Friday , December 9 2022

ਬੈਂਕ ਫਿਰ ਲਗਾਉਣ ਲੱਗਾ ਹੈ ਤੁਹਾਡੇ ਨੋਟਾਂ ‘ਤੇ ਪਾਬੰਦੀ….

ਬੈਂਕ ਫਿਰ ਲਗਾਉਣ ਲੱਗਾ ਹੈ ਤੁਹਾਡੇ ਨੋਟਾਂ ‘ਤੇ ਪਾਬੰਦੀ….

lack currency notes worth rs 2000 ban: ਨਵੀਂ ਦਿੱਲੀ : ਮੋਦੀ ਦੀ ਨੋਟਬੰਦੀ ਦੇ ਸਮੇ ਆਮ ਜਨਤਾ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ।ਲਗਦਾ ਹੈ ਉਸ ਤਰਾਂ ਦੇ ਹਾਲਾਤ ਦੁਬਾਰਾ ਵੀ ਹੋ ਰਹੇ ਹਨ । ਦੱਸ ਦੇਈਏ ਕਿ ਹੁਣ ਇਹ ਖਬਰ ਆਈ ਹੈ ਕਿ ਬੈਂਕਾਂ ਵਿਚ 2000 ਰੁਪਏ ਦੇ ਕਰੰਸੀ ਨੋਟਾਂ ਦੀ ਘਾਟ ਹੋ ਰਹੀ ਹੈ ਕਿਉਂਕਿ ਇਹ ਕਰੰਸੀ ਨੋਟ ਬੈਂਕਾਂ ਵਿਚ ਬੜੀ ਘੱਟ ਗਿਣਤੀ ਵਿਚ ਜਮ੍ਹਾ ਕਰਵਾਏ ਜਾ ਰਹੇ ਹਨ, ਨਤੀਜੇ ਵਜੋਂ ਨਕਦੀ ਵਿਚ ਘਾਟ ਆ ਗਈ ਹੈ।lack currency notes worth rs 2000 ban

ਔਸਤਨ ਹਰੇਕ ਬੈਂਕ ਦੀ ਬ੍ਰਾਂਚ ਵਿਚ ਹਰ ਰੋਜ਼ 2000 ਰੁਪਏ ਦੇ ਕਰੰਸੀ ਨੋਟ ਕੁਲ 10 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਹੋ ਰਹੀ ਸੀ ਪਰ ਹੁਣ ਇਹ ਰਾਸ਼ੀ ਘਟ ਕੇ 4 ਲੱਖ ਰੁਪਏ ਤਕ ਰਹਿ ਗਈ ਹੈ। ਬੈਂਕਾਂ ਵਿਚ ਜਮ੍ਹਾ ਪੂੰਜੀ ਦੇ ਮੁਕਾਬਲੇ ਪੈਸਾ ਵਧੇਰੇ ਕੱਢਿਆ ਜਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਬੈਂਕਾਂ ਨੇ ਰਕਮ ਕਢਵਾਉਣ ‘ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਅਰਧ-ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਨਕਦੀ ਦੀ ਵੱਡੀ ਕਮੀ ਹੋ ਰਹੀ ਹੈ।lack currency notes worth rs 2000 ban

ਬੈਂਕ ਕਰਮਚਾਰੀ ਫੈਡਰੇਸ਼ਨ, ਏ. ਪੀ. ਅਤੇ ਤੇਲੰਗਾਨਾ ਦੇ ਸਕੱਤਰ ਐੱਮ. ਐੱਸ. ਕੁਮਾਰ ਨੇ ਇਸ ਸਥਿਤੀ ‘ਤੇ ਨਜ਼ਰ ਰਖਦਿਆਂ ਦੱਸਿਆ ਕਿ ਗਾਹਕਾਂ ਵੱਲੋਂ ਲਗਾਤਾਰ 2000 ਰੁਪਏ ਦੇ ਕਰੰਸੀ ਨੋਟਾਂ ਦੇ ਜਮ੍ਹਾ ਨਾ ਕਰਵਾਉਣ ਦੇ ਰੁਝਾਨ ਨੇ ਸਮੂਹ ਬੈਂਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਬੈਂਕਾਂ ਨੂੰ ਮਜਬੂਰਨ ਆਪਣੇ ਗਾਹਕਾਂ ਨੂੰ ਛੋਟੇ ਕਰੰਸੀ ਨੋਟਾਂ ਦੀ ਵੰਡ ਕਰਨੀ ਪੈ ਰਹੀ ਹੈ, ਜਿਸ ਨਾਲ ਛੋਟੇ ਨੋਟਾਂ ਦੀ ਕਰੰਸੀ ਬੜੀ ਜਲਦੀ ਘਟਦੀ ਜਾ ਰਹੀ ਹੈ।lack currency notes worth rs 2000 ban

