Sunday , October 24 2021

ਬੌਲੀਵੁੱਡ ਦੀ ਛੋਟੀ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਹੁਣੇ ਹੁਣੇ ਇਸ ਕਾਰਨ ਕੀਤਾ ਗਿਆ ਗਿਰਫ਼ਤਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਫਿਲਮੀ ਅਦਾਕਾਰ ਆਪਣੀ ਅਦਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਵੱਖ ਵੱਖ ਫ਼ਿਲਮਾਂ ਅਤੇ ਟੀ ਵੀ ਸ਼ੋਅ ਦੇ ਵਿਚ ਅਦਾਕਾਰੀ ਕਰ ਕੇ ਅਦਾਕਾਰ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ । ਇਹ ਅਦਾਕਾਰ ਵੱਖ ਵੱਖ ਚੀਜ਼ਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਬਟੋਰਨ ਵਿੱਚ ਲੱਗੇ ਰਹਿੰਦੇ ਹਨ । ਚਾਹੇ ਉਹ ਕੋਈ ਮਾਮਲਾ ਬਾਡੀ ਦੀ ਫਿੱਟਨੈਸ ਨੂੰ ਲੈ ਕੇ ਹੋਵੇ , ਅਦਾਕਾਰੀ ਨੂੰ ਲੈ ਕੇ ਹੋਵੇ ਜਾਂ ਫੇਰ ਕਿਸੇ ਟ੍ਰੈਵਲਿੰਗ ਦੇ ਨਾਲ ਸਬੰਧਤ ਹੋਵੇ। ਕਈ ਵਾਰ ਇਹ ਅਦਾਕਾਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਾਫੀ ਕੰਟਰੋਵਰਸੀ ਦੇ ਵਿੱਚ ਵੀ ਆਉਂਦੇ ਹਨ ।

ਇਸੇ ਦੇ ਚੱਲਦੇ ਹੁਣ ਬੌਲੀਵੁੱਡ ਦੀ ਇਕ ਮਸ਼ਹੂਰ ਅਦਾਕਾਰ ਨੂੰ ਪੁਲੀਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।ਪੁਲੀਸ ਵੱਲੋਂ ਇਸ ਅਦਾਕਾਰਾਂ ਦੀ ਗ੍ਰਿਫ਼ਤਾਰੀ ਦੋ ਸੌ ਕਰੋੜ ਰੁਪਏ ਦੀ ਵਸੂਲੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ । ਦਰਅਸਲ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਦੀ ਪਤਨੀ ਤੇ ਦੋ ਸੌ ਕਰੋੜ ਰੁਪਏ ਦੀ ਵਸੂਲੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਚ ਅਦਾਕਾਰਾ ਲੀਨਾ ਮਾਰੀਆ ਪਾਲ ਤੇ ਉਸ ਦੇ ਪਤੀ ਨੂੰ ਏਨਾ ਕੁ ਫੋਰਸ ਮੈਟ ਡਾਇਰੈਕਟੋਰੇਟ ਦੀ ਤਿੰਨ ਦਿਨਾ ਹਿਰਾਸਤ ਚ ਭੇਜ ਦਿੱਤਾ ਹੈ ਇਸ ਜੋੜੇ ਨੇ ਫੋਰਟਿਸ ਹੈਲਥ ਕੇਅਰ ਪ੍ਰੋਮੋਟਰ ਸ਼ਿਵੇਂਦਰ ਮੋਹਨ ਦੀ ਪਤਨੀ ਅਦਿਤੀ ਸਿੰਘ ਨੂੰ ਕਥਿਤ ਤੌਰ ਤੇ ਠੱਗਿਆ ਸੀ ।

ਅਤੇ ਇਸ ਪੂਰੇ ਮਾਮਲੇ ਸਬੰਧੀ ਈਡੀ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਇਸ ਤੋਂ ਪਹਿਲਾਂ ਈਡੀ ਨੇ ਚੰਦਰਸ਼ੇਖਰ ਤੇ ਲੀਨਾ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਮੱਦਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ । ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਧੋਖਾਧੜੀ ਦੇ ਮਾਮਲੇ ਤੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਜਿਸ ਦੇ ਚਲਦੇ ਉਹ ਜੇਲ੍ਹ ਵਿੱਚ ਬੰਦ ਸਨ ।

ਅਦਾਲਤ ਨੇ ਦਿੱਤੀ ਅਰਜ਼ੀ ਚ ਈਡੀ ਨੇ ਸਰਕਾਰੀ ਵਕੀਲ ਅਤੁਲ ਤ੍ਰਿਪਾਠੀ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਤੋਂ ਚੌਦਾਂ ਦਿਨ ਤੱਕ ਹਿਰਾਸਤ ਤੇ ਪੁੱਛਗਿੱਛ ਜ਼ਰੂਰੀ ਹੈ ਤਾਂ ਜੋ ਇਹ ਹੋਰ ਪਤਾ ਲਗਾਇਆ ਜਾ ਸਕੇ ਕਿ ਮਨੀ ਲਾਂਡਰਿੰਗ ਚ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਸ਼ਾਮਲ ਹਨ ਤੇ ਇਨ੍ਹਾਂ ਸਾਰਿਆਂ ਦੇ ਵੱਲੋਂ ਕਿਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਜਾਂਦਾ ਸੀ ।