Sunday , June 26 2022

ਬੱਕਰੀ ਨੇ ਇਸ ਤਰਾਂ ਸਰਕਾਰੀ ਦਫਤਰ ਚ ਮਚਾਇਆ ਗਦਰ ਪਈ ਹਫੜਾ ਦਫੜੀ – ਵੀਡੀਓ ਹੋਈ ਵਾਇਰਲ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਕੁਝ ਨਾ ਕੁਝ ਸੋਸ਼ਲ ਮੀਡੀਆ ਉਤੇ ਵੇਖਣ ਨੂੰ ਮਿਲਦਾ ਹੈ। ਕਈ ਵਾਰ ਸੋਸ਼ਲ ਮੀਡੀਆ ਉੱਤੇ ਪਈ ਇਹ ਸਮਗਰੀ ਜਿੱਥੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਦੀ ਹੈ ਉੱਥੇ ਹੀ ਕਈ ਵਾਰ ਹਾਸਿਆਂ ਨਾਲ ਭਰਪੂਰ ਹੁੰਦੀ ਹੈ। ਇੰਟਰਨੈੱਟ ਦੀ ਇਸ ਦੁਨੀਆਂ ਵਿੱਚ ਆਏ ਦਿਨ ਕੁਝ ਕੁਝ ਨਾ ਵੱਖਰਾ ਜਰੂਰ ਵੇਖਣ ਨੂੰ ਮਿਲਦਾ ਹੈ। ਹੁਣ ਫਿਰ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਹੱਸਣ ਅਤੇ ਆਪਣੀ ਆਪਣੀ ਪ੍ਰਤੀਕ੍ਰਿਆ ਦੇਣ ਨੂੰ ਮਜਬੂਰ ਕਰ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਅਜਿਹਾ ਲੋਕਾਂ ਨੂੰ ਵੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੀ ਆਪਣੀ ਟਿੱਪਣੀ ਇਸ ਉੱਤੇ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵੀਡਿਓ ਵਾਇਰਲ ਹੋਈ ਹੈ ਜਿਸ ਵਿਚ ਇਕ ਬੱਕਰੀ ਫਾਈਲਾਂ ਲੈਕੇ ਜਾਂਦੀ ਹੋਈ ਨਜਰ ਆਈ ਹੈ।

ਹੁਣ ਇਸ ਬੱਕਰੀ ਵਲੋਂ ਫਾਈਲਾਂ ਦਾ ਕੰਮ ਨਿਪਟਾਇਆ ਜਾਵੇਗਾ ਅਜਿਹਾ ਲੋਕਾਂ ਵੱਲੋਂ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜੌ ਵੀਡਿਓ ਵਾਇਰਲ ਹੋਈ ਹੈ ਇਹ ਕਾਨਪੁਰ ਦੇ ਚੋਬੇਪੁਰ ਵਿਕਾਸ ਬਲਾਕ ਦਫ਼ਤਰ ਤੋਂ ਸਾਹਮਣੇ ਆਈ ਹੈ। ਜਿੱਥੇ ਅਚਾਨਕ ਇਕ ਬੱਕਰੀ ਦਫ਼ਤਰ ਦੇ ਅੰਦਰ ਆ ਵੜੀ ਅਤੇ ਸਾਰਿਆਂ ਨੂੰ ਭਾਜੜਾਂ ਪਾ ਦਿੱਤੀਆਂ। ਵੀਡਿਓ ਵਿਚ ਸਾਫ਼ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਕਰੀ ਵਲੋਂ ਦਫ਼ਤਰ ਦੇ ਅੰਦਰ ਵੜਿਆ ਜਾਂਦਾ ਹੈ ਅਤੇ ਉਥੋਂ ਦੀ ਕੰਮ ਦੀਆਂ ਫਾਈਲਾਂ ਚੁੱਕ ਕੇ ਉਹ ਬਾਹਰ ਆ ਜਾਂਦੀ ਹੈ।

