Monday , June 27 2022

ਬੋਲੀਵੁਡ ਦੇ ਮਸ਼ਹੂਰ ਐਕਟਰ ਦੀਪ ਸਿੱਧੂ ਲਈ ਹੁਣ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ। ਇਹ ਹਸਤੀਆਂ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ, ਜਿਸ ਦਾ ਡੂੰਘਾ ਪ੍ਰਭਾਵ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਪ੍ਰਸ਼ੰਸਕਾਂ ਤੇ ਪੈਂਦਾ ਹੈ। ਕਈ ਬਾਰ ਮਸ਼ਹੂਰ ਹਸਤੀਆਂ ਤੇਹਸ਼ ਵਿੱਚ ਆ ਕੇ ਕੁਝ ਅਜਿਹਾ ਬੋਲ ਜਾਂਦੀਆਂ ਹਨ,ਜਿਸ ਦਾ ਉਹਨਾਂ ਨੂੰ ਬਹੁਤ ਭਾਰੀ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਫਿਲਮੀ ਜਗਤ ਦੀਆਂ ਕਈ ਅਜੇਹੀਆਂ ਮਸ਼ਹੂਰ ਹਸਤੀਆਂ ਹਨ ਜੋ ਕਿਸੇ ਨਾ ਕਿਸੇ ਕਾਰਨਾਂ ਕਰ ਕੇ ਜੇਲ੍ਹ ਦੀ ਸਜ਼ਾ ਭੁਗਤ ਚੁੱਕੀਆਂ ਹਨ ਜਾਂ ਫਿਰ ਜਿਨ੍ਹਾਂ ਤੇ ਕਈ ਕਾਨੂੰਨੀ ਮਾਮਲੇ ਦਰਜ ਕੀਤੇ ਗਏ ਹਨ।

ਅਕਸਰ ਹੀ ਇੰਨਾ ਮਸ਼ਹੂਰ ਹਸਤੀਆਂ ਬਾਰੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿਚ ਉਨ੍ਹਾਂ ਵੱਲੋਂ ਕਈ ਭੜਕਾਊ ਬਿਆਨ ਦਿੱਤੇ ਜਾਂਦੇ ਹਨ, ਜੋ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾ ਦਿੰਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਰਵਿਦਾਸੀਆਂ ਅਤੇ ਬਾਲਮੀਕੀਆਂ ਭਾਈਚਾਰੇ ਲਈ ਕਈ ਪ੍ਰਕਾਰ ਦੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਹਨ, ਜਿਸ ਕਾਰਨ ਲੋਕਾਂ ਵਿੱਚ ਰੋਸ ਫੈਲ ਜਾਂਦਾ ਹੈ ਅਤੇ ਉਹ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰ ਜਾਂਦੇ ਹਨ। ਇਹ ਪ੍ਰਦਰਸ਼ਨ ਇਨ੍ਹਾਂ ਭਿਆਨਕ ਰੂਪ ਲੈ ਲੈਂਦਾ ਹੈ ਕਿ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਝੜਪਾਂ ਵਿਚ ਆਪਣੀ ਜਾਨ ਗਵਾਉਣੀ ਪੈਂਦੀ ਹੈ।

ਅਜਿਹੀ ਹੀ ਇੱਕ ਘਟਨਾ ਪਾਲੀਵੁੱਡ ਦੇ ਅਦਾਕਾਰ ਦੀਪ ਸਿੱਧੂ ਨਾਲ ਜੁੜੀ ਸਾਹਮਣੇ ਆ ਰਹੀ ਹੈ, ਜਿਸ ਵਿਚ ਉਨ੍ਹਾਂ ਉੱਪਰ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪ ਸਿੱਧੂ ਅਤੇ ਪੰਜ ਹੋਰ ਵਿਅਕਤੀ ਫੇਸਬੁੱਕ ਤੇ ਲਾਈਵ ਹੋਏ ਸਨ, ਜਿਸ ਦੌਰਾਨ ਉਨ੍ਹਾਂ ਨੇ ਬਾਲਮੀਕ ਭਾਈਚਾਰੇ ਸਮਾਜ ਅਤੇ ਰਵਿਦਾਸੀਆ ਭਾਈਚਾਰੇ ਖ਼ਿਲਾਫ਼ ਕਾਫੀ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ।

ਉਹਨਾਂ ਦੀ ਇਸ ਹਰਕਤ ਕਾਰਨ ਰਵਿਦਾਸੀਆਂ ਅਤੇ ਬਾਲਮੀਕੀਆਂ ਦੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ, ਜਿਸ ਤੋਂ ਬਾਅਦ ਇਹਨਾਂ ਭਾਈਚਾਰਿਆ ਦੇ ਜਥੇਬੰਦੀਆਂ ਨੇ ਨਵੀਂ ਬਿਰਾਦਰੀ ਦੇ ਥਾਣੇ ਵਿੱਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋਂ ਐੱਸ ਸੀ.ਐਸ.ਟੀ ਐਕਟ ਦੇ ਤਹਿਤ ਦੀਪ ਸਿੱਧੂ ਅਤੇ 5 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।