Sunday , July 25 2021

ਬੋਲੀਵੁਡ ਦੇ ਮਸ਼ਹੂਰ ਐਕਟਰ ਸ਼ਤਰੂਘਨ ਸਿਨਹਾ ਦੇ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਮਨੋਰੰਜਨ ਜਗਤ ਦੇ ਵਿਚ ਫਿਲਮਾਂ ਦਾ ਇਕ ਅਹਿਮ ਸਥਾਨ ਹੁੰਦਾ ਹੈ। ਵੱਖ-ਵੱਖ ਵਿਸ਼ਿਆਂ ਉੱਪਰ ਆਧਾਰਿਤ ਬਣੀਆਂ ਫਿਲਮਾਂ ਦੇ ਜ਼ਰੀਏ ਹੀ ਦਰਸ਼ਕ ਆਪਣੇ ਆਪ ਨੂੰ ਤ-ਣਾ-ਅ ਮੁਕਤ ਮਹਿਸੂਸ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਫਿਲਮਾਂ ਨੂੰ ਦੇਖ ਕੇ ਸਾਡਾ ਅੰਦਰਲਾ ਆਤਮ ਮਨ ਖੁਸ਼ ਹੋ ਉੱਠਦਾ ਹੈ। ਦੇਸ਼ ਦੇ ਬਾਲੀਵੁੱਡ ਵਿੱਚ ਕਈ ਅਜਿਹੇ ਸਿਤਾਰੇ ਪੈਦਾ ਹੋਏ ਹਨ ਜਿਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਅਦਾਕਾਰੀ ਦੇ ਸਦਕੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਨ੍ਹਾਂ ਫਿਲਮੀਂ ਅਦਾਕਾਰਾ ਨਾਲ ਸਬੰਧਤ ਕਈ ਤਰਾਂ ਦੀਆਂ ਖ਼ਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ।

ਜਿਸ ਦੌਰਾਨ ਕਈ ਫਿਲਮੀ ਸਿਤਾਰੇ ਆਪਣੇ ਮਨ ਦੇ ਵਿਚਾਰਾਂ ਨੂੰ ਖੁੱਲ੍ਹੇ ਦਿਲ ਨਾਲ ਵਿਅਕਤ ਕਰਦੇ ਹਨ। ਆਪਣੇ ਫ਼ਿਲਮੀ ਕਰੀਅਰ ਦੇ ਵਿਚ ਬੇ ਬਾਕ ਡਾਇਲਾਗ ਸਦਕੇ ਲੋਕਾਂ ਦੇ ਦਿਲਾਂ ਉਪਰ ਰਾਜ ਕਰਨ ਵਾਲੇ ਸ਼ਤਰੂਘਨ ਸਿਨ੍ਹਾ ਨੇ ਇੱਕ ਇੰਟਰਵਿਊ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਜਿਥੇ ਉਨ੍ਹਾਂ ਬੋਲਦੇ ਹੋਏ ਆਖਿਆ ਕਿ ਮੇਰੇ ਕਰੀਅਰ ਦੇ ਸ਼ੁਰੂਆਤੀ ਸਮੇਂ ਵਿਚ ਪਹਿਲਾਂ ਹੀ ਬਹੁਤ ਵੱਡੇ ਸਿਤਾਰੇ ਕੰਮ ਕਰ ਰਹੇ ਸਨ। ਇਸ ਸਮੇਂ ਮੈਨੂੰ ਆਪਣੇ ਆਪ ਨੂੰ ਇਸ ਇੰਡਸਟਰੀ ਦੇ ਵਿੱਚ ਸਥਾਪਿਤ ਕਰਨਾ ਬਹੁਤ ਮੁ-ਸ਼-ਕਿ-ਲ ਜਾਪ ਰਿਹਾ ਸੀ।

