Saturday , August 13 2022

ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਅਦਾਕਾਰਾ, ਫ਼ਿਲਮੀ ਸਿਤਾਰਿਆਂ , ਗੀਤਕਾਰਾਂ ਸੰਗੀਤਕਾਰਾਂ, ਲੇਖਕਾਂ ਤੇ ਖਿਡਾਰੀਆਂ ਦੇ ਨਾਲ ਸਬੰਧਤ ਬੇਹੱਦ ਦੀ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਹਸਤੀਆਂ ਨੇ ਆਪਣੀਆਂ ਜਾਨਾਂ ਗਵਾਈਆਂ । ਉੱਥੇ ਹੀ ਬੀਤੇ ਕੁਝ ਸਮੇਂ ਤੋਂ ਵੀ ਵੱਖ ਵੱਖ ਬਿਮਾਰੀਆਂ ਦੇ ਕਾਰਨਾਂ ਦੇ ਕਾਰਨ ਵੀ ਕਈ ਮਸ਼ਹੂਰ ਹਸਤੀਆਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਈਆਂ । ਅਜੇ ਇਨ੍ਹਾਂ ਸਾਰੀਆਂ ਹਸਤੀਆਂ ਦੇ ਜਾਣ ਦਾ ਦੁੱਖ ਲੋਕ ਭੁੱਲੇ ਨਹੀਂ ਸੀ ਕਿ, ਇਸੇ ਵਿਚਕਾਰ ਹੁਣ ਇਕ ਹੋਰ ਚੋਟੀ ਦਾ ਮਸ਼ਹੂਰ ਸਿਤਾਰਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਚੁੱਕਿਆ ਹੈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮਸ਼ਹੂਰ ਤਾਮਿਲ ਫਿਲਮਾਂ ਦੇ ਅਦਾਕਾਰ ਸ੍ਰੀਕਾਂਤ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ ਸ੍ਰੀਕਾਂਤ ਰਾਸ਼ਟਰੀ ਪੁਰਸਕਾਰ ਵਿਜੇਤਾ ਹਨ । 82 ਸਾਲਾਂ ਦੀ ਉਮਰ ਦੇ ਵਿੱਚ ਸ਼੍ਰੀਕਾਂਤ ਦਾ ਦੇਹਾਂਤ ਹੋ ਗਿਆ । ਜ਼ਿਕਰਯੋਗ ਹੈ ਕਿ ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਸਨ ਤੇ ਲੰਬੀ ਬੀਮਾਰੀ ਦੇ ਚੱਲਦੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ । ਇਨ੍ਹਾਂ ਦੀ ਮੌਤ ਦੇ ਚਲ ਦੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ ।

ਵੱਖ ਵੱਖ ਸਿਤਾਰਿਆਂ ਦੇ ਵੱਲੋਂ ਇਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਦੇ ਵੱਲੋਂ ਸ੍ਰੀਕਾਂਤ ਦੀਆਂ ਤਸਵੀਰਾਂ ਆਪਣੀ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰ ਕੇ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਸ੍ਰੀਕਾਂਤ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1965 ਵਿੱਚ ਕੀਤੀ ਸੀ । “ਵਨੀਰਾ ਅਦਾਈ” ਸ਼੍ਰੀਕਾਂਤ ਦੀ ਪਹਿਲੀ ਫ਼ਿਲਮ ਸੀ ।

ਇਸ ਫ਼ਿਲਮ ਦਾ ਨਿਰਦੇਸ਼ਨ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਵੱਲੋਂ ਕੀਤਾ ਗਿਆ ਸੀ ਤੇ ਇਹ ਫ਼ਿਲਮ ਵੀ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ । ਸ੍ਰੀਕਾਂਤ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਪਰ ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਬਾਮਾ ਵਿਜਯਮ, ਕਸੇਧਨ ਕਦਾਵੁਲਦਾ ਅਤੇ ਥੰਗਾ ਪਦਮਕਮ ਆਦਿ ਸਨ । ਪਰ ਇਸ ਚੋਟੀ ਦੇ ਮਸ਼ਹੂਰ ਅਦਾਕਾਰ ਦੀ ਮੌਤ ਦੇ ਚੱਲਦੀ ਇਨ੍ਹਾਂ ਦੇ ਪਰਿਵਾਰ ਅਤੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ ।