਚੀ ਨਾਲ ਅਜੇਹੀ ਘਟੀਆ ਹਰਕਤ ਕੀਤੀ ਹੈ ਕਿ ਜਿਸਨੂੰ ਸੁਣ ਕੇ ਤੁਹਾਡਾ ਵੀ ਖੂਨ ਖੋਲ ਜਾਵੇਗਾ ਜੀ ਹਾਂ ਅਸਲ ਵਿਚ ਇੱਕ ਮਾਂ ਆਪਣੀ ਬੇਟੀ ਨੂੰ ਜਬਰਦਸਤੀ ਬਲੂ ਫ਼ਿਲਮਾਂ ਦਿਖਾਉਂਦੀ ਸੀ ਮਨਾ ਕਰਨ ਤੇ ਉਸਨੂੰ ਕੁੱਟਦੀ ਸੀ ਇਹ ਘਟਨਾ ਦਿੱਲੀ ਦੇ ਨੋਰਥ ਐਵੇਨਿਊ ਥਾਣੇ ਦੀ ਹੈ ਜਿਥ੍ਹੇ ਪੀੜਿਤ ਬੱਚੀ ਨੇ ਆਪਣੀ ਮਾਂ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਹੈ।

ਉੱਥੇ ਹੀ ਪੁਲਸ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਉਸ ਇਲਾਕੇ ਵਿਚ ਇੱਕ ਡਾਕਟਰ ਰਹਿੰਦਾ ਹੈ ਜੋ ਕਿ ਕੇਦਰ ਸਰਕਾਰ ਦੇ ਹਸਪਤਾਲ ਵਿਚ ਕੰਮ ਕਰਦਾ ਹੈ। ਕਿਸੇ ਕਾਰਨ ਕਰਕੇ ਉਸਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਅਤੇ ਉਸਨੇ ਦੂਜਾ ਵਿਆਹ ਕਰਵਾ ਲਿਆ। ਜਿਸਦੇ ਬਾਅਦ ਉਸ ਪੀੜਿਤ ਕੁੜੀ ਦਾ ਕਹਿਣਾ ਹੈ ਕਿ ਉਸਦੀ ਸੋਤੇਲੀ ਮਾਂ ਯਾਨੀ ਡਾਕਟਰ ਦੀ ਦੂਜੀ ਪਤਨੀ ਉਸਨੂੰ ਤੰਗ ਕਰਦੀ ਹੈ। ਪੀੜਿਤਾਂ ਨੇ ਦੱਸਿਆ ਕਿ ਉਸਦੀ ਸੋਤੇਲੀ ਮਾਂ ਉਸਨੂੰ ਬਲੂ ਫ਼ਿਲਮਾਂ ਦਿਖਾਉਂਦੀ ਹੈ ਅਤੇ ਕਦੇ ਕਦੇ ਉਹ ਆਪਣੇ ਭਰਾ ਨੂੰ ਵੀ ਬੁਲਾ ਲੈਂਦੀ ਹੈ। ਜਿਸਦੇ ਬਾਅਦ ਮਾਮੇ ਅਤੇ ਉਸ ਕੁੜੀ ਨੂੰ ਇੱਕ ਕਮਰੇ ਵਿਚ ਛੱਡ ਦਿੰਦੀ ਹੈ। ਉਹ ਜਦ ਵੀ ਆਉਂਦਾ ਹੈ ਤਾ ਬਲੂ ਫਿਲਮ ਚਲਾ ਦਿੰਦਾ ਹੈ ਅਤੇ ਉਸਨੂੰ ਜਬਰਦਸਤੀ ਦੇਖਣ ਲਈ ਕਹਿੰਦਾ ਹੈ।

ਮੋਬਾਈਲ ਤੇ ਬਲੂ ਫਿਲਮ ਦੇਖਣ ਨੂੰ ਮਜਬੂਰ ਕਰਦੇ ਹਨ ਜਦ ਕੁੜੀ ਨੇ ਇਸਦਾ ਵਿਰੋਧ ਕੀਤਾ ਤਾ ਉਸਦੀ ਮਾਂ ਅਤੇ ਮਾਮਾ ਮਿਲ ਕੇ ਉਸਨੂੰ ਕੁੱਟਦੇ ਸਨ। ਕੁੜੀ ਨੇ ਦੱਸਿਆ ਕਿ ਉਹ ਸਾਲ 2015 ਤੋਂ ਸੋਤੇਲੀ ਮਾਂ ਨਾਲ ਰਹਿ ਰਹੀ ਸੀ। ਪਿਤਾ ਜਦ ਆਫਸ ਚਲਿਆ ਜਾਂਦਾ ਅਤੇ ਉਹ ਸਕੂਲ ਤੋਂ ਵਾਪਸ ਆਉਂਦੀ ਤਾ ਨਾ ਤਾ ਉਸਨੂੰ ਖਾਣਾ ਦਿੰਦੀ ਅਤੇ ਨਾ ਹੀ ਹੋਮ ਵਰਕ ਕਰਨ ਦਿੰਦੀ ਸੀ। ਏਨਾ ਹੀ ਨਹੀਂ ਜਦ ਪੁਲਸ ਨੇ ਇਸ ਮਾਮਲੇ ਦੀ ਜਾਚ ਨੂੰ ਅੱਗੇ ਵਧਾਇਆ ਤਾ ਕੁੜੀ ਦੇ ਸਰੀਰ ਤੇ ਕਈ ਜਖਮਾਂ ਦੇ ਨਿਸ਼ਾਨ ਮਿਲੇ। ਸਰੀਰ ਦੇ ਕਈ ਹਿੱਸਿਆਂ ਤੇ ਸੋਜ ਵੀ ਸੀ ਪੀੜਿਤਾਂ ਦੀ ਸ਼ਕਾਇਤ ਤੇ ਉਸਦੀ ਸੋਤੇਲੀ ਮਾਂ ਅਤੇ ਮਾਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਆਰੋਪੀ ਮਾਮਾ ਫਰਾਰ ਹੈ ਅਤੇ ਮਾਂ ਨੂੰ ਪੁਲਸ ਨੇ ਗਿਰਫ਼ਤਾਰ ਕਰ ਲਿਆ ਹੈ। ਹੈਰਾਨੀ ਤਾ ਇਸ ਗੱਲ ਦੀ ਹੈ ਕਿ ਮਾਂ ਭਾਵੇ ਸੋਤੇਲੀ ਹੋਵੇ ਜਾ ਸਕੀ ਆਖਿਰ ਉਹ ਇੱਕ ਔਰਤ ਹੀ ਹੁੰਦੀ ਹੈ ਜਿਸਦੇ ਅੰਦਰ ਮਾਂ ਦਾ ਦਿਲ ਹੁੰਦਾ ਹੈ ਫਿਰ ਉਹ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ। ਜਦ ਕੁੜੀਆਂ ਆਪਣੇ ਘਰ ਵਿਚ ਹੀ ਸੁਰੱਖਿਅਤ ਨਹੀਂ ਤਾ ਬਾਹਰ ਕਿਵੇਂ ਹੋ ਸਕਦੀਆਂ ਹਨ। ਸਰਕਾਰ ਕਾਨੂੰਨ ਬਾਹਰ ਵਾਲਿਆਂ ਲਈ ਬਣਾ ਸਕਦੀ ਹੈ ਪਰ ਉਹਨਾਂ ਦਾ ਕੀ ਜੋ ਘਰ ਵਿਚ ਹੀ ਨਜਰਾ ਲਗਾਈ ਬੈਠੇ ਹਨ।