ਧੁੱਪ ਵਿਚ ਬੈਠੇ ਬਾਕੀ ਕਰਮਚਾਰੀਆਂ ਵਿਚੋਂ ਇਕ ਨੌਜਵਾਨ ਦਾ ਧਿਆਨ ਇਸ ਵੱਲ ਜਾਂਦਾ ਹੈ ਅਤੇ ਉਹ ਬੱਕਰੀ ਪਿੱਛੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਨੌਜਵਾਨ ਵੱਲੋਂ ਬੱਕਰੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬੱਕਰੀ ਉਸ ਦੇ ਹੱਥ ਨਹੀਂ ਆਉਂਦੀ । ਵੀਡਿਓ ਜਿਵੇਂ ਹੀ ਇਹ ਵਾਇਰਲ ਹੋਈ ਤਾਂ ਇਹ ਚਰਚਾ ਦਾ ਵਿਸ਼ਾ ਬਣ ਗਈ,ਲੋਕਾਂ ਵਲੋਂ ਆਪਣੀ ਆਪਣੀ ਪ੍ਰਤੀਕ੍ਰਿਆ ਇਸ ਉੱਤੇ ਦੇਣੀ ਸ਼ੁਰੂ ਕਰ ਦਿੱਤੀ ਗਈ। ਕਿਸੇ ਦਾ ਕਹਿਣਾ ਸੀ ਕਿ ਹੁਣ ਬੱਕਰੀ ਵਲੋਂ ਸਾਰੇ ਕੰਮ ਕੀਤੇ ਜਾਣਗੇ, ਲੋਕਾਂ ਦੇ ਕੰਮ ਹੁਣ ਪੂਰੇ ਹੋਣਗੇ ਅਜਿਹਾ ਲੋਕਾਂ ਵਲੋਂ ਕਹਿਣਾ ਸ਼ੁਰੂ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਚੌਬੇਪੁਰ ਬਲਾਕ ਦੇ ਦਫ਼ਤਰ ਵਿਚ ਹੀ ਪੰਚਾਇਤ ਸਕੱਤਰ ਦਾ ਦਫ਼ਤਰ ਵੀ ਹੈ। ਇੱਥੇ ਬਥੇਰੀਆਂ ਫਾਈਲਾਂ ਪਈਆਂ ਹੁੰਦੀਆਂ ਹਨ। ਪਿੰਡਾ ਦੇ ਵਿਕਾਸ ਕਾਰਜਾਂ ਦੀਆਂ ਇੱਥੇ ਕਈ ਫਾਈਲਾਂ ਪਈਆਂ ਹੁੰਦਿਆ ਹਨ।

ਵੀਡਿਓ ਜੌ ਵਾਇਰਲ ਹੋਈ ਹੈ ਉਸ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਬਾਹਰ ਬੈਠੇ ਹਨ ਅਤੇ ਜਿਹੜੇ ਕਰਮਚਾਰੀ ਧੁੱਪ ਵਿਚ ਬੈਠ ਕੇ ਕੰਮ ਕਰ ਰਹੇ ਹਨ ਉਹ ਸਾਰੇ ਹੀ ਬੱਕਰੀ ਨੂੰ ਫਾਇਲ ਮੂੰਹ ਵਿਚ ਪਾਈ ਵੇਖ ਕੇ ਹੈਰਾਨ ਅਤੇ ਪਰੇਸ਼ਾਨ ਹਨ। ਇਕ ਨੌਜਵਾਨ ਵੱਲੋਂ ਬੱਕਰੀ ਨੂੰ ਫੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਬੱਕਰੀ ਉਸ ਦੇ ਹੱਥ ਵਿਚ ਨਹੀਂ ਆ ਰਹੀ । ਨੌਜਵਾਨ ਫਾਇਲ ਲੈਣ ਦੀ ਕੋਸ਼ਿਸ ਵੀ ਕਰ ਰਿਹਾ ਹੈ ਪਰ ਉਹ ਇਸ ਵਿਚ ਸਫ਼ਲ ਨਹੀਂ ਹੋ ਪਾ ਰਿਹਾ। ਇਸ ਵੀਡਿਓ ਦੇ ਹੁਣ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕ ਇਸ ਨੂੰ ਵੇਖ ਕੇ ਹੱਸ ਰਹੇ ਹਨ ਉਥੇ ਹੀ ਕਮੈਂਟਸ ਕਰਕੇ ਆਪਣੇ ਵਿਚਾਰ ਵੀ ਰੱਖ ਰਹੇ ਹਨ।