Tuesday , April 20 2021

ਬੋਲੀਵੁਡ ਦੇ ਮਸ਼ਹੂਰ ਅਦਾਕਾਰ ਮਿਥੁਨ ਚਕਰਵਤੀ ਬਾਰੇ ਆਈ ਇਹ ਵੱਡੀ ਖਬਰ – ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਹਿੰਦੀ ਫ਼ਿਲਮ ਜਗਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਸਦਾ ਬਹਾਰ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਹਿੰਮਤ ਮਿਹਨਤ ਤੇ ਅਦਾਕਾਰੀ ਦੇ ਸਿਰ ਤੇ ਫ਼ਿਲਮ ਨਗਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਦੀ ਦੇਣ ਹਿੰਦੀ ਸਿਨੇਮਾ ਕਦੇ ਵੀ ਭੁੱਲ ਨਹੀਂ ਸਕਦਾ। ਫ਼ਿਲਮ ਨਗਰੀ ਦੇ ਇਕ ਅਜਿਹੇ ਸਦਾਬਹਾਰ ਅਦਾਕਾਰ ਹਨ , ਜਿਨ੍ਹਾਂ ਵੱਲੋਂ ਇਕ ਅਜਿਹੇ ਦੌਰ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਡਿ-ਸ-ਕੋ-ਡਾਂਸ ਦਾ ਦੌਰ ਅੱਜ ਦੇ ਬੱਚਿਆਂ ਨੂੰ ਵੀ ਪਤਾ ਹੈ, ਕੀ ਇਹ ਦੌਰ ਇਸ ਫਿਲਮੀ ਅਦਾਕਾਰ ਕਾਰਨ ਮਸ਼ਹੂਰ ਹੈ।

ਬਾਲੀਵੁੱਡ ਦੇ ਕੁਝ ਕਲਾਕਾਰਾਂ ਵੱਲੋਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਕਾਰਨ ਉਹ ਚਰਚਾ ਵਿਚ ਹਨ। ਉਥੇ ਹੀ ਕੁਝ ਬਾਲੀਵੁੱਡ ਦੇ ਫਿਲਮੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਰਹਿੰਦੇ ਹਨ।ਹੁਣ ਮਸ਼ਹੂਰ ਬੋਲੀਵੁਡ ਐਕਟਰ ਮਿਥੁਨ ਚਕਰਵਤੀ ਨੇ ਬਾਰੇ ਵੀ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਅਭਿਨੇਤਾ ਮਿਥੁਨ ਚੱਕਰਵਰਤੀ ਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਰਮੁੱਖ ਮੋਹਨ ਭਾਗਵਤ ਨਾਲ ਮੁਲਾਕਾਤ ਪਿਛਲੇ ਦਿਨੀਂ 16 ਫਰਵਰੀ ਨੂੰ ਅਭਿਨੇਤਾ ਮਿਥੁਨ ਚੱਕਰਵਰਤੀ ਦੇ ਪੱਛਮ ਵਿਚ ਉਨ੍ਹਾਂ ਦੀ ਰਿਹਾਇਸ਼ ਤੇ ਹੋਈ ਸੀ। ਸਾਰੇ ਲੋਕਾਂ ਵੱਲੋਂ ਇਸ ਮੁਲਾਕਾਤ ਨੂੰ ਸਿਆਸੀ ਰੰਗਤ ਨਾਲ ਵੇਖਿਆ ਜਾ ਰਿਹਾ ਸੀ। ਜਿਸ ਦਾ ਖੁਲਾਸਾ ਹੁਣ ਹੋ ਚੁੱਕਾ ਹੈ। ਪਹਿਲਾਂ ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਰਹੇ ਅਭਿਨੇਤਾ ਮਿਥੁਨ ਚਕਰਵਤੀ ਵੱਲੋਂ ਆਪਣੀ ਸਿ-ਹ-ਤ ਦਾ ਹਵਾਲਾ ਦਿੰਦੇ ਹੋਏ 2016 ਵਿੱਚ ਮੈਂਬਰਸ਼ਿਪ ਛੱਡ ਦਿੱਤੀ ਸੀ।

 
ਹੁਣ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਪਾਰਟੀ ਵਿਚ ਅਭਿਨੇਤਾ ਮਿਥੁਨ ਚੱਕਰਵਰਤੀ 7 ਮਾਰਚ ਨੂੰ ਸ਼ਾਮਲ ਹੋਣ ਜਾ ਰਹੇ ਹਨ। ਉਸ ਦੇ ਪੱਛਮੀ ਬੰਗਾਲ ਵਿੱਚ ਬ੍ਰਿਗੇਡ ਗਰਾਊਡ ਰੈਲੀ ਵਿਚ ਅਭਿਨੇਤਾ ਮਿਥੁਨ ਚਕਰਵਤੀ ਸ਼ਾਮਲ ਹੋਣਗੇ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਪੱਛਮੀ ਬੰਗਾਲ ਵਿਚ ਭਾਜਪਾ ਦੇ ਉਪ ਪ੍ਰਧਾਨ ਅਤੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਕਿਹਾ ਹੈ ਕਿ ਮਿਥੁਨ ਚਕਰਵਤੀ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਭਾਜਪਾ ਲਈ ਬਹੁਤ ਚੰਗਾ ਰਹੇਗਾ।