ਨਤੀਜੇ ਵਜੋਂ ਬੈਂਕ ਆਪਣੇ ਗਾਹਕਾਂ ਨੂੰ ਰਕਮ ਕਢਵਾਉਣ ਦੀ ਸਥਿਤੀ ਨੂੰ ਸੰਭਾਲ ਨਹੀਂ ਪਾ ਰਹੇ। ਇਸ ਪ੍ਰਕਿਰਿਆ ਨਾਲ ਬੈਂਕ ਸਟਾਫ ਅਤੇ ਗਾਹਕਾਂ ਦਰਮਿਆਨ ਤੂੰ-ਤੂੰ, ਮੈਂ-ਮੈਂ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ। ਬੈਂਕਰਾਂ ਦੀ ਸੂਬਾ ਪੱਧਰੀ ਇਕ ਕਮੇਟੀ ਦੇ ਮੁਖੀ ਐੱਸ. ਬੀ. ਆਈ. ਨੇ ਸੂਬਾ ਸਰਕਾਰ ਅਤੇ ਕੇਂਦਰੀ ਬੈਂਕ ਦੇ ਨੋਟਿਸ ਵਿਚ ਲਿਆਂਦਾ ਹੈ ਕਿ ਆਰ. ਬੀ. ਆਈ. ਵੱਲੋਂ ਸਪਲਾਈ ਕੀਤੇ ਜਾ ਰਹੇ 2000 ਰੁਪਏ ਦੇ ਕਰੰਸੀ ਨੋਟ ਬੈਂਕਾਂ ਤੱਕ ਠੀਕ ਢੰਗ ਨਾਲ ਨਹੀਂ ਪੁੱਜ ਰਹੇ।lack currency notes worth rs 2000 banਵਿੱਤ ਮੰਤਰੀ ਇਟੇਲਾ ਰਾਜਿੰਦਰ ਨੇ ਆਰ. ਬੀ. ਆਈ. ਨੂੰ ਅਪੀਲ ਕੀਤੀ ਹੈ ਕਿ ਅਪ੍ਰੈਲ ਦੇ ਮਹੀਨੇ ਤੱਕ ਬੈਂਕਾਂ ਵਿਚ ਨਕਦੀ ਦੀ ਕਮੀ ਨੂੰ ਖਤਮ ਕਰਨ ਵਾਸਤੇ 5000 ਕਰੋੜ ਰੁਪਏ ਦੇ 2000 ਰੁਪਏ ਦੀ ਕਰੰਸੀ ਦੇ ਨੋਟ ਫੌਰੀ ਜਾਰੀ ਕਰੇ ਕਿਉਂਕਿ ਸੂਬਾ ਸਰਕਾਰ ਨੂੰ 18 ਅਪ੍ਰੈਲ ਤੋਂ ਬਾਅਦ ਸਾਉਣੀ ਮੌਸਮ ਲਈ ਨਿਵੇਸ਼ ਸਹਾਇਤਾ ਸਕੀਮ ਅਧੀਨ ਕਿਸਾਨਾਂ ਨੂੰ ਰਾਸ਼ੀ ਵੰਡਣ ਦੀ ਬਹੁਤ ਲੋੜ ਪੈਣੀ ਹੈ।lack currency notes worth rs 2000 banਇਹ ਵੀ ਪੜੋ : ਪਿਛਲੇ ਸਾਲ ਇਹ ਖਬਰ ਆਈ ਸੀ ਕਿ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਨੋਟਬੰਦੀ ਦਾ ਫ਼ੈਸਲਾ ਆਮ ਜਨਤਾ ਹਾਲੇ ਤੱਕ ਭੁੱਲ ਨਹੀਂ ਸਕੀ ਹੈ ਕਿਉਂਕਿ ਇਸ ਫ਼ੈਸਲੇ ਨਾਲ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਰਕਾਰ ਨੇ ਇਹ ਫ਼ੈਸਲਾ ਅਚਾਨਕ ਅਤੇ ਬਿਨਾ ਕਿਸੇ ਪੁਖ਼ਤਾ ਪ੍ਰਬੰਧਾਂ ਦੇ ਲਿਆ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿਚ ਭਾਰੀ ਸਮੱਸਿਆ ਪੈਦਾ ਹੋ ਗਈ ਸੀ। ਬੈਂਕਾਂ ਵਿਚ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਇਹੀ ਨਹੀਂ ਇਨ੍ਹਾਂ ਲਾਈਨਾਂ ਵਿਚ ਖੜ੍ਹੇ ਲੋਕਾਂ ਵਿਚੋਂ ਬਹੁਤ ਸਾਰਿਆਂ ਨੂੰ ਤਾਂ ਆਪਣੀ ਜਾਨ ਤੱਕ ਤੋਂ ਹੱਥ ਧੋਣੇ ਪੈ ਗਏ ਸਨ।lack currency notes worth rs 2000 ban