ਲੋਕ ਮੇਰਾ ਕਟਿਆ ਫਟਿਆ ਚਿਹਰਾ ਦੇਖ ਕੇ ਕਹਿੰਦੇ ਸਨ ਕਿ ਇਹ ਕਦੇ ਵੀ ਹੀਰੋ ਨਹੀਂ ਬਣ ਸਕਦਾ। ਉਸ ਸਮੇਂ ਪ੍ਰਾਣ ਸਾਹਿਬ ਅਤੇ ਪ੍ਰੇਮ ਚੋਪੜਾ ਵਧੀਆ ਅਦਾਕਾਰ ਦੇ ਤੌਰ ਉਪਰ ਜਾਣੇ ਜਾਂਦੇ ਸਨ। ਮੈਂ ਹੀਰੋ ਬਣਨ ਵਾਸਤੇ ਪਲਾਸਟਿਕ ਸ-ਰ-ਜ-ਰੀ ਕਰਾਉਣ ਦਾ ਫ਼ੈਸਲਾ ਕੀਤਾ। ਪਰ ਜਦੋਂ ਮੈਂ ਦੇਵ ਆਨੰਦ ਸਾਹਿਬ ਨੂੰ ਮਿਲਿਆ ਤਾਂ ਉਨ੍ਹਾਂ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਅਸੀਂ ਜਿੱਦਾਂ ਦੇ ਹਾਂ ਸਾਨੂੰ ਉੱਦਾਂ ਦੇ ਹੀ ਰਹਿਣਾ ਚਾਹੀਦਾ ਹੈ। ਸਾਨੂੰ ਬਸ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ

ਅਤੇ ਲੋਕ ਸਾਨੂੰ ਆਪਣੇ ਆਪ ਹੀ ਪਸੰਦ ਕਰਨ ਲੱਗ ਜਾਣਗੇ। ਦੇਵ ਆਨੰਦ ਸਾਹਿਬ ਦੀ ਇਹ ਗੱਲ ਜਲਦ ਹੀ ਸੱਚ ਹੋ ਗਈ। ਇਸ ਦੌਰਾਨ ਸ਼ਤਰੂਘਨ ਸਿਨ੍ਹਾ ਨੇ ਰਾਜੇਸ਼ ਖੰਨਾ ਦੇ ਨਾਲ ਵੀ ਆਪਣੇ ਕਈ ਖੁਲਾਸੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਚੋਣਾਂ ਦੌਰਾਨ ਆਹਮੋ ਸਾਹਮਣੇ ਹੋ ਗਏ ਸਾਂ ਜੋ ਸਾਨੂੰ ਦੋਵਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਸੀ। ਅਸੀਂ ਕਾਫ਼ੀ ਲੰਬੇ ਅਰਸੇ ਤੱਕ ਇਕ ਦੂਜੇ ਨਾਲ ਗੱਲ ਨਹੀਂ ਕੀਤੀ ਸੀ। ਅਮਿਤਾਭ ਬੱਚਨ ਬਾਰੇ ਗੱਲ ਕਰਦੇ ਹੋਏ ਉਨਾਂ ਆਖਿਆ ਕਿ ਮੈਂ ਅਮਿਤਾਭ ਨੂੰ ਉਹਨਾਂ ਦੇ ਕਰੀਅਰ ਵਿਚ ਕਈ ਵਾਰ ਸੰਭਾਲਿਆ ਹੈ। ਅਸੀਂ ਕਦੇ ਵੀ ਦੁ-ਸ਼-ਮ-ਣ ਨਹੀਂ ਹਾਂ ਸਗੋਂ ਸਾਡੇ ਦੋਹਾਂ ਦੇ ਵਿਚ ਪਿਆਰ ਅਤੇ ਸਤਿਕਾਰ ਹੈ। ਇਸ ਇੰਟਰਵਿਊ ਦੌਰਾਨ ਸ਼ਤਰੂਘਨ ਸਿਨ੍ਹਾ ਨੇ ਵੱਡੇ ਪਰਦੇ ਉਪਰ ਆਪਣੀ ਵਾਪਸੀ ਕਰਨ ਸਬੰਧੀ ਵੀ ਕੁਝ ਸੰਕੇਤ ਦਿੱਤੇ ਹਨ।